08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਸਵਰਨਕਾਰ ਦੀ ਦੁਕਾਨ ਤੋਂ ਲੱਖਾਂ ਦੇ ਗਹਿਣੇ ਲੁੱਟ ਕੇ ਫ਼ਰਾਰ ਹੋਇਆ ਨੌਜਵਾਨ ਕਾਬੂ

Ad Position 21
No active advertisement
ਅਜੀਤ ਡੈਸਕ 28-06-2026
ਲੁਧਿਆਣਾ, 27 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਰਾਫ਼ਾਂ ਬਾਜ਼ਾਰ ਤੋਂ 9 ਜੂਨ ਨੂੰ ਸਵਰਨਕਾਰ ਦੀ ਦੁਕਾਨ ਤੋਂ ਲੱਖਾਂ ਦੇ ਗਹਿਣੇ ਲੁੱਟ ਕੇ ਫ਼ਰਾਰ ਹੋਏ ਨੌਜਵਾਨ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਕਾਬੂ ਕੀਤਾ ਗਿਆ ਕਥਿਤ ਦੋਸ਼ੀ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਪੁਲਿਸ ਨੇ ਉਸ ਨੂੰ ਹੁਣ ਦਿੱਲੀ ਤੋਂ ਕਾਬੂ ਕੀਤਾ ਹੈ। ਕਥਿਤ ਦੋਸ਼ੀ ਹੋਰ ਵੀ ਕਈ ਥਾਵਾਂ ‘ਤੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਹਾਲ ਦੀ ਘੜੀ ਪੁਲਿਸ ਅਧਿਕਾਰੀ ਇਸ ਸਬੰਧੀ ਕੁੱਝ ਵੀ ਦੱਸਣ ਤੋਂ ਇਨਕਾਰ ਕਰ ਰਹੇ ਹਨ ਅਤੇ ਇਸਦਾ ਖ਼ੁਲਾਸਾ ਭਲਕੇ ਕਰਨ ਸਬੰਧੀ ਕਿਹਾ ਜਾ ਰਿਹਾ ਹੈ। ਸੂਤਰਾਂ ਅਨੁਸਾਰ ਕਥਿਤ ਦੋਸ਼ੀ ਇਹ ਲੁੱਟ ਕਰਨ ਲਈ ਖ਼ਾਸ ਤੌਰ ‘ਤੇ ਲੁਧਿਆਣਾ ਆਇਆ ਸੀ ਅਤੇ ਇਕ ਦਿਨ ਪਹਿਲਾਂ ਉਹ ਹੋਟਲ ਵਿਚ ਵੀ ਰੁਕਿਆ ਸੀ। ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖ਼ਤ ਮੁਹੰਮਦ ਅਸਫਰ ਵਜੋਂ ਕੀਤੀ ਗਈ ਹੈ। ਉਹ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਪਿਛਲੇ ਕੁਝ ਸਮੇਂ ਤੋਂ ਉਹ ਚੰਡੀਗੜ੍ਹ ਵਿਚ ਰਹਿ ਰਿਹਾ ਸੀ। 9 ਜੂਨ ਨੂੰ ਦੁਪਹਿਰ ਸਮੇਂ ਉਹ ਸਰਾਫ਼ਾ ਬਾਜ਼ਾਰ ਆਇਆ ਅਤੇ ਇੱਥੇ ਸਥਿਤ ਆਤਮ ਪ੍ਰਕਾਸ਼ ਭਸੀਨ ਨਾਮੀ ਸਵਰਨਕਾਰ ਪਾਸ ਗਿਆ ਅਤੇ ਉਨ੍ਹਾਂ ਨੂੰ ਸੋਨੇ ਦਾ ਹਾਰ ਦਿਖਾਉਣ ਲਈ ਕਿਹਾ। ਇਸ ਦੌਰਾਨ ਉਥੇ ਦੁਕਾਨਦਾਰ ਮੁਲਾਜ਼ਮ ਵੀ ਮੌਜੂਦ ਸੀ ਪਰ ਕਥਿਤ ਦੋਸ਼ੀ ਨੇ ਉਸਨੂੰ ਬਹਾਨੇ ਨਾਲ ਪਾਣੀ ਲੈਣ ਲਈ ਭੇਜ ਦਿੱਤਾ। ਇਸ ਦੌਰਾਨ ਉਸਨੇ ਸਵਰਨਕਾਰ ਦਾ ਸੋਨੇ ਦਾ ਹਾਰ ਲੁੱਟ ਲਿਆ ਤੇ ਫ਼ਰਾਰ ਹੋ ਗਿਆ। ਹਾਰ ਦੀ ਕੀਮਤ 8 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਸੀ। ਹਾਲਾਂਕਿ ਸਵਰਨਕਾਰ ਨੇ ਉਥੇ ਰੌਲਾ ਵੀ ਪਾਇਆ ਪਰ ਇਹ ਕਥਿਤ ਦੋਸ਼ੀ ਉਥੋਂ ਫ਼ਰਾਰ ਹੋ ਗਿਆ। ਪੁਲਿਸ ਵਲੋਂ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਸੀ। ਕਥਿਤ ਦੋਸ਼ੀ ਨੇ ਹਾਰ ਲੁੱਟਣ ਤੋਂ ਬਾਅਦ ਮੇਰਠ ਦੀ ਇਕ ਕੰਪਨੀ ਪਾਸ ਉਸ ਨੂੰ ਗਿਰਵੀ ਰੱਖ ਕੇ ਪੈਸੇ ਲੈ ਲਏ। ਪੁਲਿਸ ਹੁਣ ਹਾਰ ਦੀ ਬਰਾਮਦਗੀ ਲਈ ਮੇਰਠ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਦੀ ਪਾਰਕਿੰਗ ’ਚ ਨਸ਼ੇ ’ਚ ਧੁੱਤ ਪਏ ਨੌਜਵਾਨ ਦੀ ਵੀਡੀਓ ਵਾਇਰਲ ਅਗਲੀ ਖ਼ਬਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਲੁਧਿਆਣਾ ਦੌਰ ’ਤੇ
Ad Position 24