ਲੁਧਿਆਣਾ, 1 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਉੱਚੇ ਆਦਰਸ਼ਾਂ ਦੇ ਧਾਰਨੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਗਤੀ ‘ਤੇ ਸ਼ਕਤੀ ਦੇ ਸੰਕਲਪ ਨੂੰ ਸਿਧਾਂਤਕ ਤੌਰ ‘ਤੇ ਪ੍ਰਵਾਨ ਕਰਦਿਆਂ ਮੀਰੀ ਤੇ ਪੀਰੀ ਦੀਆਂ ਦੋ ਕ੍ਰਿਪਾਨਾਂ ਧਾਰਨ ਕਰਕੇ ਇਕ ਨਵੇਂ ਇਤਿਹਾਸ ਦੀ ਸਿਰਜਨਾ ਕੀਤੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਈ ਗਗਨਦੀਪ ਸਿੰਘ ਮੀਤ ਗ੍ਰੰਥੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਨੇ ਪ੍ਰਮੁੱਖ ਮਿਉਜ਼ਿਕ ਕੰਪਨੀ ਅੰਮ੍ਰਿਤ ਸਾਗਰ ਦੇ ਪਰਿਵਾਰ ਵਲੋਂ ਆਪਣੇ ਸਹਿਯੋਗੀ ਸਾਥੀਆਂ ਦੇ ਸਹਿਯੋਗ ਨਾਲ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਏ ਗਏ ਗੁਰੂ ਦੇ ਅਤੁੱਟ ਲੰਗਰ ਦੀ ਆਰੰਭਤਾ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਸਮੁੱਚੇ ਸੰਸਾਰ ਭਰ ਵਿਚ ਵੱਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਜੋੜਨ ਦਾ ਨਿੱਘਾ ਉਪਰਾਲਾ ਕਰ ਰਹੀ ਪ੍ਰਮੁੱਖ ਮਿਉਜ਼ਿਕ ਕੰਪਨੀ ਅੰਮ੍ਰਿਤ ਸਾਗਰ ਦੇ ਪ੍ਰਮੁੱਖ ਬਲਬੀਰ ਸਿੰਘ ਭਾਟੀਆ, ਕਰਨਪ੍ਰੀਤ ਸਿੰਘ ਭਾਟੀਆ ਅਤੇ ਉਨ੍ਹਾਂ ਦੇ ਪਰਿਵਾਰਕ ਮੈਬਰਾਂ ਵਲੋਂ ਪੂਰੀ ਸੇਵਾ ਭਾਵਨਾ ਦੇ ਨਾਲઠਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਗੁਰੂ ਦਾ ਲੰਗਰ ਲਗਾਉਣ ਦੀ ਸੇਵਾ ਕਰਨਾ, ਸੇਵਾ ਦੇ ਸੰਕਲਪ ਨਾਲ ਜੁੜਨ ਦੀ ਪ੍ਰਤੱਖ ਮਿਸਾਲ ਹੈ। ਉਨ੍ਹਾਂ ਨੇ ਸੰਗਤਾਂ ਨੂੰ ਧਰਮ ਦੇ ਮਾਰਗ ਉਪਰ ਚੱਲਣ, ਬਾਣੀ ਤੇ ਬਾਣੇ ਦੇ ਧਾਰਨੀ ਬਣਨ ਦੀ ਤਾਕੀਦ ਵੀ ਕੀਤੀ। ਇਸ ਤੋਂ ਪਹਿਲਾਂ ਸੰਗਤਾਂ ਨੂੰ ਗੁਰੂ ਦਾ ਅਤੁੱਟ ਲੰਗਰ ਵਰਤਾਉਣ ਲਈ ਕੀਤੀ ਗਈ ਅਰਦਾਸ ਦੀ ਸੇਵਾ ਭਾਈ ਗਗਨਦੀਪ ਸਿੰਘ ਨੇ ਕੀਤੀ, ਉਪਰੰਤ ਅੰਮ੍ਰਿਤ ਸਾਗਰ ਪਰਿਵਾਰ ਦੇ ਮੈਬਰਾਂ ਵਲੋਂ ਇੱਕਤਰ ਹੋਈਆਂ ਸੰਗਤਾਂ ਨੂੰ ਸ਼ਰਧਾ ਭਾਵਨਾ ਨਾਲ ਲੰਗਰ ਛਕਾਇਆ ਗਿਆ। ਇਸ ਮੌਕੇ ਬਲਬੀਰ ਸਿੰਘ ਭਾਟੀਆ, ਕਰਨਪ੍ਰੀਤ ਸਿੰਘ ਭਾਟੀਆ, ਨਿਵਾਜ਼ ਸਿੰਘ ਭਾਟੀਆ, ਨਵਤੇਜ ਸਿੰਘ ਕਾਲੜਾ, ਉੱਤਮਜੀਤ ਸਿੰਘ ਸਲੂਜਾ, ਬਲਜਿੰਦਰ ਸਿੰਘ ਸੋਨੂੰ, ਇੰਦਰਬੀਰ ਸਿੰਘ ਬੱਤਰਾ, ਤਜਿੰਦਰਪਾਲ ਸਿੰਘ, ਰਣਜੀਤ ਸਿੰਘ ਰਿੰਕੂ, ਪ੍ਰਵੀਨ ਸੋਨੀ, ਮੇਹਰ ਕੌਰ, ਕੰਵਲਜੀਤ ਕੌਰ ਭਾਟੀਆ, ਜਸਮੀਤ ਕੌਰ ਭਾਟੀਆ, ਪ੍ਰਵਲੀਨ ਕੌਰ ਨਾਗਪਾਲ, ਰਤਨਜੋਤ ਸਿੰਘ, ਜਗਤਾਰ ਸਿੰਘ, ਦਲਜੀਤ ਕੌਰ, ਜਸਮੀਨ ਕੌਰ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।