06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਪਹਿਲਾਂ ਦੋ ਪਾਵਰ ਹਾਊਸ ਨਹੀਂ ਸੰਭਲੇ, ਕਾਂਗਰਸ ਨੇ ਉਨੀ-ਵੀਹ ਪਾਵਰ ਹਾਊਸ ਹੋਰ ਖੜ੍ਹੇ ਕਰ ਲਏ-ਹਰਜੋਤ ਬੈਂਸ

Ad Position 21
No active advertisement
ਅਜੀਤ ਡੈਸਕ 03-07-2026
ਲੁਧਿਆਣਾ, 2 ਜੁਲਾਈ (ਭੁਪਿੰਦਰ ਸਿੰਘ ਬੈਂਸ)-ਪਹਿਲਾਂ ਕਾਂਗਰਸ ਪਾਰਟੀ ਤੋਂ ਦੋ ਪਾਵਰ ਹਾਊਸ ਹੀ ਨਹੀਂ ਸੰਭਲੇ, ਪਰ ਹੁਣ ਨਵੀਆਂ ਕਮੇਟੀਆਂ ਬਣਾ ਕੇ ਉਨੀ-ਵੀਹ ਪਾਵਰ ਹਾਊਸ ਹੋਰ ਖੜ੍ਹੇ ਕਰ ਲਏ ਗਏ ਹਨ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਲੁਧਿਆਣਾ ਵਿਖੇ ਬਰਾਈਟ ਮਾਈਂਡਜ ਪੰਜਾਬ ਤਹਿਤ ਕਰਵਾਏ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਂਗਰਸ ਵਲੋਂ ਕਮੇਟੀਆਂ ਬਣਾ ਕੇ ਕੋ-ਚੇਅਰਮੈਨ ਲਗਾਏ ਗਏ ਹਨ, ਪਰ ਪਹਿਲਾਂ ਪਾਰਟੀ ਆਪਣੇ ਆਗੂਆਂ ਨੂੰ ਹੀ ਇਕੱਠਾ ਬਿਠਾ ਲਵੇ, ਇਹੀ ਵੱਡੀ ਗੱਲ ਹੋਵੇਗੀ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਪਾਰਟੀ ਹਾਈਕਮਾਨ ਦਾ ਧੰਨਵਾਦ ਨਾ ਕਰਨਾ। ਇਸ ਗੱਲ ਦਾ ਸੰਕੇਤ ਹੈ ਕਿ ਉਹ ਇਸ ਫ਼ੈਸਲੇ ਨਾਲ ਖ਼ੁਸ਼ ਨਹੀਂ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਲੜਾਈ ਪਾਰਟੀ ਬਣ ਚੁੱਕੀ ਹੈ। ਕਾਂਗਰਸੀਆਂ ਨੂੰ ਚਾਹੇ ਇਕ ਕਮਰੇ ਵਿਚ ਬਿਠਾ ਲਓ ਜਾਂ ਇਕ ਬੱਸ ਵਿਚ, ਉਹ ਆਪਸ ਵਿਚ ਲੜਨ ਤੋ ਨਹੀਂ ਹਟਦੇ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਵਲੋਂ ਲੱਖਾਂ ਮਹਿਲਾਵਾਂ ਦੇ ਖਾਤਿਆਂ ਵਿਚ ਆਪਣੇ ਕੀਤੇ ਵਾਅਦੇ ਅਨੁਸਾਰ 1 ਜੁਲਾਈ ਨੂੰ ਪੈਸੇ ਪਾ ਦਿੱਤੇ ਗਏ ਹਨ ਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਨਿਰੰਤਰ ਜਾਰੀ ਹੈ ਅਤੇ ਵੱਡੀ ਗਿਣਤੀ ਵਿਚ ਮਹਿਲਾਵਾਂ ਇਸ ਯੋਜਨਾ ਨਾਲ ਜੁੜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸੂਬਾ ਵਾਸੀਆਂ ਨਾਲ ਕੀਤੇ ਵਾਅਦੇ ਪੂਰੇ ਕਰਨ ‘ਤੇ ਆਉਣ ਵਾਲਿਆਂ ਵਿਧਾਨਸਭਾ ਚੋਣਾਂ ਵਿਚ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਬਣੇਗੀ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੇ ਵਾਰਡ ਇੰਚਾਰਜ ਸਮਾਰਟੀ ਸੂਦ ਆਮ ਆਦਮੀ ਪਾਰਟੀ ’ਚ ਸ਼ਾਮਿਲ ਅਗਲੀ ਖ਼ਬਰ ਭਗਵੰਤ ਮਾਨ ਸਰਕਾਰ ਨੇ ਸਾਰੀਆਂ ਗਰੰਟੀਆਂ ਕੀਤੀਆਂ ਪੂਰੀਆਂ-ਐਮ.ਪੀ. ਜਵੱਦੀ
Ad Position 24
No active advertisement