ਫੁੱਲਾਂਵਾਲ, 2 ਜੁਲਾਈ (ਮਨਜੀਤ ਸਿੰਘ ਦੁੱਗਰੀ)-ਸਿਵਲ ਸਰਜਨ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਪਲਸ ਪੋਲੀਓ ਪ੍ਰੋਗਰਾਮ 2026 ਨੈਸ਼ਨਲ ਰਾਊਂਡ ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ. ਪੱਖੋਵਾਲ ਦੀ ਅਗਵਾਈ ਹੇਠ ਮਿਤੀ 28 ਜੂਨ 26 ਤੋਂ 2 ਜੁਲਾਈ 26 ਤੱਕ ਸਬ ਸੈਂਟਰ ਫੁੱਲਾਂਵਾਲ ਵਿਖੇ ਪੰਜ ਦਿਨਾਂ ਦਾ ਪੋਲੀਓ ਰੋਕ ਪ੍ਰੋਗਰਾਮ ਕੰਪੇਨ ਕੀਤਾ ਗਿਆ। ਇਸ ਪ੍ਰੋਗਰਾਮ ਤਹਿਤ ਪੋਲੀਓ ਵਰਗੀ ਘਾਤਕ ਬਿਮਾਰੀ ਤੋਂ ਬਚਾਅ ਲਈ ਘਰ ਘਰ ਜਾ ਕੇ ਜ਼ੀਰੋ ਤੋਂ ਲੈ ਕੇ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਗਈਆਂ। ਇਸ ਪ੍ਰੋਗਰਾਮ ਦੀ ਅਗਵਾਈ ਨੋਡਲ ਅਫ਼ਸਰ ਵਜੋਂ ਡਾ. ਕਮਲਦੀਪ ਕੌਰ ਰੂਲਰ ਮੈਡੀਕਲ ਅਫ਼ਸਰ ਫੁੱਲਾਂਵਾਲ ਨੇ ਕੀਤੀ, ਜਿਸ ਦੌਰਾਨ ਡਾ. ਪ੍ਰਭਜੋਤ ਸਿੰਘ ਆਰ.ਬੀ.ਐਸ.ਕੇ., ਹਰਜਿੰਦਰ ਸਿੰਘ ਫਾਰਮੇਸੀ ਅਫ਼ਸਰ, ਗੁਰਬਖਸ਼ ਸਿੰਘ ਮਲਟੀ ਪਰਪਜ਼ ਹੈਲਥ ਵਰਕਰ ਮੇਲ, ਕਮਲਜੀਤ ਕੌਰ ਏ.ਐਨ.ਐਮ. ਅਤੇ ਸੈਕਟਰ ਫੁੱਲਾਂਵਾਲ ਦੀਆਂ ਸਾਰੀਆਂ ਆਸ਼ਾ ਵਰਕਰਾਂ ਪ੍ਰਿਤਪਾਲ ਕੌਰ, ਕੁਲਦੀਪ ਕੌਰ, ਪਰਮਜੀਤ ਕੌਰ, ਰਾਜਵਿੰਦਰ ਕੌਰ, ਕਮਲਜੀਤ ਕੌਰ, ਬਲਜੀਤ ਕੌਰ, ਹਰਪ੍ਰੀਤ ਕੌਰ, ਕੁਲਦੀਪ ਕੌਰ, ਹਰਪ੍ਰੀਤ ਕੌਰ, ਨੀਨਾ ਰਾਣੀ, ਕਿਰਨਪਾਲ ਕੌਰ ਵੀ ਸ਼ਾਮਿਲ ਰਹੇ।