08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਦੇ ਐਨ.ਸੀ.ਸੀ. ਏਅਰ ਵਿੰਗ ਕੈਡਿਟਾਂ ਨੇ ਵੱਖ-ਵੱਖ ਪ੍ਰੋਗਰਾਮਾਂ ’ਚ ਮਾਰੀਆਂ ਮੱਲਾਂ

Ad Position 21
No active advertisement
ਅਜੀਤ ਡੈਸਕ 04-07-2026
ਲਾਡੋਵਾਲ, 3 ਜੁਲਾਈ (ਬਲਬੀਰ ਸਿੰਘ ਰਾਣਾ)-ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਲਾਦੀਆਂ ਖ਼ੁਰਦ ਲੁਧਿਆਣਾ ਦੇ ਐਨ.ਸੀ.ਸੀ. ਏਅਰ ਵਿੰਗ ਕੈਡਿਟਾਂ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਖੇ ਬੀਤੇ ਦਿਨੀ ਕਰਵਾਏ ਗਏ ਕੰਬਾਈਨਡ ਐਨੂਅਲ ਟਰੇਨਿੰਗ ਕੈਂਪ ਦੌਰਾਨ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕਰਕੇ ਵਾਹ ਵਾਹ ਖੱਟੀ। ਇਸ ਮੌਕੇ ਕੈਡਿਟਾਂ ਨੇ ਅਕਾਦਮਿਕ, ਸਭਿਆਚਾਰਕ ਅਤੇ ਖੇਡ ਮੁਕਾਬਲਿਆਂ ਵਿਚ ਬਹੁਤ ਹੀ ਉਤਸ਼ਾਹ ਨਾਲ ਭਾਗ ਲੈਂਦਿਆਂ ਕਈ ਵਿਅਕਤੀਗਤ ਅਤੇ ਟੀਮ ਪੱਧਰ ਦੇ ਇਨਾਮ ਆਪਣੇ ਨਾਮ ਕੀਤੇ। ਇਸ ਸਬੰਧੀ ਗੱਲਬਾਤ ਕਰਦਿਆਂ ਸਕੂਲ ਦੇ ਪ੍ਰਧਾਨ ਹਰਮਿੰਦਰ ਸਿੰਘ ਲਾਦੀਆਂ ਨੇ ਦੱਸਿਆ ਕਿ ਸਾਡੇ ਹੋਣਹਾਰ ਕੈਡਿਟਾਂ ਨੇ ਵਿਅਕਤੀਗਤ ਜੇਤੂ ਗਤੀਵਿਧੀਆਂ ਵਿਚ ਹਰਿ ਸਿਮਰਨਜੋਤ ਕੌਰ ਕਲਾਸ 9ਵੀਂ-ਏ ਨੇ ਡਿਬੇਟ ਮੁਕਾਬਲੇ ਵਿਚ ਪਹਿਲਾ ਸਥਾਨ, ਬ੍ਰਹਮਲੀਨ ਕੌਰ ਕਲਾਸ 9ਵੀਂ-ਸੀ ਨੇ ਆਰਟ ਮੁਕਾਬਲੇ ਵਿਚ ਪਹਿਲਾ ਸਥਾਨ ਅਤੇ ਲਵਲੀਨ ਕੌਰ ਕਲਾਸ 9ਵੀਂ-ਏ ਨੇ ਫਾਇਰਿੰਗ ਮੁਕਾਬਲੇ ਵਿਚ ਤੀਜਾ ਸਥਾਨ ਹਾਸਿਲ ਕਰਕੇ ਵਾਹ ਵਾਹ ਖੱਟੀ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਟੱਗ ਆਫ਼ ਵਾਰ ਮੁਕਾਬਲੇ ਵਿਚ ਹਰਜਸ 9ਵੀਂ-ਏ, ਗੁਰਲੀਨ ਕੌਰ 9ਵੀਂ-ਏ, ਸਿਮਰਨਜੋਤ ਕੌਰ 9ਵੀਂ-ਏ, ਦਮਨਪ੍ਰੀਤ ਕੌਰ 9ਵੀਂ-ਸੀ, ਸਿਰਤ ਕੌਰ 9ਵੀਂ-ਏ, ਹਰਸਿਰਤ ਕੌਰ 9ਵੀਂ-ਸੀ, ਬਬਨੀਤ ਕੌਰ 9ਵੀਂ-ਸੀ, ਗੁਰਸਨੂਰ ਕੌਰ 9ਵੀਂ-ਬੀ, ਵੰਸ਼ਿਕਾ 9ਵੀਂ-ਡੀ ਅਤੇ ਹਰਲੀਨ ਕੌਰ 9ਵੀਂ-ਡੀ ਆਦਿ ਨੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਉੱਚਾ ਕੀਤਾ, ਜਦਕਿ ਸਭਿਆਚਾਰਕ ਮੁਕਾਬਲੇ ਵਿਚ ਹਰਜਸ 9ਵੀਂ-ਏ, ਸਿਮਰਨਜੀਤ ਕੌਰ 9ਵੀਂ-ਏ, ਦਮਨਪ੍ਰੀਤ ਕੌਰ 9ਵੀਂ-ਸੀ, ਗੁਰਸਨੂਰ ਕੌਰ 9ਵੀਂ-ਬੀ, ਹਰਸਿਰਤ ਕੌਰ 9ਵੀਂ-ਸੀ ਅਤੇ ਸਿਰਤ ਕੌਰ 9ਵੀਂ-ਏ ਨੇ ਤੀਸਰਾ ਸਥਾਨ ਹਾਸਲ ਕੀਤਾ। ਸਕੂਲ ਪ੍ਰਧਾਨ ਹਰਮਿੰਦਰ ਸਿੰਘ ਲਾਦੀਆਂ ਅਤੇ ਪ੍ਰਿੰਸੀਪਲ ਜਸਕਿਰਨ ਕੌਰ ਨੇ ਸਾਰੇ ਜੇਤੂ ਕੈਡਿਟਾਂ ਨੂੰ ਹਾਰਦਿਕ ਵਧਾਈ ਦਿੱਤੀ, ਉਨ੍ਹਾਂ ਵਲੋਂ ਦਿਖਾਏ ਅਨੁਸ਼ਾਸਨ, ਮਿਹਨਤ ਅਤੇ ਟੀਮ ਦੀ ਦਿੱਲੀ ਭਾਵਨਾ ਦੀ ਪੁਰਜ਼ੋਰ ਸ਼ਲਾਘਾ ਵੀ ਕੀਤੀ। ਇਸ ਮੌਕੇ ਉਨ੍ਹਾਂ ਐਨ.ਸੀ.ਸੀ. ਅਧਿਕਾਰੀਆਂ ਅਤੇ ਏ.ਐਨ.ਓ. ਦਾ ਵੀ ਦਿਲ ਦੀਆਂ ਗਹਿਰਾਈਆਂ ’ਚੋਂ ਧੰਨਵਾਦ ਕੀਤਾ, ਜਿਨ੍ਹਾਂ ਦੀ ਯੋਗ ਅਗਵਾਈ ਅਤੇ ਪ੍ਰੇਰਨਾ ਸਦਕਾ ਅੱਜ ਕੈਡਿਟਾਂ ਨੇ ਉਪਰੋਕਤ ਸ਼ਾਨਦਾਰ ਉਪਲਬਧੀਆਂ ਨੂੰ ਹਾਸਲ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਕਰਿਆਨੇ ਦੀ ਦੁਕਾਨ ਦੇ ਤਾਲੇ ਤੋੜ ਕੇ ਲੱਖਾਂ ਦੀ ਨਕਦੀ ਅਤੇ ਸਾਮਾਨ ਚੋਰੀ ਅਗਲੀ ਖ਼ਬਰ ਸਿੱਖਿਆ ਮੰਤਰੀ ਬੈਂਸ ਵਲੋਂ ਸੇਂਟ ਜ਼ੇਵੀਅਰ ਕਾਨਵੈਂਟ ਸਕੂਲ ਦੀ ਹੋਣਹਾਰ ਵਿਦਿਆਰਥਣ ਸਿਰਜਨ ਹੇਅਰ ਦਾ ਵਿਸ਼ੇਸ਼ ਸਨਮਾਨ
Ad Position 24