13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਰ ਇਕ ਵਾਅਦਾ ਪੂਰਾ ਕੀਤਾ-ਵਿਧਾਇਕ ਸੰਗੋਵਾਲ

Ad Position 21
No active advertisement
ਅਜੀਤ ਡੈਸਕ 05-07-2026

ਲਾਡੋਵਾਲ, 4 ਜੁਲਾਈ (ਬਲਬੀਰ ਸਿੰਘ ਰਾਣਾ)-ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਪਿੰਡ ਨਿਊ ਬਹਾਦਰ ਕੇ ਵਿਖੇ ਆਮ ਆਦਮੀ ਪਾਰਟੀ ਵਲੰਟੀਅਰ ਬਲਵਿੰਦਰ ਕੁਮਾਰ, ਸੁਰਿੰਦਰ ਕੁਮਾਰ ਅਤੇ ਸਰਬਣ ਕੁਮਾਰ ਵਲੋਂ ਲੋਕ ਮਿਲ਼ਨੀ ਮੀਟਿੰਗ ਕੀਤੀ, ਜਿਸ ਵਿਚ ਬਤੌਰ ਮੁੱਖ ਮਹਿਮਾਨ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਇਕ ਸੰਗੋਵਾਲ ਨੇ ਕਿਹਾ ਕਿ ਪੰਜਾਬ ਅੰਦਰ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਲੋਕਾਂ ਨਾਲ ਕੀਤਾ ਹਰ ਇਕ ਵਾਅਦਾ ਪੂਰਾ ਕਰਕੇ ਲੋਕ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ਵਿਚ ਉਹ ਕੰਮ ਕਰਵਾਏ, ਜਿਨ੍ਹਾਂ ਕੰਮਾਂ ਵੱਲ ਸਤਾ ਭੋਗ ਚੁੱਕੀਆਂ ਪਿਛਲੀਆਂ ਸਰਕਾਰਾਂ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ। ਉਨ੍ਹਾਂ ਬੀਬੀਆਂ ਭੈਣਾਂ ਦੇ ਖਾਤੇ ਵਿਚ 3000-4500 ਰੁਪਏ ਦੀ ਹੋਈ ਟੂੰ-ਟੂੰ ਦੀ ਸ਼ਲਾਘਾ ਕਰਦਿਆਂ ਕਿਹਾ ਕਿ 2027 ਵਿਚ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ, ਜੋ ਵਾਅਦੇ ਕਰਾਂਗੇ, ਉਹ ਵੀ ਇਨ-ਬਿਨ ਪੂਰੇ ਕਰਾਂਗੇ। ਮੀਟਿੰਗ ਉਪਰੰਤ ਜਿਉਂ ਹੀ ਵਿਧਾਇਕ ਸੰਗੋਵਾਲ ਵਾਪਸ ਪਰਤਣ ਲੱਗੇ ਤਾਂ ਅੱਗੇ ਪਿੰਕੀ ਰਾਮ ਸਾਬਕਾ ਸਰਪੰਚ ਅਤੇ ਪਿੰਡ ਦੇ ਕਾਫ਼ੀ ਲੋਕਾਂ ਨੇ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਭਾਰੀ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਆਪਣੀਆਂ ਮੰਗਾਂ ਦੇ ਸਵਾਲ ਕਰਨ ਲਈ ਡੱਟ ਕੇ ਖੜ ਗਏ। ਪਿੰਕੀ ਰਾਮ ਨੇ ਕਿਹਾ ਕਿ ਵਿਧਾਇਕ ਸੰਗੋਵਾਲ ਪਿੰਡ ਆਏ ਤਾਂ ਲੋਕ ਮਿਲ਼ਨੀ ਕਰਨ ਵਾਸਤੇ, ਲੇਕਿਨ ਲੋਕਾਂ ਨੂੰ ਮਿਲਿਆਂ ਬਗੈਰ ਗੱਡੀ ਵਿਚ ਬੈਠ ਕੇ ਚਲੇ ਗਏ। ਉਨ੍ਹਾਂ ਕਿਹਾ ਕਿ ਅਸੀਂ ਵਿਧਾਇਕ ਸੰਗੋਵਾਲ ਅੱਗੇ ਪਿੰਡ ਵਾਸੀਆਂ ਵਲੋਂ ਆਪਣੀਆਂ ਕੁੱਝ ਜ਼ਰੂਰੀ ਮੰਗਾਂ ਰੱਖਣੀਆਂ ਸਨ, ਜਿਨ੍ਹਾਂ ਵਿਚ ਨਰੇਗਾ ਸਕੀਮ ਬੰਦ ਕਰਨ ਨਾਲ ਲੋਕਾਂ ਦੇ ਬਲਦੇ ਚੁੱਲ੍ਹੇ ਠੰਡੇ ਹੋਣ ਬਾਰੇ, ਬਾਜ਼ੀਗਰ ਬਰਾਦਰੀ ਵਿਮੁਕਤ ਜਾਤੀ ਕਬੀਲਿਆਂ ਅਧੀਨ ਆਉਂਦੀ ਹੈ, ਨੂੰ ਪਿਛਲੀ ਸਰਕਾਰ ਤੱਕ 2 ਫ਼ੀਸਦੀ ਸਰਕਾਰੀ ਕੋਟਾ ਅਤੇ ਸਹੂਲਤਾਂ ਮਿਲਦੀਆਂ ਰਹੀਆਂ ਹਨ, ਲੇਕਿਨ ਸੂਬਾ ਸਰਕਾਰ ਨੇ ਉਸ ਨੂੰ ਬੰਦ ਕਿਉਂ ਕੀਤਾ, ਪੰਚਾਇਤ ਨੂੰ ਚੰਨੀ ਸਰਕਾਰ ਵਲੋਂ ਭੇਜਿਆ ਫ਼ੰਡ ਪੰਚਾਇਤ ਕੋਲੋਂ ਕੁੱਝ ਵਾਪਸ ਕਰਵਾ ਲਿਆ ਸੀ, ਕੁੱਝ ਪ੍ਰਬੰਧਕ ਲਾ ਕੇ ਫ਼ੰਡ ਕਢਵਾਇਆ ਗਿਆ, ਉਹ ਫ਼ੰਡ ਕਿਥੇ ਲਾਇਆ ਅਤੇ ਇਸ ਸਰਕਾਰ ਨੇ ਸਾਢੇ ਚਾਰ ਸਾਲਾਂ ਵਿਚ ਪਿੰਡ ਨੂੰ ਕੁੱਝ ਵੀ ਨਹੀਂ ਦਿੱਤਾ, ਬਾਰੇ ਗੱਲਬਾਤ ਕਰਨੀ ਸੀ, ਲੇਕਿਨ ਵਿਧਾਇਕ ਸੰਗੋਵਾਲ ਨੇ ਸਾਡੀ ਗੱਲ ਸੁਣਨੀ ਵੀ ਮੁਨਾਸਬ ਨਹੀਂ ਸਮਝੀ। ਪਿੰਕੀ ਰਾਮ ਅਤੇ ਹੋਰਨਾਂ ਨੇ ਦੱਸਿਆ ਕਿ ਅਸੀਂ ਵਿਧਾਇਕ ਦੀ ਗੱਡੀ ਅੱਗੇ ਵੀ ਖੜੇ ਰਹੇ, ਲੇਕਿਨ ਵਿਧਾਇਕ ਸੰਗੋਵਾਲ ਗੱਡੀ ‘ਚੋਂ ਬਾਹਰ ਨਹੀਂ ਨਿਕਲੇ, ਜਦ ਕਿ ਲੋਕਾਂ ਨੇ ਰੋਸ ਵਜੋਂ ਵਿਧਾਇਕ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ, ਸਗੋਂ ਪੁਲਿਸ ਕਰਮਚਾਰੀਆਂ ਨੇ ਲੋਕਾਂ ਨੂੰ ਪਰੇ ਕਰਕੇ ਵਿਧਾਇਕ ਦੀ ਗੱਡੀ ਨੂੰ ਕੱਢਿਆ। ਪਿੰਕੀ ਰਾਮ ਨੇ ਕਿਹਾ ਕਿ ਵਿੱਤ ਕਮਿਸ਼ਨ ਦਾ ਫ਼ੰਡ ਪੰਚਾਇਤ ਨੂੰ ਜ਼ਰੂਰ ਆਇਆ ਹੈ, ਉਹ ਖਾਤੇ ਵਿਚ ਜਮਾਂ ਹੈ। ਰੋਸ ਮੁਜ਼ਾਹਰੇ ਵਿਚ ਕਰਮਜੀਤ ਕੁਮਾਰ, ਸੰਜੀਵ ਕੁਮਾਰ, ਬਲਵੀਰ ਸਿੰਘ, ਅਸ਼ੋਕ ਕੁਮਾਰ, ਪਵਨ ਕੁਮਾਰ, ਸੂਰਜ ਕੁਮਾਰ, ਸੰਤੋਖ ਚੰਦ, ਰਵੀ ਕੁਮਾਰ, ਰਾਜ ਕੁਮਾਰ, ਸੇਵਾ ਰਾਮ, ਮਲਕੀਤ ਰਾਮ, ਪਾਲਾ ਰਾਮ, ਸੁਰਜੀਤ ਕੁਮਾਰ, ਪੱਪੂ ਰਾਮ, ਕਾਕਾ ਰਾਮ, ਜਸ਼ਨ ਕੁਮਾਰ ਅਤੇ ਪਵਨ ਕੁਮਾਰ ਆਦਿ ਸ਼ਾਮਿਲ ਸਨ।

Ad Position 22
No active advertisement
ਪਿਛਲੀ ਖ਼ਬਰ ਸੀਵਰੇਜ ਦੀ ਮੁਰੰਮਤ ਮਗਰੋਂ ਖੁੱਲ੍ਹਾ ਛੱਡਿਆ ਟੋਆ, ਨਿਗਮ ਦੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ ਅਗਲੀ ਖ਼ਬਰ ਪੰਜਾਬ ਦੀ ਲੋਕ ਵਿਰਾਸਤ ਦਾ ਅਹਿਮ ਅੰਗ ‘ਭੰਡ ਕਲਾ’ ਅਲੋਪ ਹੋਣ ਦੇ ਕਿਨਾਰੇ
Ad Position 24