09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਨਵਚੇਤਨਾ ਅਤੇ ਡੀ.ਐੱਮ.ਸੀ. ਦੁਆਰਾ ਸਮਾਰਟ ਸਕੂਲ ਮੋਤੀ ਨਗਰ ਵਿਖੇ ਬੂਟੇ ਵੰਡੇ

Ad Position 21
No active advertisement
ਅਜੀਤ ਡੈਸਕ 08-07-2026
ਲੁਧਿਆਣਾ, 7 ਜੁਲਾਈ (ਆਹੂਜਾ)-ਨਵਚੇਤਨਾ ਬਾਲ ਭਲਾਈ ਕਮੇਟੀ ਅਤੇ ਡੀ.ਐੱਮ.ਸੀ. ਵਲੋਂ ਸਾਂਝੇ ਤੌਰ ’ਤੇ ‘ਏਕ ਘਰ, ਏਕ ਪੇੜ’ ਮੁਹਿੰਮ ਤਹਿਤ ਸਮਾਰਟ ਸਕੂਲ ਮੋਤੀ ਨਗਰ ਵਿਖੇ ਵਿਦਿਆਰਥੀਆਂ ਅਤੇ ਮਾਤਾ ਪਿਤਾ ਨੂੰ ਬੂਟੇ ਵੰਡੇ ਗਏ ਅਤੇ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸੁਖਧੀਰ ਸਿੰਘ ਸੇਖੋਂ ਨੇ ਦੱਸਿਆ ਕਿ ਨਵਚੇਤਨਾ ਨਾਲ ਸਾਂਝੇ ਤੌਰ ’ਤੇ ਡੀ.ਐੱਮ.ਸੀ. ਵਲੋਂ ਡਾ. ਬਿਪਿਨ ਗੁਪਤਾ (ਸਕੱਤਰ ਮੈਨੇਜਿੰਗ ਸੁਸਾਇਟੀ) ਅਤੇ ਡਾ. ਵੀਨੂ ਗੁਪਤਾ (ਮਾਈਕਰੋਬਾਇਲੋਜੀ) ਦੀ ਅਗਵਾਈ ਹੇਠ ‘ਏਕ ਪੇੜ, ਏਕ ਘਰ’ ਹੇਠ 1,000 ਤੋਂ ਵੱਧ ਬੂਟੇ ਵੰਡੇ ਗਏ। ਸੁਖਧੀਰ ਸਿੰਘ ਸੇਖੋਂ ਅਤੇ ਡਾ. ਵੀਨੂ ਗੁਪਤਾ ਨੇ ਦੱਸਿਆ ਕਿ ਵਾਤਾਵਰਨ ਨੂੰ ਬਚਾਉਣ ਲਈ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਸ਼ੁੱਧ ਅਤੇ ਸਾਫ਼ ਹਵਾ ਮੁਹੱਈਆ ਕਰਵਾਉਣ ਲਈ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਛੋਟੀ ਉਮਰ ਤੋਂ ਹੀ ਬੱਚਿਆਂ ਨੂੰ ਵਾਤਾਵਰਨ ਨਾਲ ਜੋੜਿਆ ਜਾਵੇ ਤੇ ਵਾਤਾਵਰਨ ਦੀ ਸੰਭਾਲ ਕਰਨ ਲਈ ਪ੍ਰੇਰਿਤ ਕਰੀਏ। ਸੇਖੋਂ ਨੇ ਦੱਸਿਆ ਇਸ ਮੁਹਿੰਮ ਵਿਚ ਖ਼ਾਸ ਤੌਰ ’ਤੇ ਇੰਸਪੈਕਟਰ ਹਰਦਿਆਲ ਸਿੰਘ (ਇੰਚਾਰਜ ਸਾਂਝ ਕੇਂਦਰ ਜ਼ੋਨ 4) ਅਤੇ ਐੱਸ.ਡੀ.ਓ. ਗਲਾਡਾ ਗੁਰਪ੍ਰੀਤ ਸਿੰਘ ਬਤੌਰ ਵਿਸ਼ੇਸ਼ ਮਹਿਮਾਨ ਪਹੁੰਚੇ ਅਤੇ ਨਵਚੇਤਨਾ ਵੂਮਨ ਫਰੰਟ ਤੋਂ ਪ੍ਰਧਾਨ ਪੱਲਵੀ ਗਰਗ, ਜ. ਸਕੱਤਰ ਡਾ. ਗੁਰਬਖਸ਼ ਕੌਰ ਅਤੇ ਸੀ. ਮੀਤ ਪ੍ਰਧਾਨ ਰੇਖਾ ਬਾਂਸਲ, ਗਗਨਦੀਪ ਰੱਤੂ, ਅਮਨਦੀਪ ਕੌਰ, ਇੰਦਰਪ੍ਰੀਤ ਕੌਰ ਅਤੇ ਡੀ.ਐੱਮ.ਸੀ. ਤੋਂ ਡਾ. ਵੀਨੂ, ਡਾ. ਮੀਨਲ, ਰਵਿੰਦਰ ਸਿੰਘ, ਸੁਰਿੰਦਰ ਉੱਪਲ ਅਤੇ ਬਿਕਰਮਜੀਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਹਿੱਸਾ ਲਿਆ। ਪੱਲਵੀ ਗਰਗ ਡਾ. ਗੁਰਬਖਸ਼ ਕੌਰ ਅਤੇ ਰੇਖਾ ਬਾਂਸਲ ਨੇ ਦੱਸਿਆ ਕਿ ਨਵਚੇਤਨਾ ਦੁਆਰਾ ਹਰ ਸਾਲ ਵੱਡੀ ਗਿਣਤੀ ਵਿਚ ਬੂਟੇ ਲਗਾਏ ਜਾਂਦੇ ਹਨ। ਅੱਜ ਇਸ ਮੁਹਿੰਮ ਦੀ ਸ਼ੁਰੂਆਤ ਸਮਾਰਟ ਸਕੂਲ ਮੋਤੀ ਨਗਰ ਤੋਂ ਕੀਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਸਕੂਲਾਂ, ਸਰਵਜਨਕ ਥਾਵਾਂ, ਪਾਰਕਾਂ, ਧਰਮਸ਼ਾਲਾਵਾਂ ਆਦਿ ਵਿਚ ਪੌਦੇ ਲਗਾਏ ਜਾਣਗੇ ਅਤੇ ਆਪਣੀ ਜ਼ਿੰਮੇਵਾਰੀ ਨਿਭਾਈ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸੋਸ਼ਲ ਮੀਡੀਆ ’ਤੇ ਅਸ਼ਲੀਲ ਟਿੱਪਣੀਆਂ ਕਰਨ ਵਾਲੇ ਪਤੀ-ਪਤਨੀ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਸੂਬਾ ਸਰਕਾਰ ਨੇ ਫੜੀ ਕਿਸਾਨਾਂ ਦੀ ਬਾਂਹ-ਸਿੱਧੂ, ਗਿੱਲ
Ad Position 24