06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਐਸ.ਸੀ. ਤੇ ਜਨਰਲ ਮਹਿਲਾਵਾਂ ਨਾਲ ਮਤਭੇਦ ਨਿੰਦਣਯੋਗ-ਆਜ਼ਾਦ, ਰਤਨ

Ad Position 21
No active advertisement
ਅਜੀਤ ਡੈਸਕ 10-07-2026
ਲਾਡੋਵਾਲ, 9 ਜੁਲਾਈ (ਬਲਬੀਰ ਸਿੰਘ ਰਾਣਾ)-ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਸ਼ੁਰੂ ਕਰਕੇ ਮਾਵਾਂ ਧੀਆਂ ਐਸ.ਸੀ. ਅਤੇ ਜਨਰਲ ਕੈਟੇਗਰੀ ਵਿਚ ਜਾਤੀਵਾਦ ਮਤਭੇਦ ਨੂੰ ਹੁੰਗਾਰਾ ਦਿੱਤਾ ਗਿਆ। ਇਹ ਸ਼ਬਦ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ ਅਤੇ ਕੌਮੀ ਚੇਅਰਮੈਨ ਚੇਤ ਰਾਮ ਰਤਨ ਨੇ ਆਪਣੇ ਇਕ ਸਾਂਝੇ ਬਿਆਨ ਵਿਚ ਕਹੇ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਲੋਕ ਤਾਂ ਜਾਤ ਪਾਤ ਵਿਚਲੇ ਮਤਭੇਦਾਂ ਨੂੰ ਭੁੱਲਦੇ ਜਾ ਰਹੇ ਹਨ, ਪਰ ਪੰਜਾਬ ਸਰਕਾਰ ਵਲੋਂ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਤਹਿਤ ਐਸ.ਸੀ. ਮਹਿਲਾਵਾਂ ਨੂੰ 4500 ਰੁਪਏ ਅਤੇ ਜਨਰਲ ਕੈਟਾਗਰੀ ਦੀਆਂ ਮਹਿਲਾਵਾਂ ਨੂੰ 3000 ਰੁਪਏ ਦੇ ਕੇ ਜਾਤੀਵਾਦ ਦੇ ਮਤਭੇਦ ਨੂੰ ਫਿਰ ਤੋਂ ਲੋਕਾਂ ਦੇ ਦਿਲਾਂ ਵਿਚ ਜਗ੍ਹਾ ਦਿੱਤੀ ਹੈ। ਆਜ਼ਾਦ ਅਤੇ ਰਤਨ ਨੇ ਕਿਹਾ ਕਿ ਯੁੱਗ ਪੁਰਸ਼ ਡਾ. ਭੀਮ ਰਾਉ ਅੰਬੇਡਕਰ ਨੇ ਭਾਰਤੀ ਸੰਵਿਧਾਨ ਵਿਚ ਮਹਿਲਾਵਾਂ ਨੂੰ ਬਰਾਬਰ ਦਾ ਹੱਕ ਦਿੱਤਾ, ਪਰ ਅੱਜ ਦੀਆਂ ਸਰਕਾਰਾਂ ਨੇ ਫਿਰ ਲੋਕਾਂ ਨੂੰ ਜਾਤ ਪਾਤ ਦੇ ਨਾਂ ’ਤੇ ਵੰਡਣ ਦੀ ਕੋਸ਼ਿਸ਼ ਕੀਤੀ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਲੋਕ ਜਾਤ-ਪਾਤ ਨੂੰ ਭੁੱਲ ਕੇ ਇਕੱਠੇ ਰਹਿਣਾ ਪਸੰਦ ਕਰਦੇ ਹਨ ਪ੍ਰੰਤੂ ਪੰਜਾਬ ਸਰਕਾਰ ਵਲੋਂ ਕੀ ਸੋਚ ਕੇ ਇਸ ਤਰ੍ਹਾਂ ਦਾ ਫ਼ੈਸਲਾ ਲਿਆ ਹੈ, ਜੋ ਕਿ ਬਹੁਤ ਹੀ ਕੋਝੀ ਰਾਜਨੀਤੀ ਨੂੰ ਦਰਸਾਉਂਦਾ ਹੈ। ਇਸ ਮੌਕੇ ਉਨ੍ਹਾਂ ਨਾਲ ਕੌਮੀ ਪ੍ਰਧਾਨ ਹੈਲਥ ਵਿੰਗ ਦੀਪਕ ਪਾਂਡੇ, ਪੰਜਾਬ ਚੀਫ਼ ਪੈਟਰਨ ਲੀਗਲ ਸੈੱਲ ਐਡਵੋਕੇਟ ਵਿਸ਼ਾਲ ਸ਼ਰਮਾ, ਹਿਮਾਚਲ ਪ੍ਰਦੇਸ਼ ਪ੍ਰਧਾਨ ਐਡਵੋਕੇਟ ਵਿਕਰਮ ਸ਼ਰਮਾ, ਪੰਜਾਬ ਚੇਅਰਮੈਨ ਆਰ.ਟੀ.ਆਈ. ਵਿੰਗ ਗੁਰਪ੍ਰੀਤ ਸਿੰਘ ਮੋਹਾਲੀ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੋਸ਼ਲ ਮੀਡੀਆ ’ਤੇ ਅਸ਼ਲੀਲ ਟਿੱਪਣੀਆਂ ਕਰਨ ਵਾਲੇ ਦੇ ਮਾਮਲੇ ਵਿਚ ਪਤੀ-ਪਤਨੀ ਦੀ ਗ੍ਰਿਫ਼ਤਾਰੀ ’ਤੇ ਰੋਕ ਅਗਲੀ ਖ਼ਬਰ ਲੁਧਿਆਣਾ ਰੇਲਵੇ ਸਟੇਸ਼ਨ ’ਤੇ ‘ਫੋਰਟਰੈਸ ਚੈੱਕ’ ਤਹਿਤ ਵਿਸ਼ੇਸ਼ ਟਿਕਟ ਜਾਂਚ ਮੁਹਿੰਮ
Ad Position 24
No active advertisement