17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਰੋਮਾਂਚਕ ਮੁਕਾਬਲਿਆਂ ਨਾਲ ਜ਼ਿਲ੍ਹਾ ਬਾਸਕਟਬਾਲ ਚੈਂਪੀਅਨਸ਼ਿਪ ਨੇਪਰੇ ਚੜ੍ਹੀ

Ad Position 21
No active advertisement
ਅਜੀਤ ਡੈਸਕ 16-07-2026
ਲੁਧਿਆਣਾ, 15 ਜੁਲਾਈ (ਭੁਪਿੰਦਰ ਸਿੰਘ ਬੈਂਸ)- ਜ਼ਿਲ੍ਹਾ ਬਾਸਕਟਬਾਲ ਐਸੋਸੀਏਸ਼ਨ ਵਲੋਂ ਕਰਵਾਈ ਗਈ ਅੰਡਰ 14 ਅਤੇ ਅੰਡਰ 17 ਲੜਕੇ ਅਤੇ ਲੜਕੀਆਂ ਦੀ ਜ਼ਿਲ੍ਹਾ ਬਾਸਕਟਬਾਲ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਰੋਮਾਂਚਕ ਰਹੇ। ਵੱਖ-ਵੱਖ ਵਰਗਾਂ ਵਿਚ ਹੋਏ ਫਾਈਨਲ ਅਤੇ ਤੀਜੇ ਸਥਾਨ ਦੇ ਮੁਕਾਬਲਿਆਂ ਵਿਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਅੰਡਰ-14 ਲੜਕਿਆਂ ਦੇ ਫਾਈਨਲ ਵਿਚ ਡੀ.ਏ.ਵੀ. ਪੱਖੋਵਾਲ ਨੇ ਮਲਟੀਪਰਪਜ ਨੂੰ 47-23 ਨਾਲ ਹਰਾਕੇ ਚੈਂਪੀਅਨਸ਼ਿਪ ਆਪਣੇ ਨਾਂ ਕੀਤੀ। ਤੀਜੇ ਸਥਾਨ ਦੇ ਮੁਕਾਬਲੇ ਵਿਚ ਦੋਰਾਹਾ ਪਬਲਿਕ ਸਕੂਲ ਨੇ ਸੁਧਾਰ ਨੂੰ 36-12 ਨਾਲ ਹਰਾਇਆ। ਅੰਡਰ 14 ਲੜਕੀਆਂ ਨੇ ਫਾਈਨਲ ਵਿਚ ਡੀ.ਏ.ਵੀ. ਪੱਖੋਵਾਲ ਨੇ ਡੀ.ਏ.ਵੀ , ਬੀ.ਆਰ.ਐਸ ਨਗਰ ਨੂੰ 43-24 ਨਾਲ ਹਰਾਕੇ ਖਿਤਾਬ ਜਿੱਤਿਆ। ਤੀਜੇ ਸਥਾਨ ‘ਤੇ ਮੈਚ ਵਿਚ ਲੁਧਿਆਣਾ ਕੇਅਰ ਨੇ ਗ੍ਰੀਨਲੈਂਡ ਸੁਭਾਸ਼ ਨਗਰ ਨੂੰ 30-14 ਮਾਤ ਦਿੱਤੀ। ਅੰਡਰ 17 ਲੜਕੀਆਂ ਦੇ ਫਾਈਨਲ ਵਿਚ ਖਾਲਸਾ ਕਲੱਬ ਨੇ ਦੋਰਾਹਾ ਪਬਲਿਕ ਸਕੂਲ ਨੂੰ 57-34 ਨਾਲ ਹਰਾਕੇ ਚੈਂਪੀਅਨਸ਼ਿਪ ਆਪਣੇ ਨਾਂ ਕੀਤੀ। ਤੀਜੇ ਸਥਾਨ ਦੇ ਮੁਕਾਬਲੇ ਵਿਚ ਡੀ.ਏ.ਵੀ ਪੱਖੋਵਾਲ ਨੇ ਦੋਰਾਹਾ ਅਕੈਡਮੀ ਨੂੰ 35-7 ਨਾਲ ਹਰਾਕੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 17 ਲੜਕਿਆਂ ਦੇ ਫਾਈਨਲ ਵਿਚ ਜਿਮਖਾਨਾ ਨੇ ਡੀ.ਏ.ਵੀ, ਬੀ.ਆਰ.ਐਸ ਨਗਰ ਨੂੰ 73-67 ਨਾਲ ਹਰਾਕੇ ਚੈਂਪੀਅਨਸ਼ਿਪ ਜਿੱਤੀ। ਤੀਜੇ ਸਥਾਨ ਲਈ ਹੋਏ ਮੁਕਾਬਲੇ ਵਿਚ ਆਈ.ਪੀ.ਐਸ ਨੇ ਮਲਟੀਪਰਪਜ਼ ਕਲੱਬ ਨੂੰ 73-43 ਨਾਲ ਮਾਤ ਦਿੱਤੀ। ਚੈਪੀਅਨਸ਼ਿਪ ਦੇ ਸਮਾਪਤੀ ਸਮਾਗਮ ਦੌਰਾਨ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਤੇਜਾ ਸਿੰਘ ਢਿਲੋਂ, ਵੀਰਪਾਲ ਸਿੰਘ, ਜੇ.ਪੀ. ਸਿੰਘ, ਪ੍ਰੋ. ਰਾਜਿੰਦਰ ਸਿੰਘ, ਕੋਚ ਜੈਪਾਲ ਸਿੰਘ, ਰਵਿੰਦਰ, ਨਰਿੰਦਰ ਕੁਮਾਰ ਅਤੇ ਚਰਨਜੀਤ ਸਿੰਘ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਵਿਧਾਇਕ ਪੱਪੀ ਨੇ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਟਰਾਫੀਆਂ ਅਤੇ ਮੈਡਲ ਭੇਟ ਕਰਦਿਆ ਖਿਡਾਰੀਆਂ ਨੂੰ ਭਵਿੱਖ ਵਿਚ ਵੀ ਇਸੇ ਜਜਬੇ ਨਾਲ ਖੇਡਾਂ ਵਿਚ ਭਾਗ ਲੈਕੇ ਜ਼ਿਲ੍ਹੇ ਅਤੇ ਸੂਬੇ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 81 ਦੇ ਵਿਕਾਸ ਕਾਰਜਾਂ ਨੂੰ ਲੱਗੀ ਬ੍ਰੇਕ ਅਗਲੀ ਖ਼ਬਰ ਧੀਆਂ ਬੋਝ ਨਹੀਂ ਵਰਦਾਨ ਨੇ, ਭਰੂਣ ਹੱਤਿਆ ਕਾਨੂੰਨਨ ਅਪਰਾਧ-ਡਾ. ਰਮਨਦੀਪ ਕੌਰ
Ad Position 24