ਆਲਮਗੀਰ, 15 ਜੁਲਾਈ (ਜਰਨੈਲ ਸਿੰਘ ਪੱਟੀ)-ਆਪਣੀ ਸਾਹਿੱਤਿਕ ਪ੍ਰਤਿਭਾ ਨੂੰ ਜਾਰੀ ਰੱਖਦੇ ਹੋਏ ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਦੇ 29 ਉੱਭਰਦੇ ਲੇਖਕਾਂ ਨੇ ਬ੍ਰਾਈਬੁੱਕਸ ਸਮਰ ਬੁੱਕ ਰਾਈਟਿੰਗ ਫ਼ੈਸਟੀਵਲ 2025-2026 ਰਾਹੀਂ 40 ਕਿਤਾਬਾਂ ਪ੍ਰਕਾਸ਼ਿਤ ਕੀਤੀਆਂ। 12ਵੀਂ ਜਮਾਤ ਆਰਟਸ ਦੀ ਮਹਿਕਦੀਪ ਕੌਰ , 8ਵੀਂ ਜਮਾਤ ਦੀ ਗੁਰਨੂਰ ਕੌਰ ਗਰੇਵਾਲ, 12ਵੀਂ ਜਮਾਤ ਆਰਟਸ ਦੇ ਗੁਰਮਨ ਗਰੇਵਾਲ , 12ਵੀਂ ਜਮਾਤ ਕਾਮਰਸ ਦੇ ਗਗਨਦੀਪ , 6ਵੀਂ ਜਮਾਤ ਦੇ ਗੌਰਵ ਦੇਵ , 5ਵੀਂ ਜਮਾਤ ਦੇ ਸ਼ਬਦਰੀਤ, ਚੌਥੀ ਜਮਾਤ ਦੀ ਜਸਮੀਤ ਕੌਰ , ਚੌਥੀ ਜਮਾਤ ਦੇ ਮਨਰਾਜ ਸਿੰਘ ,7ਵੀਂ ਜਮਾਤ ਦੀ ਕਵਲਪ੍ਰੀਤ ਕੌਰ ਤੇ ਅਭਿਜੋਤ ਸਿੰਘ,8ਵੀਂ ਜਮਾਤ ਦੀ ਆਕਾਸ਼ਦੀਪ ਕੌਰ , 12ਵੀਂ ਜਮਾਤ ਮੈਡੀਕਲ, 2024-25 ਸੈਸ਼ਨ ਦੀ ਦੀਪਸ਼ਿਤਾ , 11ਵੀਂ ਜਮਾਤ ਨਾਨ-ਮੈਡੀਕਲ ਦੇ ਆਕਾਸ਼ਦੀਪ ਸਿੰਘ , 7ਵੀਂ ਜਮਾਤ ਦੀ ਕਿਰਨਪ੍ਰੀਤ ਕੌਰ , 8ਵੀਂ ਜਮਾਤ ਦੀ ਛਾਇਆ , 12ਵੀਂ ਜਮਾਤ ਕਾਮਰਸ ਦੇ ਆਦਿਤਿਆ , 8ਵੀਂ ਜਮਾਤ ਦੇ ਅਰਸ਼ਦੀਪ ਸਿੰਘ , 11ਵੀਂ ਜਮਾਤ ਮੈਡੀਕਲ ਦੇ ਅਨਮੋਲ ਪਾਂਡੇ , 11ਵੀਂ ਜਮਾਤ ਮੈਡੀਕਲ ਦੀ ਅਵਰੀਨ ਕੌਰ ,11ਵੀਂ ਜਮਾਤ ਮੈਡੀਕਲ ਦੀ ਪ੍ਰਭਲੀਨ ਕੌਰ , 7ਵੀਂ ਜਮਾਤ ਦੀ ਨਵਰੀਤ ਕੌਰ, 8ਵੀਂ ਜਮਾਤ ਦੇ ਹਰਮਾਨ ਸਿੰਘ , 11ਵੀਂ ਜਮਾਤ ਮੈਡੀਕਲ ਦੀ ਜਾਨਵੀ ਮਿੱਤਲ, 7ਵੀਂ ਜਮਾਤ ਦੀ ਗੁਰਨੂਰ ਕੌਰ ਚੀਮਾ ,6ਵੀਂ ਜਮਾਤ ਦੀ ਹਰਨੂਰ ਕੌਰ , 7ਵੀਂ ਜਮਾਤ ਦੀ ਗੁਰਕੀਰਤ ਕੌਰ ਅਤੇ ਸੀਰਤ ਕੌਰ ਆਦਿ ਵਿਦਿਆਰਥੀਆਂ ਦੇ ਰਚਨਾਤਮਿਕ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਸਕੂਲ ਪ੍ਰਿੰਸੀਪਲ ਹਰਮੀਤ ਕੌਰ ਵੜੈਚ ਨੇ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਅਧਿਆਪਕਾਂ ਨੂੰ ਵਧਾਈ ਦਿੱਤੀ, ਜਿਨ੍ਹਾਂ ਨੇ ਉਨ੍ਹਾਂ ਨੂੰ ਲੇਖਕ ਬਣਨ ਲਈ ਪ੍ਰੇਰਿਤ ਕੀਤਾ। ਵੜੈਚ ਨੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਕੂਲ ਦੇ ਵਿਦਿਆਰਥੀ ਨਾ ਸਿਰਫ਼ ਅਕਾਦਮਿਕ ਤੌਰ ’ਤੇ ਸਗੋਂ ਰਚਨਾਤਮਿਕ ਲਿਖਤ ਵਿਚ ਵੀ ਵਧ ਰਹੇ ਹਨ।