ਸੀਨੀਅਰ ਅਕਾਲੀ ਆਗੂ ਸੰਧੂ ਨੂੰ ਸਦਮਾ, ਪਤਨੀ ਸਵਰਗਵਾਸ-ਸਸਕਾਰ ਅੱਜ
ਅਜੀਤ ਡੈਸਕ
18-07-2026
ਲੁਧਿਆਣਾ, 17 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਰਾਏਕੋਟ ਬਲਵਿੰਦਰ ਸਿੰਘ ਸੰਧੂ ਨੂੰ ਉਸ ਵਕਤ ਭਾਰੀ ਸਦਮਾ ਲੱਗਿਆ ਜਦੋਂ ਉਨ੍ਹਾਂ ਦੀ ਧਰਮ ਪਤਨੀ ਬੀਬੀ ਮਨਦੀਪ ਕੌਰ ਸੰਧੂ ਅਕਾਲ ਚਲਾਣਾ ਕਰ ਗਏ , ਦਾ ਅੰਤਿਮ ਸਸਕਾਰ 18 ਜੁਲਾਈ ਦਿਨ ਸ਼ਨੀਵਾਰ ਨੂੰ ਦੁਪਹਿਰ 1.00 ਵਜੇ ਕੁਟੀਆ ਸਾਹਿਬ ਸ਼ਮਸ਼ਾਨਘਾਟ, ਜਮਾਲਪੁਰ ਵਿਖੇ ਕੀਤਾ ਜਾਵੇਗਾ। ਬੀਬੀ ਸੰਧੂ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦੇ ਅਕਾਲ ਚਲਾਣੇ ਤੇ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧਾਂ, ਰਾਜਸੀ ਆਗੂਆਂ ਨੇ ਸੰਧੂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।