ਲੁਧਿਆਣਾ, 18 ਜੁਲਾਈ (ਡਾ. ਤਰਲੋਚਨ ਸਿੰਘ)-ਪੰਜਾਬ ਸਿਹਤ ਵਿਭਾਗ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਸਤੀਸ਼ ਕੁਮਾਰ ਸਚਦੇਵਾ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਭਵਨ ਵਿਖੇ ਹੋਈ। ਮੀਟਿੰਗ ਵਿਚ ਐਸੋਸੀਏਸ਼ਨ ਦੇ ਚੇਅਰਮੈਨ ਸੁਸ਼ੀਲ ਕੁਮਾਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਹੁਣ ਤੱਕ ਸਰਕਾਰ ਦੀਆਂ ਮੁਲਾਜ਼ਮ, ਪੈਨਸ਼ਨਰ ਵਿਰੋਧੀ ਨੀਤੀਆਂ ਦੀ ਵਿਸਥਾਰ ਵਿਚ ਚਰਚਾ ਕੀਤੀ ਕਿ ਕਿਸ ਤਰ੍ਹਾਂ ਸਰਕਾਰ ਮੁਲਾਜ਼ਮਾਂ,ਪੈਨਸ਼ਨਰਾਂ ਦੇ ਹੱਕਾਂ ਤੇ ਛਾਪੇ ਮਾਰ ਰਹੀ ਹੈ ਜੋ ਮੁਲਾਜ਼ਮਾਂ, ਪੈਨਸ਼ਨਰਾਂ ਦਾ ਮਹਿੰਗਾਈ ਵਧਣ ਨਾਲ ਮਹਿੰਗਾਈ ਭੱਤਾ ਦੇਣਾ ਬਣਦਾ ਹੈ ਜੋ ਦੇਸ਼ ਭਰ ਵਿੱਚ ਸਾਰੀਆਂ ਰਾਜ ਅਤੇ ਕੇਂਦਰ ਸਰਕਾਰ ਦੇ ਰਹੀ ਹੈ , ਪਰ ਪੰਜਾਬ ਸਰਕਾਰ ਮਹਿੰਗਾਈ ਭੱਤਾ ਦੇਣ ਤੋਂ ਭੱਜ ਰਹੀ ਹੈ। ਰਾਜ ਦੀ ਹਾਈਕੋਰਟ ਨੇ ਵੀ ਸਰਕਾਰ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 30 ਜੂਨ ਤੱਕ ਮਹਿੰਗਾਈ ਭੱਤਾ ਦੇਣ ਲਈ ਕਿਹਾ ਹੈ । ਸਰਕਾਰ ਫਿਰ ਵੀ ਇਸ ਫੈਸਲੇ ਤੇ ਅਮਲ ਨਹੀਂ ਕਰ ਰਹੀ। ਮੀਟਿੰਗ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਅਜੇ ਵੀ ਸਮਾਂ ਹੈ ਸਰਕਾਰ ਮਹਿੰਗਾਈ ਭੱਤਾ 2.59 ਦੇ ਗੁਣਾਂਕ ਨਾਲ ਪੈਨਸ਼ਨ ਫਿਕਸ ਕਰੇ , ਕੱਚੇ ਮੁਲਾਜ਼ਮ ਪੱਕੇ ਕਰੇ, ਜੁਲਾਈ 2020 ਦਾ ਪੱਤਰ ਵਾਪਸ ਲਵੇ ਅਤੇ ਪੰਜਾਬ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਤੇ ਪੰਜਾਬ ਦੇ ਸਕੇਲ ਲਾਗੂ ਕਰੇ । ਮੀਟਿੰਗ ਵਿੱਚ ਅਨੋਖ ਸਿੰਘ, ਗਿਆਨ ਸਿੰਘ, ਬਲਜੀਤ ਸ਼ਰਮਾ, ਕੁਲਭੂਸ਼ਣ, ਕਵਿੰਦਰ ਕੁਮਾਰ, ਚਰਨਜੀਵ, ਪ੍ਰਕਾਸ਼ ਸ਼ਰਮਾ, ਸੰਤੋਸ਼ ਭਾਟੀਆ ਸਾਬਕਾ ਸਟੇਟ ਮਾਸ ਮੀਡੀਆ ਅਫਸਰ, ਗੁਰਮੇਲ ਸਿੰਘ, ਰਾਜਮੋਹਨੀ, ਚਰਨਜੀਤ ਕੌਰ , ਸੁਰਿੰਦਰ ਕੌਰ ਬੇਦੀ, ਜਮੀਲਾ, ਹਰਜੀਤ ਕੌਰ, ਪ੍ਰਵੀਨ ਕਾਹਲੋਂ, ਮੀਨਾ ਕੁਮਾਰੀ, ਰਾਮ ਪ੍ਰਕਾਸ਼, ਸ਼ਸ਼ੀ ਕਾਂਤ ਆਦਿ ਹਾਜ਼ਰ ਸਨ।