17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ ਫਲੈਸ਼ ਫਲੱਡ ਨੂੰ ਲੈ ਕੇ ਦਿੱਤੀ ਚਿਤਾਵਨੀ ਤੋਂ ਬਾਅਦ ਸਤਲੁਜ ਕੰਢੇ ਵਸਦੇ ਲੋਕ ਚਿੰਤਤ

Ad Position 21
No active advertisement
ਅਜੀਤ ਡੈਸਕ 22-07-2026

ਭਾਮੀਆਂ ਕਲਾਂ/ਲੁਧਿਆਣਾ, 21 ਜੁਲਾਈ (ਜਤਿੰਦਰ ਭੰਬੀ)-ਪਹਾੜੀ ਇਲਾਕਿਆਂ ਵਿਚ ਪੈ ਰਹੀ ਬਰਸਾਤ ਨੂੰ ਦੇਖਦੇ ਹੋਏ ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ ਫਲੈਸ਼ ਫਲੱਡ ਨੂੰ ਲੈ ਕੇ ਦਿੱਤੀ ਗਈ ਚੇਤਾਵਨੀ ਤੋਂ ਬਾਅਦ ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਸਤਲੁਜ ਕੰਢੇ ਵੱਸਦੇ ਲੋਕ ਬੰਨ੍ਹ ਦੀ ਮਜ਼ਬੂਤੀ ਨੂੰ ਲੈ ਕੇ ਲੋਕ ਚਿੰਤਤ ਦਿਖਾਈ ਦੇ ਰਹੇ ਹਨ, ਭਾਵੇਂ ਪਿੰਡ ਸਸਰਾਲੀ ਕਾਲੋਨੀ ਦੇ ਧੁੱਸੀ ਬੰਨ੍ਹ ‘ਤੇ ਟਿਊਬਾਂ ਲਗਾ ਕੇ ਬੰਨ੍ਹ ਨੂੰ ਮਜ਼ਬੂਤ ਕਰਨ ਦੇ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਉਦਮ ਨੂੰ ਝੁਠਲਾਇਆ ਨਹੀਂ ਜਾ ਸਕਦਾ, ਪਰ ਲੋਕਾਂ ਨੂੰ ਇਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਦਰਿਆ ਵਿਚ ਹੋਣ ਵਾਲੀ ਜਾਇਜ਼ ਨਾਜਾਇਜ਼ ਮਾਈਨਿੰਗ ਕਿਤੇ ਇਸ ਵਾਰ ਫਿਰ ਹੜ੍ਹਾਂ ਦਾ ਕਾਰਨ ਨਾ ਬਣ ਜਾਵੇ ਜਿਸ ਨੂੰ ਲੈ ਕੇ ਪਿਛਲੇ ਕਈ ਮਹੀਨੇ ਪਹਿਲਾਂ ਇਕ ਭਾਜਪਾ ਆਗੂ ਦੀ ਅਗਵਾਈ ਹੇਠ ਸਤਲੁਜ ਦਰਿਆ ਦੇ ਕੰਢੇ ਵਸਦੇ ਪਿੰਡਾਂ ਦੇ ਲੋਕਾਂ ਤੋਂ ਇਲਾਵਾ ਪੰਚਾਂ ਸਰਪੰਚਾਂ ਨੂੰ ਲੈ ਕੇ ਇਸ ਸਬੰਧੀ ਮਹਾਂਨਗਰ ਦੇ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਵੀ ਦੇ ਚੁੱਕੇ ਹਨ। ਜ਼ਿਕਰਯੋਗ ਹੇ ਕਿ ਜਿਥੇ ਦਰਿਆ ਅੰਦਰ ਹੋ ਰਹੀ ਮਾਈਨਿੰਗ ਨੂੰ ਲੈ ਕੇ ਦਰਿਆ ਕੰਢੇ ਵਸਦੇ ਲੋਕਾਂ ਵਿਚ ਆਉਣ ਵਾਲੀ ਮਾਨਸੂਨ ਨੂੰ ਦੇਖਦਿਆਂ ਡਰ ਅਤੇ ਸਹਿਮ ਦਾ ਮਾਹੌਲ ਹੈ ਉਥੇ ਹੀ ਉਨ੍ਹਾਂ ਵਲੋਂ ਇਹ ਮੰਗ ਵੀ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਦਿਨਾਂ ਵਿਚ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਰੇਤ ਦੀ ਖੁਦਾਈ ਨਾ ਕੀਤੀ ਜਾਵੇ, ਕਿਉਂਕਿ ਪਿਛਲੇ ਵਰ੍ਹੇ ਸਤਲੁਜ ਦਰਿਆ ਵਲੋਂ ਹਲਕਾ ਸਾਹਨੈਵਾਲ ਦੇ ਬੇਟ ਇਲਾਕੇ ਵਿਚ ਮਚਾਈ ਗਈ ਤਬਾਹੀ ਨੇ ਜਿਥੇ ਕਿਸਾਨਾਂ ਦੀ ਕਈ ਏਕੜ ਫਸਲ ਤਬਾਹ ਕਰ ਦਿੱਤੀ ਸੀ, ਉਥੇ ਹੀ ਕਈ ਏਕੜ ਜ਼ਮੀਨ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਸੀ।
ਗੈਰ-ਕਾਨੂੰਨੀ ਮਾਈਨਿੰਗ ’ਤੇ ਸਖ਼ਤ ਕਾਰਵਾਈ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ-ਬਲੀਏਵਾਲ
ਭਾਜਪਾ ਪੰਜਾਬ ਦੇ ਬੁਲਾਰੇ ਪ੍ਰਿਤਪਾਲ ਸਿੰਘ ਬੱਲੀਏਵਾਲ ਨੇ ਦੱਸਿਆ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੂੰ ਮੰਗ ਪੱਤਰ ਭੇਜ ਕੇ ਹਲਕਾ ਸਾਹਨੇਵਾਲ ਵਿਚ ਮਾਨਸੂਨ ਤੋਂ ਪਹਿਲਾਂ ਬੰਨ੍ਹਾਂ ਅਤੇ ਠੋਕਰਾਂ ਦੀ ਮੁਰੰਮਤ ਦੇ ਕੰਮ ਵਿਚ ਤੇਜ਼ੀ ਲਿਆਉਣ ਅਤੇ ਮਾਈਨਿੰਗ ਸਾਈਟਾਂ ਦੀ ਜਾਂਚ ਕਰਵਾਈ ਜਾਵੇ ਅਤੇ ਗੈਰ-ਕਾਨੂੰਨੀ ਮਾਈਨਿੰਗ ‘ਤੇ ਤੁਰੰਤ ਰੋਕ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ 1 ਜੁਲਾਈ ਤੋਂ 30 ਸਤੰਬਰ ਤੱਕ ਮਾਨਸੂਨ ਦੌਰਾਨ ਮਾਈਨਿੰਗ ਗਤੀਵਿਧੀਆਂ ‘ਤੇ ਰੋਕ ਰਹਿੰਦੀ ਹੈ। ਇਸ ਲਈ ਸਾਰੀਆਂ ਰੇਤ ਮਾਈਨਿੰਗ ਸਾਈਟਾਂ ਦੀ ਤੁਰੰਤ ਜਾਂਚ ਕੀਤੀ ਜਾਵੇ ਅਤੇ ਜੇਕਰ ਕਿਤੇ ਵੀ ਨਿਯਮਾਂ ਦੀ ਉਲੰਘਣਾ ਹੋ ਰਹੀ ਹੋਵੇ ਤਾਂ ਤੁਰੰਤ ਸਖ਼ਤ ਕਾਰਵਾਈ ਕਰਕੇ ਅਜਿਹੀਆਂ ਗਤੀਵਿਧੀਆਂ ਬੰਦ ਕਰਵਾਈਆਂ ਜਾਣ।
ਰੇਤ ਦੀ ਚੱਲ ਰਹੀ ਮਾਈਨਿੰਗ ਦਾ ਖਾਮਿਆਜ਼ਾ ਭੁਗਤਣਾ ਪੈਂਦਾ ਲੋਕਾਂ ਨੂੰ-ਚੌਹਾਨ
ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਕਾਂਗਰਸੀ ਆਗੂ ਭੁਪਿੰਦਰ ਸਿੰਘ ਚੌਹਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀ ਕਿ ਆਮ ਵਸਤਾਂ ਵਾਂਗ ਆਮ ਲੋਕਾਂ ਨੂੰ ਆਪਣੇ ਸਿਰ ਢੱਕਣ ਲਈ ਮਕਾਨ ਬਣਾਉਣ ਲਈ ਰੇਤ ਦੀ ਅਹਿਮ ਲੋੜ ਹੁੰਦੀ ਹੈ, ਪਰ ਨਿਯਮਾਂ ਨੂੰ ਛਿੱਕੇ ਟੰਗ ਕੇ ਕਰਨ ਵਾਲੇ ਕੰਮਾਂ ਦੇ ਨਤੀਜੇ ਹਮੇਸ਼ਾਂ ਹੀ ਭਿਆਨਕ ਹੁੰਦੇ ਹਨ ਇਸ ਕਰਕੇ ਲੋਕ ਦੀ ਜਾਨ ਮਾਲ ਨੂੰ ਧਿਆਨ ਵਿਚ ਰੱਖ ਕੇ ਹੀ ਹਰੇਕ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਝ ਤਾਂ ਆਮ ਦਿਨਾਂ ਵਿਚ ਵੀ ਰਾਹੋਂ ਰੋਡ ‘ਤੇ ਲੱਗਣ ਵਾਲੀ ਟਿਪਰਾਂ ਦੀ ਲਾਈਨ ਲੋਕਾਂ ਦੇ ਨੱਕ ਵਿਚ ਦਮ ਕਰਕੇ ਰੱਖ ਦਿੰਦੀ ਹੈ ਪਰ ਮਾਨਸੂਨ ਦੇ ਦਿਨਾਂ ਵਿਚ ਚੱਲਣ ਵਾਲੀ ਰੇਤ ਦੀ ਮਾਈਨਿੰਗ ਦਾ ਖਾਮਿਆਜ਼ਾ ਲੋਕਾਂ ਨੂੰ ਭੁਗਤਣਾ ਪਵੇ, ਇਹ ਹਰਗਿਜ਼ ਵੀ ਚੰਗਾ ਨਹੀਂ ਲੱਗਦਾ।

Ad Position 22
No active advertisement
ਪਿਛਲੀ ਖ਼ਬਰ ਮੇਅਰ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਅਲੰਕਾਰ ਨੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਲਈ ਕੌਂਸਲਰਾਂ ਨਾਲ ਕੀਤੀ ਮੀਟ... ਅਗਲੀ ਖ਼ਬਰ ਖੂਹੀ ਸਾਹਿਬ ਗੁਰਦੁਆਰਾ ਨੇੜੇ ਸੀਵਰੇਜ ਦੀ ਨਿਕਾਸੀ ਨਾ ਹੋਣ ’ਤੇ ਕਾਲੋਨੀ ਵਾਸੀਆਂ ਦਾ ਰੋਸ ਪ੍ਰਦਰਸ਼ਨ
Ad Position 24