09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਗੁਰਸਿੱਖੀ ਦਾ ਮਾਰਗ ਖੰਡੇ ਦੀ ਧਾਰ ਤੇ ਚੱਲਣ ਵਾਂਗ ਹੈ, ਚੱਲ ਉਹ ਸਕਦਾ ਹੈ ਜਿਸ ’ਤੇ ਗੁਰੂ ਸਾਹਿਬ ਮਿਹਰਬਾਨ ਹੋਣ- ਸੰਤ ਅਮੀਰ ਸਿੰਘ

Ad Position 21
No active advertisement
ਅਜੀਤ ਡੈਸਕ 27-07-2026
ਲੁਧਿਆਣਾ, 26 ਜੁਲਾਈ (ਪਰਮਿੰਦਰ ਸਿੰਘ ਆਹੂਜਾ)— ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਸਮਾਗਮ ਵਿਚ ਜੁੜੀਆਂ ਸੰਗਤਾਂ ਸਨਮੁੱਖ ਸੰਤ ਬਾਬਾ ਅਮੀਰ ਸਿੰਘ ਨੇ ਗੁਰਸਿੱਖ ਦੀ ਨਿਤ ਦੀ ਕਾਰ ਕਿਹੋ ਜਿਹੀ ਹੋਵੇ, ਆਦਿ ਵਿਸ਼ੇ ’ਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਪਸ਼ਟ ਕੀਤਾ ਕਿ ਗੁਰਸਿੱਖ ਦਾ ਪਵਿੱਤਰ ਧਰਮ ਕਰਤੱਵ ਇਹੀ ਹੈ ਕਿ ਜਿਵੇਂ ਗੁਰੂ ਪਿਤਾ ਉਪਦੇਸ਼ ਕਰਦੇ ਹਨ ਉਸ ਉਪਰ ਚੱਲਣਾ । ਪਰ ਗੁਰੂ ਉਪਦੇਸ਼ ਉੱਪਰ ਚੱਲਣ ਦੀ ਸਮਰੱਥਾ ਉਸ ਗੁਰਸਿੱਖ ਪਾਸ ਹੀ ਹੋਵੇਗੀ ਜੋ ਗੁਰੂ ਦੀ ਬਖਸ਼ਿਸ਼ ਸਦਕਾ ਗੁਰੂ ਸ਼ਰਨ ਵਿਚ ਆ ਕੇ ਆਪਾ-ਭਾਵ ਮਿਟਾ ਚੁੱਕਿਆ ਹੋਵੇਗਾ। ਸਿੱਖੀ ਮਾਰਗ ਦੀ ਬਿਖਮਤਾ ਤੇ ਅਮੋਲਕਤਾ ਦਾ ਵਰਣਨ ਕਰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਗੁਰਸਿੱਖੀ ਦਾ ਮਾਰਗ ਖੰਡੇ ਦੀ ਧਾਰ ’ਤੇ ਚੱਲਣ ਵਾਂਗ ਹੈ। ਇਸ ‘ਤੇ ਉਹੀ ਚੱਲ ਸਕਦਾ ਹੈ, ਜਿਸ ‘ਤੇ ਗੁਰੂ ਸਾਹਿਬ ਜੀ ਮਿਹਰਬਾਨ ਹੋਣ। ਗੁਰਸਿੱਖ ਦਾ ਪ੍ਰਮੁੱਖ ਕਰਮ ਗੁਰੂ ਦੇ ਦੱਸੇ ਮਾਰਗ ‘ਤੇ ਚੱਲਣਾ ਹੈ। ਇਸ ਤਰ੍ਹਾਂ ਸਹਿਜ ਸੁਭਾਅ ਹੀ ਗੁਰਸਿੱਖ-ਗੁਰਸਿੱਖੀ ਦੇ ਪ੍ਰਚਾਰ-ਪ੍ਰਸਾਰ ਵਿਚ ਵੱਡਾ ਹਿੱਸਾ ਪਾ ਸਕਦੇ ਹਨ। ਟਕਸਾਲ ਦੇ ਹੋਣਹਾਰ ਵਿਦਿਆਰਥੀਆਂ ਨੇ ਗੁਰਬਾਣੀ ਸ਼ਬਦ ਕੀਰਤਨ ਕੀਤਾ, ਗੁਰੂ ਕਾ ਲੰਗਰ ਅਤੁੱਟ ਵਰਤਿਆ।
Ad Position 22
No active advertisement
ਪਿਛਲੀ ਖ਼ਬਰ ਕਾਰਗਿਲ ਵਿਜੈ ਦਿਵਸ ਮੌਕੇ ਐਸ.ਸੀ.ਡੀ. ਸਰਕਾਰੀ ਕਾਲਜ ਵਿਚ ਸ਼ਹੀਦਾਂ ਨੂੰ ਸ਼ਰਧਾਂਜਲੀ ਅਗਲੀ ਖ਼ਬਰ ਜਾਇਦਾਦ ਦੇ ਮਾਮਲੇ ਵਿਚ ਕਰੋੜਾਂ ਦੀ ਧੋਖਾਧੜੀ ਕਰਨ ਦੇ ਮਾਮਲੇ ’ਚ ਔਰਤ ਸਮੇਤ ਚਾਰ ਖਿਲਾਫ ਕੇਸ ਦਰਜ
Ad Position 24