05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਦੀਪਿਕਾ ਅਤੇ ਗੁਰਸ਼ਾਤ ਸਿੰਘ ਮਿਸ ਫ੍ਰੈਸ਼ਰ ਅਤੇ ਮਿਸਟਰ ਫ੍ਰੈਸ਼ਰ ਬਣੇ

Ad Position 21
No active advertisement
ਅਜੀਤ ਡੈਸਕ 30-07-2026
ਫੁੱਲਾਂਵਾਲ, 29 ਜੁਲਾਈ (ਮਨਜੀਤ ਸਿੰਘ ਦੁੱਗਰੀ)-ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਠੱਕਰਵਾਲ ਵਿਖੇ ਕਿੰਡਰਗਾਰਟਨ ਵਿੰਗ ਵਿਚ ਨਰਸਰੀ ਤੋਂ ਯੂ.ਕੇ.ਜੀ. ਜਮਾਤ ਤੱਕ ਦੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਇਕ ਫਰੈਸ਼ਰ ਪਾਰਟੀ ਕਰਵਾਈ। ਉਸ ਦਿਨ ਸਾਰੇ ਵਿਦਿਆਰਥੀ ਰੰਗ-ਬਿਰੰਗੇ ਕੱਪੜੇ ਪਹਿਨ ਕੇ ਸਕੂਲ ਆਏ ਅਤੇ ਸਕੂਲ ਪ੍ਰਬੰਧਕਾਂ ਵਲੋਂ ਕਿੰਡਰਗਾਰਟਨ ਕੈਂਪਸ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ। ਯੂ.ਕੇ.ਜੀ. ਕਲਾਸ ਦੇ ਫਰੈਸ਼ਰ ਵਿਦਿਆਰਥੀਆਂ ਵਲੋਂ ਲੋਕ ਗੀਤਾਂ ਦੀਆਂ ਧੁੰਨਾਂ ’ਤੇ ਡਾਂਸ ਕੀਤਾ ਅਤੇ ਰੈਂਪ ਵਾਕ ਕਰਦਿਆਂ ਵੱਖ ਵੱਖ ਪ੍ਰਕਾਰ ਦੀਆਂ ਖੇਡਾਂ ਖੇਡ ਕੇ ਮਨ ਪਰਚਾਵਾ ਕੀਤਾ ਗਿਆ। ਮਿਸ ਫਰੈਸ਼ਰ ਦਾ ਖ਼ਿਤਾਬ ਕਲਾਸ ਯੂ.ਕੇ.ਜੀ. ਦੀ ਵਿਦਿਆਰਥਣ ਦੀਪਿਕਾ ਅਤੇ ਮਿਸਟਰ ਫਰੈਸ਼ਰ ਦਾ ਖ਼ਿਤਾਬ ਕਲਾਸ ਨਰਸਰੀ ਦੇ ਗੁਰਸਾਤ ਸਿੰਘ ਨੇ ਜਿੱਤਿਆ। ਬੈੱਸਟ ਚਰਿੱਤਰ ਦਾ ਖ਼ਿਤਾਬ ਨਰਸਰੀ ਕਲਾਸ ਪ੍ਰਭਸਿਮਰਨ ਕੌਰ ਤੇ ਜਸਮੀਤ ਕੌਰ ਨੇ ਜਿੱਤਿਆ। ਬੈੱਸਟ ਪਹਿਰਾਵੇ ਦਾ ਖ਼ਿਤਾਬ ਕਲਾਸ ਨਰਸਰੀ ਦੇ ਗੁਰਫ਼ਤਿਹ ਸਿੰਘ ਤੇ ਇਸ਼ਾਨ ਦੇ ਨਾਮ ਰਿਹਾ। ਸਕੂਲ ਦੇ ਡਾਇਰੈਕਟਰ ਕੁਲਵਿੰਦਰ ਸਿੰਘ ਆਹਲੂਵਾਲੀਆ, ਡਾਇਰੈਕਟਰ ਸੰਦੀਪ ਸਿੰਘ ਦਿਉਲ, ਮੈਨੇਜਰ ਜਸਲੀਨ ਕੌਰ, ਪ੍ਰਿੰਸੀਪਲ ਕਿਰਨਜੀਤ ਕੌਰ, ਵਾਇਸ ਪ੍ਰਿੰਸੀਪਲ ਸ਼ੈਲਜਾ ਬਾਵਾ, ਕੋਆਰਡੀਨੇਟਰ ਰਮਨਦੀਪ ਸਿੰਘ ਨੇ ਇਸ ਮੌਕੇ ’ਤੇ ਨਵੇਂ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਅਤੇ ਚੰਗੀ ਸਿਹਤ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਅਗਲੀ ਖ਼ਬਰ ਮਾਲਵਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਾਰਗਿਲ ਵਿਜੇ ਦਿਵਸ ਮਨਾਇਆ
Ad Position 24
No active advertisement