03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿਖੇ ‘ਡਿਜ਼ਾਈਨ ਥਿੰਕਿੰਗ’ ਵਿਸ਼ੇ ’ਤੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ

Ad Position 21
No active advertisement
ਅਜੀਤ ਡੈਸਕ 31-07-2026

ਆਲਮਗੀਰ, 30 ਜੁਲਾਈ (ਜਰਨੈਲ ਸਿੰਘ ਪੱਟੀ)-ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਗਿੱਲ ਪਾਰਕ ਲੁਧਿਆਣਾ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਵਲੋਂ ਆਈ. ਕਿਊ. ਏ. ਸੀ. ਦੇ ਤਹਿਤ ਅਤੇ ਸੰਸਥਾ ਦੀ ਇਨੋਵੇਸ਼ਨ ਕੌਂਸਲ ਆਈ. ਆਈ. ਸੀ. ਦੇ ਸਹਿਯੋਗ ਨਾਲ ਡਿਜ਼ਾਈਨ ਥਿੰਕਿੰਗ ਵਿਸ਼ੇ ‘ਤੇ ਰਾਸ਼ਟਰੀ ਪੱਧਰ ਦਾ ਇੱਕ ਹਫ਼ਤੇ ਦਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸਫਲਤਾਪੂਰਵਕ ਸੰਪੰਨ ਹੋਇਆ। ਇਸ ਪ੍ਰੋਗਰਾਮ ਵਿਚ ਜੀ. ਐਨ. ਡੀ. ਈ. ਸੀ. ਅਤੇ ਦੇਸ਼ ਭਰ ਦੀਆਂ ਵੱਖ-ਵੱਖ ਸੰਸਥਾਵਾਂ ਤੋਂ 86 ਫੈਕਲਟੀ ਮੈਂਬਰਾਂ, ਖੌਜਕਰਤਾਵਾਂ ਅਤੇ ਉਦਯੋਗਿਕ ਮਾਹਿਰਾਂ ਨੇ ਹਿੱਸਾ ਲਿਆ। ਪੰਜ ਰੋਜ਼ਾ ਪ੍ਰੋਗਰਾਮ ਦੌਰਾਨ ਮਾਹਿਰਾਂ ਦੇ ਲੈਕਚਰਾਂ, ਪ੍ਰੈਕਟੀਕਲ ਗਤੀਵਿਧੀਆਂ ਅਤੇ ਇੱਕ ਉਦਯੋਗਿਕ ਦੌਰੇ ਰਾਹੀਂ ਡਿਜ਼ਾਈਨ ਥਿੰਕਿੰਗ ਦੇ ਪੂਰੇ ਸਫ਼ਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਪ੍ਰੋਗਰਾਮ ਦੀ ਸ਼ੁਰੂਆਤ ਆਈ. ਆਈ. ਟੀ., ਬੀ. ਐੱਚ. ਯੂ. ਦੇ ਸਹਾਇਕ ਪ੍ਰੋਫੈਸਰ ਅਤੇ ਜੀ. ਐਨ. ਡੀ. ਈ. ਸੀ. ਦੇ ਸਾਬਕਾ ਵਿਦਿਆਰਥੀ ਡਾ. ਯਾਦਵਿੰਦਰ ਸਿੰਘ ਜੋਸ਼ਨ ਵਲੋਂ ਡਿਜ਼ਾਈਨ ਥਿੰਕਿੰਗ ਦੇ ਬੁਨਿਆਦੀ ਸਿਧਾਂਤਾਂ ‘ਤੇ ਦਿੱਤੇ ਲੈਕਚਰ ਨਾਲ ਹੋਈ। ਓ.ਪੀ. ਜਿੰਦਲ, ਡਾ. ਕਮਲਪ੍ਰੀਤ ਸੰਧੂ, ਗਲੋਬਲ ਯੂਨੀਵਰਸਿਟੀ ਅਤੇ ਅਰਸ਼ਪ੍ਰੀਤ ਖੰਗੂੜਾ ਕਨਫੋਰਜ ਨੇ ਭਾਗੀਦਾਰਾਂ ਨੂੰ ਅਸਲ ਜ਼ਿੰਦਗੀ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਪਰਿਭਾਸ਼ਿਤ ਕਰਨ ਬਾਰੇ ਮਾਰਗਦਰਸ਼ਨ ਕੀਤਾ।ਇਸ ਦੌਰਾਨ ਭਾਗੀਦਾਰਾਂ ਨੇ ਉਦਯੋਗ ਵਿਚ ਨਵੀਨਤਾ ਅਤੇ ਪ੍ਰਕਿਰਿਆ ਦੇ ਸੁਧਾਰਾਂ ਨੂੰ ਨੇੜਿਓਂ ਦੇਖਣ ਲਈ ਪ੍ਰਾਈਮ ਸਟੀਲ ਪ੍ਰੋਸੈਸਰਜ਼ ਕੰਪਨੀ ਦਾ ਦੌਰਾ ਕੀਤਾ। ਸਲਾਈਟ ਤੋਂ ਡਾ. ਜਗਦੀਪ ਸਿੰਘ ਨੇ “ਵਿਚਾਰਾਂ ਤੋਂ ਪ੍ਰੋਟੋਟਾਈਪ ਤੱਕ” ਵਿਸ਼ੇ ‘ਤੇ ਇੰਟਰਐਕਟਿਵ ਸੈਸ਼ਨ ਲਏ, ਜਿਸ ਵਿੱਚ ਬ੍ਰੇਨਸਟਾਰਮਿੰਗ, ਮਾਈਂਡ ਮੈਪਿੰਗ, ਸਕੈਂਪਰ, ਵਿਚਾਰਾਂ ਦੀ ਚੋਣ ਅਤੇ ਲੋਅ-ਫਿਡੇਲਿਟੀ ਪ੍ਰੋਟੋਟਾਈਪਿੰਗ ਸ਼ਾਮਲ ਸਨ। ਪ੍ਰੋਗਰਾਮ ਦਾ ਸਮਾਪਨ ਡਾ. ਤਰਲੋਚਨ ਸਿੰਘ, ਆਈ. ਆਈ. ਟੀ, ਰੋਪੜ ਵੱਲੋਂ ਡਿਜ਼ਾਇਨ ਥਿੰਕਿੰਗ ਨੂੰ ਅਕੈਡਮਿਕ ਵਿੱਚ ਲਾਗੂ ਕਰਨਾ” ਦੇ ਵਿਸ਼ੇ ‘ਤੇ ਦਿੱਤੇ ਲੈਕਚਰ ਨਾਲ ਹੋਇਆ, ਜਿਸ ਤੋਂ ਬਾਅਦ ਟੀਮ ਪ੍ਰੋਜੈਕਟ ਪੇਸ਼ਕਾਰੀਆਂ ਅਤੇ ਸਮਾਪਤੀ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਸੀ. ਐੱਸ. ਈ ਵਿਭਾਗ ਨੂੰ ਵਧਾਈ ਦਿੱਤੀ ਅਤੇ ਆਧੁਨਿਕ ਇੰਜੀਨੀਅਰਿੰਗ ਸਿੱਖਿਆ ਵਿੱਚ ਡਿਜ਼ਾਈਨ ਥਿੰਕਿੰਗ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਪ੍ਰੋਗਰਾਮ ਦੀ ਚੇਅਰਪਰਸਨ ਡਾ. ਕਿਰਨ ਜੋਤੀ ਅਤੇ ਆਈ.ਆਈ.ਸੀ. ਦੇ ਕਨਵੀਨਰ ਡਾ. ਅਰਵਿੰਦ ਢੀਂਗਰਾ ਨੇ ਆਏ ਹੋਏ ਮਾਹਿਰਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦਾ ਸੰਚਾਲਨ ਕੰਪਿਊਟਰ ਸਾਇੰਸ ਵਿਭਾਗ ਦੇ ਫੈਕਲਟੀ ਮੈਂਬਰਾਂ ਡਾ. ਸਤਿੰਦਰਪਾਲ ਸਿੰਘ ਅਤੇ ਡਾ. ਹਰਦੀਪ ਸਿੰਘ ਕੰਗ ਵੱਲੋਂ ਸਫ਼ਲਤਾਪੂਰਵਕ ਕੀਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਪਿਓ ਦੀ ਕੁੱਟਮਾਰ ਕਰਨ ਵਾਲੇ ਨੂੰਹ ਪੁੱਤਰ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਮਿਸ਼ਨ ਜੀਵਨੀ ਦੇ ਤਹਿਤ ਐਮ.ਟੀ.ਪੀ. ਕਿੱਟਾਂ ਦੀ ਗੈਰ-ਕਾਨੂੰਨੀ ਵਿਕਰੀ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੁਹਿੰਮ ਤੇਜ਼
Ad Position 24
No active advertisement