07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਖਾਲਸਾ ਕਾਲਜ ਦੀਆਂ ਵਿਦਿਆਰਥਣਾਂ ਨੇ ਐਮ.ਏ. (ਫਾਈਨ ਆਰਟਸ) ਦੂਜੇ ਸਮੈਸਟਰ ’ਚ ਯੂਨੀਵਰਸਿਟੀ ਪੱਧਰ ‘ਤੇ ਮੋਹਰੀ ਸਥਾਨ ਪ੍ਰਾਪਤ ਕੀਤੇ

ਲੁਧਿਆਣਾ, 6 ਅਗਸਤ (ਜਸਵਿੰਦਰ ਸਿੰਘ)-ਖਾਲਸਾ ਕਾਲਜ ਫ਼ਾਰ ਵੁਮੈਨ, ਦੀਆਂ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ ਵਲੋਂ 30 ਜੁਲਾਈ, 2026 ਨੂੰ ਐਲਾਨੇ ਐਮ. ਏ.

Ad Position 21
No active advertisement
ਅਜੀਤ ਡੈਸਕ 07-08-2026
ਲੁਧਿਆਣਾ, 6 ਅਗਸਤ (ਜਸਵਿੰਦਰ ਸਿੰਘ)-ਖਾਲਸਾ ਕਾਲਜ ਫ਼ਾਰ ਵੁਮੈਨ, ਦੀਆਂ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ ਵਲੋਂ 30 ਜੁਲਾਈ, 2026 ਨੂੰ ਐਲਾਨੇ ਐਮ.ਏ. ਪਹਿਲੇ ਸਾਲ (ਦੂਜੇ ਸਮੈਸਟਰ) ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਦੋ ਵਿਦਿਆਰਥਣਾਂ ਨੇ ਯੂਨੀਵਰਸਿਟੀ ਪੱਧਰ ‘ਤੇ ਮੋਹਰੀ ਸਥਾਨ ਹਾਸਲ ਕੀਤੇ। ਸਮੀਕਸ਼ਾ ਨੇ 400 ਵਿਚੋਂ 389 ਅੰਕ (97.2%) ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਜਯਾ ਅਰੋੜਾ ਨੇ 400 ਵਿਚੋਂ 381 ਅੰਕ (95.25%) ਨਾਲ ਯੂਨੀਵਰਸਿਟੀ ਵਿਚ ਚੌਥਾ ਸਥਾਨ ਪ੍ਰਾਪਤ ਕੀਤਾ। ਪ੍ਰੀਖਿਆ ਵਿਚ ਸ਼ਾਮਲ ਹੋਈਆਂ ਬਾਕੀ ਸਾਰੀਆਂ ਵਿਦਿਆਰਥਣਾਂ ਨੇ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਤੇ ਕਈਆਂ ਨੇ 85% ਤੋਂ ਵੱਧ ਅੰਕ ਪ੍ਰਾਪਤ ਕੀਤੇ। ਕਾਲਜ ਦੀ ਪ੍ਰਤਿਸ਼ਠਾਵਾਨ ਪ੍ਰਬੰਧਕੀ ਕਮੇਟੀ ਨੇ ਵਿਦਿਆਰਥਣਾਂ ਦੀ ਸਫਲਤਾ ਲਈ ਅਗਵਾਈ ਕਰਨ ਵਿਚ ਪਾਏ ਗਏ ਸੁਹਿਰਦ ਯੋਗਦਾਨ ਬਦਲੇ ਡਾ. ਮੁਕਤੀ ਗਿੱਲ (ਡਾਇਰੈਕਟਰ), ਡਾ. ਕਮਲਜੀਤ ਗਰੇਵਾਲ (ਪ੍ਰਿੰਸੀਪਲ) ਅਤੇ ਫਾਈਨ ਆਰਟਸ ਵਿਭਾਗ ਦੇ ਸਟਾਫ਼ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਯੂਨੀਵਰਸਿਟੀ ਪੱਧਰ ‘ਤੇ ਮੋਹਰੀ ਸਥਾਨ ਹਾਸਲ ਕਰਨ ਦੀ ਕਾਲਜ ਦੀ ਪਰੰਪਰਾ ਨੂੰ ਕਾਇਮ ਰੱਖਣ ਲਈ ਵਿਦਿਆਰਥਣਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਜੀਵਨ ਵਿਚ ਹੋਰ ਉਚਾਈਆਂ ਛੂਹਣ ਅਤੇ ਸਫਲਤਾ ਦਾ ਸਫ਼ਰ ਜਾਰੀ ਰੱਖਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਪੀ.ਏ.ਯੂ. ਕਿਸਾਨ ਕਲੱਬ ਦੇ ਕਿਸਾਨਾਂ ਨੇ ਵਾਈਸ ਚਾਂਸਲਰ ਦੇ ਕਾਰਜ ਵਾਧੇ ਲਈ ਸਰਕਾਰ ਨੂੰ ਅਪੀਲ ਕੀਤੀ ਅਗਲੀ ਖ਼ਬਰ ਦਿਆਨੰਦ ਹਸਪਤਾਲ ਦੇ ਡਾਕਟਰ ਨੂੰ ਮ੍ਰਿਤਕ ਅੰਗ ਦਾਨ ਤੇ ਅੰਗ ਬਦਲਣ ਦੇ ਖੇਤਰ ’ਚ ਸ਼ਾਨਦਾਰ ਕਾਰਗੁਜ਼ਾਰੀ ਲਈ ਮਿਲਿਆ ਰਾਸ਼ਟਰੀ ਸਨ...
Ad Position 24
No active advertisement