07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਪੀ.ਪੀ.ਸੀ.ਬੀ. ਦੇ ਆਟੋ ਰੀਨਿਊਅਲ ਨੋਟੀਫ਼ਿਕੇਸ਼ਨ ਦਾ ਵੱਧ ਤੋਂ ਵੱਧ ਲਾਭ ਲੈਣ ਉਦਯੋਗਪਤੀ-ਸੰਦੀਪ ਕੁਮਾਰ

ਲੁਧਿਆਣਾ, 6 ਅਗਸਤ (ਜਤਿੰਦਰ ਭੰਬੀ)-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਖੇਤਰੀ ਦਫ਼ਤਰ-2, ਲੁਧਿਆਣਾ ਦੇ ਵਾਤਾਵਰਨ ਇੰਜੀਨੀਅਰ ਸੰਦੀਪ ਕੁਮਾਰ ਨੇ ਲੁਧਿਆਣਾ ਦੇ ਉਦਯੋਗਪਤੀਆਂ ਨੂੰ ਬੋਰਡ ਵਲੋਂ ਜਾਰੀ ਆਟੋ ਰੀਨਿਊਅਲ ਨੋਟੀਫ਼ਿਕੇਸ਼ਨ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਹੈ। ਸੰਦੀਪ ਕੁਮਾਰ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਜਾਰੀ ਦਫ਼ਤਰੀ ਹੁਕਮ ਅਨੁਸਾਰ ਯੋਗ ਛੋਟੇ ਉਦਯੋਗਾਂ, 50 ਬੈੱਡ ਤੱਕ ਦੇ ਹੈਲਥ ਕੇਅਰ ਸੰਸਥਾਨਾਂ ਅਤੇ ਹਜ਼ਾਰਡਸ ਵੇਸਟ ਜਨਰੇਟ ਕਰਨ ਵਾਲੀਆਂ ਇਕਾਈਆਂ ਨੂੰ ਸਵੈ-ਘੋਸ਼ਣਾ ਦੇ ਆਧਾਰ ’ਤੇ ਸਥਾਪਤ ਕਰਨ ਲਈ ਸਹਿਮਤੀ (ਸੀ.

Ad Position 21
No active advertisement
ਅਜੀਤ ਡੈਸਕ 07-08-2026
ਲੁਧਿਆਣਾ, 6 ਅਗਸਤ (ਜਤਿੰਦਰ ਭੰਬੀ)-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਖੇਤਰੀ ਦਫ਼ਤਰ-2, ਲੁਧਿਆਣਾ ਦੇ ਵਾਤਾਵਰਨ ਇੰਜੀਨੀਅਰ ਸੰਦੀਪ ਕੁਮਾਰ ਨੇ ਲੁਧਿਆਣਾ ਦੇ ਉਦਯੋਗਪਤੀਆਂ ਨੂੰ ਬੋਰਡ ਵਲੋਂ ਜਾਰੀ ਆਟੋ ਰੀਨਿਊਅਲ ਨੋਟੀਫ਼ਿਕੇਸ਼ਨ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਹੈ। ਸੰਦੀਪ ਕੁਮਾਰ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਜਾਰੀ ਦਫ਼ਤਰੀ ਹੁਕਮ ਅਨੁਸਾਰ ਯੋਗ ਛੋਟੇ ਉਦਯੋਗਾਂ, 50 ਬੈੱਡ ਤੱਕ ਦੇ ਹੈਲਥ ਕੇਅਰ ਸੰਸਥਾਨਾਂ ਅਤੇ ਹਜ਼ਾਰਡਸ ਵੇਸਟ ਜਨਰੇਟ ਕਰਨ ਵਾਲੀਆਂ ਇਕਾਈਆਂ ਨੂੰ ਸਵੈ-ਘੋਸ਼ਣਾ ਦੇ ਆਧਾਰ ’ਤੇ ਸਥਾਪਤ ਕਰਨ ਲਈ ਸਹਿਮਤੀ (ਸੀ.ਟੀ.ਈ), ਸੰਚਾਲਨ ਲਈ ਸਹਿਮਤੀ (ਸੀ.ਟੀ.ਓ) ਅਤੇ ਲੋੜੀਂਦੇ ਅਥਾਰਾਈਜ਼ੇਸ਼ਨ ਦੇ ਆਟੋ ਰੀਨਿਊਅਲ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਇਸ ਪ੍ਰਕਿਰਿਆ ਵਿਚ ਉਦਯੋਗਪਤੀ ਆਨਲਾਈਨ ਅਰਜ਼ੀ, ਨਿਰਧਾਰਿਤ ਫ਼ੀਸ ਅਤੇ ਸਵੈ-ਘੋਸ਼ਣਾ ਪੱਤਰ ਜਮ੍ਹਾ ਕਰਵਾ ਕੇ ਬਿਨਾਂ ਕਿਸੇ ਭੌਤਿਕ ਜਾਂਚ ਦੇ ਨਵੀਨੀਕਰਨ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰਣਾਲੀ ਨਾਲ ਉਦਯੋਗਾਂ ਨੂੰ ਕਨਸੈਂਟ ਦੇ ਨਵੀਨੀਕਰਨ ਵਿਚ ਤੇਜ਼ੀ, ਪਾਰਦਰਸ਼ਤਾ ਅਤੇ ਸਹੂਲਤ ਮਿਲੇਗੀ, ਜਿਸ ਨਾਲ ਸਮੇਂ ਅਤੇ ਪ੍ਰਸ਼ਾਸਨਿਕ ਕਾਰਵਾਈ ਵਿਚ ਵੀ ਕਮੀ ਆਵੇਗੀ। ਉਨ੍ਹਾਂ ਸਾਰੇ ਯੋਗ ਉਦਯੋਗਪਤੀਆਂ ਨੂੰ ਅਪੀਲ ਕੀਤੀ ਕਿ ਉਹ ਬੋਰਡ ਦੀ ਇਸ ਸੁਵਿਧਾ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਸਮੇਂ ਸਿਰ ਆਪਣੀਆਂ ਅਰਜ਼ੀਆਂ ਆਨਲਾਈਨ ਜਮ੍ਹਾ ਕਰਵਾਉਣ। ਸੰਦੀਪ ਕੁਮਾਰ ਨੇ ਸਨਅਤਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਬੋਰਡ ਵਲੋਂ ਦਿੱਤੀ ਜਾ ਰਹੀ ਸੁਵਿਧਾ ਦਾ ਵੱਧ ਤੋਂ ਵੱਧ ਲਾਭ ਲੈਂਦੇ ਹੋਏ ਆਪਣੀਆਂ ਅਰਜ਼ੀਆਂ ਸਮੇਂ ਰਹਿੰਦੇ ਆਨਲਾਈਨ ਦਾਖਲ ਕਰਨ।
Ad Position 22
No active advertisement
ਪਿਛਲੀ ਖ਼ਬਰ ਡੀ.ਏ. ਜਾਰੀ ਕਰਨ ਲਈ ਹਾਈਕੋਰਟ ਦੇ ਹੁਕਮਾਂ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਖੜ੍ਹੇ ਕੀਤੇ ਸਵਾਲ-ਸ਼ਿਵਾਲਿਕ ਅਗਲੀ ਖ਼ਬਰ ਸੈਕਰਡ ਸੋਲ ਕਾਨਵੈਂਟ ਸਕੂਲ ਨੇ 70ਵੇਂ ਜ਼ੋਨਲ ਕੁਸ਼ਤੀ ਅਤੇ ਗ੍ਰੈਕੋ-ਰੋਮਨ ਟੂਰਨਾਮੈਂਟ ਦੀ ਮੇਜ਼ਬਾਨੀ ਕੀਤੀ
Ad Position 24
No active advertisement