08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਫਿਕੋ ਦੇ ਪ੍ਰਧਾਨ ਕੁਲਾਰ ਦੀ ਅਗਵਾਈ ’ ਚ ਕਾਰੋਬਾਰੀਆਂ ਨੇ ਪਾਵਰਕਾਮ ਦੇ ਸੀ . ਐਮ . ਡੀ . ਨੂੰ ਦਿੱਤਾ ਮੰਗ ਪੱਤਰ

ਲੁਧਿਆਣਾ, 7 ਅਗਸਤ (ਜਤਿੰਦਰ ਭੰਬੀ)-ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਦੀ ਅਗਵਾਈ ਹੇਠ ਉਦਯੋਗਪਤੀਆਂ ਦੇ ਇਕ ਵਫਦ ਨੇ ਪਾਵਰਕਾਮ ਦੇ ਚੇਅਰਮੈਨ-ਕਮ-ਮੈਨਿਜੰਗ ਡਾਇਰੈਕਟਰ (ਸੀਐਮਡੀ) ਡਾ. ਬਸੰਤ ਗਰਗ ਨੂੰ ਉਦਯੋਗਿਕ ਖੇਤਰਾਂ ‘ਚ ਬਿਜਲੀ ਸਬੰਧੀ ਆ ਰਹੀਆਂ ਮੁੱਖ ਸਮੱਸਿਆਵਾਂ ਬਾਰੇ ਇੱਕ ਮੰਗ ਪੱਤਰ ਦਿੱਤਾ।

Ad Position 21
No active advertisement
ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਪ੍ਰਕਾਸ਼ ਦਿਹਾੜੇ ਸਬੰਧੀ ਕਰਵਾਏ ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਨਾਲ ਮੁੱਖ ਸੇਵਾਦਾਰ ਬਲਵਿੰਦਰ ਸਿੰਘ ਲਾਇਲਪੁਰੀ, ਸਕੂਲ ਦੇ ਅਧਿਆਪਕ ਤੇ ਹੋਰ। ਤਸਵੀਰ-ਸੇਵਕ ਸਿੰਘ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਪ੍ਰਕਾਸ਼ ਦਿਹਾੜੇ ਸਬੰਧੀ ਕਰਵਾਏ ਸਮਾਗਮ ਦੌਰਾਨ ਰਾਗੀ ਜੱਥੇ ਦਾ ਸਨਮਾਨ ਕਰਦੇ ਹੋਏ ਸੁਰਿੰਦਰਪਾਲ ਸਿੰਘ ਬਿੰਦਰਾ, ਨਵਪ੍ਰੀਤ ਸਿੰਘ ਬਿੰਦਰਾ, ਅਮਰਜੀਤ ਸਿੰਘ ਟਿੱਕਾ। 08-08-2026
ਲੁਧਿਆਣਾ, 7 ਅਗਸਤ (ਜਤਿੰਦਰ ਭੰਬੀ)-ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਦੀ ਅਗਵਾਈ ਹੇਠ ਉਦਯੋਗਪਤੀਆਂ ਦੇ ਇਕ ਵਫਦ ਨੇ ਪਾਵਰਕਾਮ ਦੇ ਚੇਅਰਮੈਨ-ਕਮ-ਮੈਨਿਜੰਗ ਡਾਇਰੈਕਟਰ (ਸੀਐਮਡੀ) ਡਾ. ਬਸੰਤ ਗਰਗ ਨੂੰ ਉਦਯੋਗਿਕ ਖੇਤਰਾਂ ‘ਚ ਬਿਜਲੀ ਸਬੰਧੀ ਆ ਰਹੀਆਂ ਮੁੱਖ ਸਮੱਸਿਆਵਾਂ ਬਾਰੇ ਇੱਕ ਮੰਗ ਪੱਤਰ ਦਿੱਤਾ। ਇਸ ਮੌਕੇ ਜਗਦੇਵ ਸਿੰਘ ਹਾਂਸ ਚੀਫ਼ ਇੰਜੀਨੀਅਰ ਸੈਂਟਰਲ ਜ਼ੋਨ, ਸੁਰਜੀਤ ਸਿੰਘ, ਡਿਪਟੀ ਚੀਫ਼ ਇੰਜੀਨੀਅਰ ਵੈਸਟ ਅਤੇ ਕੁਲਵਿੰਦਰ ਸਿੰਘ ਡਿਪਟੀ ਚੀਫ਼ ਇੰਜੀਨੀਅਰ ਈਸਟ - ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੀ ਮੌਜੂਦ ਸਨ। ਇਸ ਮੌਕੇ ਕੁਲਾਰ ਨੇ ਕਿਹਾ ਕਿ ਬਿਜਲੀ ਉਦਯੋਗ ਲਈ ਇੱਕ ਮੁੱਖ ਕੱਚਾ ਮਾਲ ਹੈ ਅਤੇ ਨਿਰਵਿਘਨ ਤੇ ਗੁਣਵੱਤਾ ਵਾਲੀ ਬਿਜਲੀ ਸਪਲਾਈ ਉਤਪਾਦਨ ਅਤੇ ਉਦਯੋਗ ਦੀ ਮੁਕਾਬਲੇਬਾਜ਼ੀ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਉਦਯੋਗਿਕ ਖੇਤਰਾਂ ਅਤੇ ਫੋਕਲ ਪੁਆਇੰਟਾਂ ਵਿਚ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਕਰਦਿਆਂ ਕਿਹਾ ਕਿ ਉਦਯੋਗਿਕ ਖੇਤਰਾਂ ਵਿੱਚ ਅਣਸੂਚਿਤ ਬਿਜਲੀ ਕੱਟ ਬੰਦ ਕੀਤੇ ਜਾਣ। ਮੁਰੰਮਤ ਦਾ ਕੰਮ ਸੰਭਵ ਹੋਵੇ ਤਾਂ ਐਤਵਾਰ ਨੂੰ ਕੀਤਾ ਜਾਵੇ ਅਤੇ ਘੱਟੋ-ਘੱਟ ਦੋ ਦਿਨ ਪਹਿਲਾਂ ਉਦਯੋਗਾਂ ਨੂੰ ਸੂਚਿਤ ਕੀਤਾ ਜਾਵੇ ਅਤੇ ਵੋਲਟੇਜ ਦੇ ਉਤਾਰ-ਚੜ੍ਹਾਅ ਨੂੰ ਕੰਟਰੋਲ ਕੀਤਾ ਜਾਵੇ ਤਾਂ ਜੋ ਉਦਯੋਗਿਕ ਮਸ਼ੀਨਰੀ ਨੂੰ ਨੁਕਸਾਨ ਨਾ ਹੋਵੇ। ਉਦਯੋਗਿਕ ਇਕਾਈਆਂ ਲਈ ਜੀ.ਓ. ਸਵਿੱਚ ਬਹਾਲ ਕੀਤੇ ਜਾਣ, ਤਾਂ ਜੋ ਮਸ਼ੀਨਰੀ ਅਤੇ ਟਰਾਂਸਫਾਰਮਰਾਂ ਦੀ ਸੁਰੱਖਿਆ ਹੋ ਸਕੇ ਅਤੇ ਨਾਲ ਲੱਗਦੀਆਂ ਇਕਾਈਆਂ ਦੀ ਟ੍ਰਿਪਿੰਗ ਘੱਟ ਹੋਵੇ, ਜਿੱਥੇ ਮੀਟਰ ਰੀਡਿੰਗ ਉਪਲਬਧ ਹੋਵੇ, ਉੱਥੇ ਔਸਤ ਬਿੱਲਾਂ ਦੀ ਬਜਾਏ ਅਸਲ ਬਿਜਲੀ ਬਿੱਲ ਜਾਰੀ ਕੀਤੇ ਜਾਣ। ਆਫ਼-ਪੀਕ ਸਮੇਂ ਦੌਰਾਨ ਉਦਯੋਗਾਂ ਨੂੰ ਬਿਜਲੀ ਦੀ ਵਰਤੋਂ ਲਈ ਉਤਸ਼ਾਹਿਤ ਕਰਨ ਵਾਸਤੇ 2.50 ਪ੍ਰਤੀ ਯੂਨਿਟ ਨਾਈਟ ਟੈਰਿਫ਼ ਲਾਗੂ ਕੀਤਾ ਜਾਵੇ। ਉਦਯੋਗਿਕ ਪਾਵਰ ਕੈਟਾਗਰੀਆਂ ਵਿੱਚ ਸੋਧ ਕੀਤੀ ਜਾਵੇ, ਬਿਜਲੀ ਦੇ ਫਾਲਟ ਅਤੇ ਬ੍ਰੇਕਡਾਊਨ ਨੂੰ ਜਲਦੀ ਠੀਕ ਕਰਨ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਲੋੜੀਂਦਾ ਸਟਾਫ਼ ਮੁਹੱਈਆ ਕਰਵਾਇਆ ਜਾਵੇ। ਚੱਲ ਰਹੀਆਂ ਉਦਯੋਗਿਕ ਇਕਾਈਆਂ ਉੱਤੇ ਫਿਕਸਡ ਚਾਰਜ ਖਤਮ ਕੀਤੇ ਜਾਣ ਅਤੇ ਟੂ-ਪਾਰਟ ਟੈਰਿਫ਼ ਦੀ ਸਮੀਖਿਆ ਕੀਤੀ ਜਾਵੇ। ਉਦਯੋਗਿਕ ਫੀਡਰਾਂ ਉੱਤੇ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਦੇ ਨਾਈਟ ਬਲੈਕਆਉਟ ਵਾਪਸ ਲਏ ਜਾਣ, ਕਿਉਂਕਿ ਇਸ ਨਾਲ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ ਅਤੇ ਉਦਯੋਗਿਕ ਖੇਤਰਾਂ ਵਿੱਚ ਸੁਰੱਖਿਆ ਸਬੰਧੀ ਚਿੰਤਾਵਾਂ ਵੱਧ ਰਹੀਆਂ ਹਨ। ਕੁਲਾਰ ਨੇ ਕਿਹਾ ਕਿ ਮਿਕਸ ਲੈਂਡ ਯੂਜ਼ ਖੇਤਰ ਵਿਚ ਟਰਾਂਸਫਾਰਮਰਾਂ ਦੀ ਸਮਰੱਥਾ ਵਧਾਈ ਜਾਵੇ ਅਤੇ ਬਿਹਤਰ ਲੋਡ ਮੈਨੇਜਮੈਂਟ ਕੀਤਾ ਜਾਵੇ। ਇਸ ਮੌਕੇ ਡਾ. ਬਸੰਤ ਗਰਗ ਸੀਐਮਡੀ ਨੇ ਵਫ਼ਦ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਉਠਾਏ ਗਏ ਮੁੱਦਿਆਂ ਦੀ ਜਾਂਚ ਕਰਕੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਮੁਫ਼ਤ ਡਾਕਟਰੀ ਜਾਂਚ ਕੈਂਪ 9 ਨੂੰ ਅਗਲੀ ਖ਼ਬਰ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਕਰੇਗਾ ਪੰਜਾਬ ਪੱਧਰ ’ਤੇ ਮਹਿਲਾ ਵਿੰਗ ਦੀਆਂ ਨਿਯੁਕਤੀਆਂ-ਆਰਤੀ ਵਰਮਾ
Ad Position 24