08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਮੁਫ਼ਤ ਡਾਕਟਰੀ ਜਾਂਚ ਕੈਂਪ 9 ਨੂੰ

ਭਾਮੀਆਂ ਕਲਾਂ, 7 ਅਗਸਤ (ਜਤਿੰਦਰ ਭੰਬੀ)-ਸਾਵਣ ਕ੍ਰਿਪਾਲ ਰੂਹਾਨੀ ਮਿਸ਼ਨ ਦੀ ਸ਼ਾਖਾ ਕਿਰਪਾਲ ਆਸ਼ਰਮ ਭਾਮੀਆਂ ਕਲਾਂ ਵਿਖੇ 9 ਅਗਸਤ ਦਿਨ ਐਤਵਾਰ ਨੂੰ ਫੋਰਟਿਸ ਹਸਪਤਾਲ ਦੇ ਸਹਿਯੋਗ ਨਾਲ ਮੁਫ਼ਤ ਡਾਕਟਰੀ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿਚ ਜਨਰਲ ਮੈਡੀਸਨ ਅਤੇ ਅੱਖਾਂ ਦੇ ਰੋਗਾਂ ਸਬੰਧੀ ਜਾਂਚ ਕੀਤੀ ਜਾਵੇਗੀ।

Ad Position 21
No active advertisement
ਸੰਤ ਰਾਜਿੰਦਰ ਸਿੰਘ 08-08-2026
ਭਾਮੀਆਂ ਕਲਾਂ, 7 ਅਗਸਤ (ਜਤਿੰਦਰ ਭੰਬੀ)-ਸਾਵਣ ਕ੍ਰਿਪਾਲ ਰੂਹਾਨੀ ਮਿਸ਼ਨ ਦੀ ਸ਼ਾਖਾ ਕਿਰਪਾਲ ਆਸ਼ਰਮ ਭਾਮੀਆਂ ਕਲਾਂ ਵਿਖੇ 9 ਅਗਸਤ ਦਿਨ ਐਤਵਾਰ ਨੂੰ ਫੋਰਟਿਸ ਹਸਪਤਾਲ ਦੇ ਸਹਿਯੋਗ ਨਾਲ ਮੁਫ਼ਤ ਡਾਕਟਰੀ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿਚ ਜਨਰਲ ਮੈਡੀਸਨ ਅਤੇ ਅੱਖਾਂ ਦੇ ਰੋਗਾਂ ਸਬੰਧੀ ਜਾਂਚ ਕੀਤੀ ਜਾਵੇਗੀ। ਫੋਰਟਿਸ ਹਸਪਤਾਲ ਦੇ ਮਾਹਿਰ ਡਾਕਟਰ ਡਾ. ਆਰਿਸ ਬਾਲੀ ਅਤੇ ਡਾ. ਪ੍ਰਵੀਨ ਰਾਣੀ ਮਰੀਜਾਂ ਦੀ ਜਾਂਚ ਕਰਨਗੇ। ਕੈਂਪ ਦੌਰਾਨ ਬੀ.ਪੀ., ਸੂਗਰ ਆਦਿ ਟੈਸਟ ਮੁਫ਼ਤ ਕੀਤੇ ਜਾਣਗੇ ਅਤੇ ਲੋੜਵੰਦ ਮਰੀਜਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕ੍ਰਿਪਾਲ ਆਸ਼ਰਮ ਭਾਮੀਆਂ ਕਲਾਂ ਦੇ ਸਕੱਤਰ ਪ੍ਰਵੀਨ ਸਿੰਗਲਾ ਨੇ ਦੱਸਿਆ ਕਿ ਕੈਂਪ ਲਈ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਆਸ਼ਰਮ ਦੇ ਪ੍ਰਧਾਨ ਰਾਕੇਸ਼ ਗੁਗਲਾਨੀ ਨੇ ਦੱਸਿਆ ਕਿ ਪਰਮ ਸੰਤ ਰਾਜਿੰਦਰ ਸਿੰਘ ਦੀ ਰਹਿਨੁਮਾਈ ਹੇਠ ਸਾਵਣ ਕ੍ਰਿਪਾਲ ਰੂਹਾਨੀ ਮਿਸ਼ਨ ਮਾਨਵਤਾ ਦੀ ਸੇਵਾ ਲਈ ਹਮੇਸ਼ਾਂ ਤੱਤਪਰ ਰਹਿੰਦਾ ਹੈ। ਮਿਸ਼ਨ ਵਲੋਂ ਸਮੇਂ-ਸਮੇਂ ‘ ਤੇ ਦੇਸ਼ ਦੇ ਵੱਖ-ਵੱਖ ਸਥਾਨਾਂ ‘ਤੇ ਖੂਨਦਾਨ ਕੈਂਪ, ਮੈਡੀਕਲ ਚੈਕਅੱਪ ਕੈਂਪ, ਮੋਤੀਆਬਿੰਦ ਆਪ੍ਰੇਸਨ ਕੈਂਪ, ਰਾਸ਼ਨ, ਕੱਪੜੇ ਅਤੇ ਪੌਦੇ ਵੰਡ ਪ੍ਰੋਗਰਾਮ ਕਰਵਾਏ ਜਾਂਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੇ ਨਵਨਿਯੁਕਤ ਜਰਨਲ ਸਕੱਤਰ ਰਜਨੀਸ਼ ਧੀਮਾਨ ਦਾ ਸਨਮਾਨ ਸਮਾਰੋਹ ਅਗਲੀ ਖ਼ਬਰ ਫਿਕੋ ਦੇ ਪ੍ਰਧਾਨ ਕੁਲਾਰ ਦੀ ਅਗਵਾਈ ’ ਚ ਕਾਰੋਬਾਰੀਆਂ ਨੇ ਪਾਵਰਕਾਮ ਦੇ ਸੀ . ਐਮ . ਡੀ . ਨੂੰ ਦਿੱਤਾ ਮੰਗ ਪੱਤਰ
Ad Position 24