10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਐਸ.ਡੀ.ਪੀ. ਕਾਲਜ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਅਤੇ ਜ਼ਿਲ੍ਹਾ ਪੱਧਰ ’ਤੇ ਹਾਸਿਲ ਕੀਤੇ ਅਹਿਮ ਸਥਾਨ

ਲੁਧਿਆਣਾ, 10 ਅਗਸਤ (ਜਸਵਿੰਦਰ ਸਿੰਘ)-ਬੀ. ਸੀ.

Ad Position 21
No active advertisement
ਅਜੀਤ ਡੈਸਕ 11-08-2026
ਲੁਧਿਆਣਾ, 10 ਅਗਸਤ (ਜਸਵਿੰਦਰ ਸਿੰਘ)-ਬੀ.ਸੀ.ਏ. ਸਮੈਸਟਰ ਚੌਥੇ ਦੀ ਪ੍ਰੀਖਿਆ ਵਿਚ ਐਸ.ਡੀ.ਪੀ. ਕਾਲਜ ਫ਼ਾਰ ਵੁਮੈਨ ਦੀ ਵਿਦਿਆਰਥਣ ਅਰਚਨਾ ਰਾਣੀ ਨੇ ਪੰਜਾਬ ਯੂਨੀਵਰਸਿਟੀ ਵਿਚ ਤੀਜਾ ਸਥਾਨ, ਜ਼ਿਲ੍ਹੇ ਵਿਚ ਦੂਜਾ ਸਥਾਨ ਅਤੇ ਕਾਲਜ ਵਿਚ ਪਹਿਲਾ ਸਥਾਨ ਹਾਸਲ ਕੀਤਾ। ਆਇਸ਼ਾ ਨੇ ਪੰਜਾਬ ਯੂਨੀਵਰਸਿਟੀ ਵਿਚ 6ਵਾਂ ਸਥਾਨ, ਜ਼ਿਲ੍ਹੇ ਵਿਚ 5ਵਾਂ ਸਥਾਨ ਅਤੇ ਕਾਲਜ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ।ਮਨਦੀਪ ਕੌਰ ਨੇ ਪੰਜਾਬ ਯੂਨੀਵਰਸਿਟੀ ਵਿਚ 10ਵਾਂ ਸਥਾਨ, ਜ਼ਿਲ੍ਹੇ ਵਿਚ 9ਵਾਂ ਸਥਾਨ ਅਤੇ ਕਾਲਜ ਵਿਚ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸਿਮਰਨ ਨੇ ਵੀ ਪੰਜਾਬ ਯੂਨੀਵਰਸਿਟੀ ਵਿਚ 10ਵਾਂ ਸਥਾਨ, ਜ਼ਿਲ੍ਹੇ ਵਿਚ 9ਵਾਂ ਸਥਾਨ ਅਤੇ ਕਾਲਜ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਯਾਸਮੀਨ ਨੇ ਵੀ ਪੰਜਾਬ ਯੂਨੀਵਰਸਿਟੀ ਵਿਚ 10ਵਾਂ ਸਥਾਨ, ਜ਼ਿਲ੍ਹੇ ਵਿਚ 9ਵਾਂ ਸਥਾਨ ਅਤੇ ਕਾਲਜ ਵਿਚ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਕੁੱਲ 36 ਵਿਦਿਆਰਥਣਾਂ ਨੇ ਯੂਨੀਵਰਸਿਟੀ ਦੇ ਟਾਪ-20 ਰੈਂਕ ਹੋਲਡਰਾਂ ਵਿਚ ਸਥਾਨ ਹਾਸਲ ਕਰਕੇ ਸੰਸਥਾ ਦੀ ਅਕਾਦਮਿਕ ਉਪਲਬਧੀ ਵਿਚ ਹੋਰ ਵਾਧਾ ਕੀਤਾ। ਐਸ.ਡੀ.ਪੀ. ਸਭਾ ਅਤੇ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਬਲਰਾਜ ਕੁਮਾਰ ਭਸੀਨ, ਕਾਰਜਕਾਰੀ ਪ੍ਰਿੰਸੀਪਲ ਡਾ. ਰੰਜਨਾ ਸੂਦ ਅਤੇ ਸਮੂਹ ਸਟਾਫ਼ ਮੈਂਬਰਾਂ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਅਕਾਦਮਿਕ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖੀ ਜੀਵਨ ਵਿਚ ਨਿਰੰਤਰ ਸਫਲਤਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ। 10ਐਲਡੀਐਚ16 ਯੂਨੀਵਰਸਿਟੀ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੇ ਨਾਲ ਪ੍ਰਿੰਸੀਪਲ ਡਾ. ਰੰਜਨਾ ਸੂਦ ਅਤੇ ਹੋਰ ਸਟਾਫ਼। ਅਜੀਤ ਤਸਵੀਰ
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ)- ਭਾਰਤੀ ਜਨਤਾ ਪਾਰਟੀ ਦੇ ਮੁੜ ਇਕੱਠੇ ਹੋਣ ਦੀ ਚਰਚਾ ਨੇ ਭਾਜਪਾ ਖੇਮੇ ’ਚ ਭਰੀ ਉਮੀਦ ਅਗਲੀ ਖ਼ਬਰ ‘ਆਪ’ ਸਪੋਰਟਸ ਵਿੰਗ ਵਲੋਂ ਨਵੇਂ ਬਣੇ ਹਲਕਾ ਚੇਅਰਮੈਨ ਸਨਮਾਨਿਤ
Ad Position 24