10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਔਰਤ ਉੱਦਮੀ ਨੂੰ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ ਨੇ ਆਰਥਿਕ ਸਹਿਯੋਗ ਲਈ ਚੁਣਿਆ

ਲੁਧਿਆਣਾ, 10 ਅਗਸਤ (ਜਸਵਿੰਦਰ ਸਿੰਘ)-ਪੀ. ਏ.

Ad Position 21
No active advertisement
ਅਜੀਤ ਡੈਸਕ 11-08-2026
ਲੁਧਿਆਣਾ, 10 ਅਗਸਤ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਪਾਬੀ ਤੋਂ ਖੇਤੀ ਉਦਮ ਦੀ ਸਿਖਲਾਈ ਲੈਣ ਵਾਲੀ ਔਰਤ ਉਦਮੀ ਡਾ. ਵਿਭਾ ਬਾਵਾ ਵਲੋਂ ਚਲਾਏ ਜਾਂਦੇ ਸਟਾਰਟਅਪ ਵੈਲਨੈਸ ਵੁੱਡਜ਼ ਨੂੰ ਬੀਤੇ ਦਿਨੀਂ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ ਨੇ ਇਕ ਲੱਖ ਰੁਪਏ ਦੇ ਸਹਿਯੋਗ ਲਈ ਚੁਣਿਆ। ਜ਼ਿਕਰਯੋਗ ਹੈ ਵੈਲਨੈਸ ਵੁੱਡਜ਼ ਵਲੋਂ ਔਰਤਾਂ ਦੀ ਸਿਹਤ ਅਤੇ ਭਾਰ ਨੂੰ ਕਾਬੂ ਹੇਠ ਰੱਖਣ ਲਈ ਕੀਤੇ ਜਾਂਦੇ ਯਤਨਾਂ ਸਦਕਾ ਤਿੰਨ ਹਜ਼ਾਰ ਤੋਂ ਵਧੇਰੇ ਲੋਕ ਉਨ੍ਹਾਂ ਨਾਲ ਜੁੜੇ ਹੋਏ ਹਨ। ਇਸ ਸਹਿਯੋਗ ਸਦਕਾ ਇਹ ਉਦਮੀ ਏ ਆਈ ਦੀ ਵਰਤੋਂ ਆਪਣੇ ਕਾਰਜਾਂ ਲਈ ਵਧਾ ਸਕੇਗੀ। ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਅਤੇ ਅਪਰ ਨਿਰਦੇਸ਼ਕ ਸੰਚਾਰ ਅਤੇ ਪਾਬੀ ਦੇ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਇਸ ਪ੍ਰਾਪਤੀ ਲਈ ਡਾ. ਵਿਭਾ ਬਾਵਾ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਪੀ.ਏ.ਯੂ. ਦੇ ਹੋਰ ਸਿੱਖਿਅਤ ਉੱਦਮੀ ਵੀ ਇਸ ਦਿਸ਼ਾ ਵਿਚ ਪ੍ਰਾਪਤੀਆਂ ਦੇ ਭਾਗੀ ਬਣਨਗੇ।
Ad Position 22
No active advertisement
ਪਿਛਲੀ ਖ਼ਬਰ ਮੋਗਾ ਦਾ ਮਸ਼ਹੂਰ ਤੇ ਮਾਲਵੇ ਦਾ ਸਭ ਤੋਂ ਵੱਡਾ 21ਵਾਂ ਦੋ ਰੋਜ਼ਾ ਤੀਆਂ ਦਾ ਮੇਲਾ ਆਪਣੀ ਅਮਿੱਟ ਛਾਪ ਛੱਡ ਗਿਆ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਨੂੰ ਕਦੇ ਸਫਲ ਨਹੀਂ ਹੋਣ ਦਿੱਤਾ ਜਾਵੇਗਾ-ਜਥੇਦਾਰ ਗਾਬੜੀਆ
Ad Position 24