13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਨੈਣਾਂ ਦੇਵੀ ਦੇ ਲੰਗਰਾਂ ਵਾਸਤੇ ਰਸਦ ਭੇਜੀ

ਲੁਧਿਆਣਾ, 12 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਸ਼ਹਿਰ ਵਿਚ ਅਰਬਾਂ ਰੁਪਏ ਦੀ ਜ਼ਮੀਨ ਅਲਾਟਮੈਂਟ ਦੇ ਮਾਮਲੇ ਵਿਚ ਛੇ ਸਨਅਤੀ ਘਰਾਨੇ ਈਡੀ ਦੀ ਰਡਾਰ ’ਤੇ ਆ ਗਏ ਹਨ ਅਤੇ ਈਡੀ ਵਲੋਂ ਇਸ ਸਬੰਧੀ ਵੱਖ-ਵੱਖ ਮਹਿਕਮਿਆਂ ਨੂੰ ਇਹਨਾਂ ਜ਼ਮੀਨਾਂ ਦੀ ਹੋਈ ਅਲਾਟਮੈਂਟ ਦਾ ਰਿਕਾਰਡ ਦੇਣ ਲਈ ਕਿਹਾ ਹੈ। ਜਾਣਕਾਰੀ ਅਨੁਸਾਰ ਪੀ.

Ad Position 21
No active advertisement
ਅਰਬਾਂ ਰੁਪਏ ਦੀ ਜ਼ਮੀਨ ਅਲਾਟਮੈਂਟ ਦੇ ਮਾਮਲੇ ਵਿਚ ਛੇ ਸਨਅਤੀ ਘਰਾਣੇ ਈਡੀ ਦੀ ਰਡਾਰ ’ਤੇ 13-08-2026
ਲੁਧਿਆਣਾ, 12 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਸ਼ਹਿਰ ਵਿਚ ਅਰਬਾਂ ਰੁਪਏ ਦੀ ਜ਼ਮੀਨ ਅਲਾਟਮੈਂਟ ਦੇ ਮਾਮਲੇ ਵਿਚ ਛੇ ਸਨਅਤੀ ਘਰਾਨੇ ਈਡੀ ਦੀ ਰਡਾਰ ’ਤੇ ਆ ਗਏ ਹਨ ਅਤੇ ਈਡੀ ਵਲੋਂ ਇਸ ਸਬੰਧੀ ਵੱਖ-ਵੱਖ ਮਹਿਕਮਿਆਂ ਨੂੰ ਇਹਨਾਂ ਜ਼ਮੀਨਾਂ ਦੀ ਹੋਈ ਅਲਾਟਮੈਂਟ ਦਾ ਰਿਕਾਰਡ ਦੇਣ ਲਈ ਕਿਹਾ ਹੈ। ਜਾਣਕਾਰੀ ਅਨੁਸਾਰ ਪੀ.ਐਸ.ਆਈ.ਸੀ. ਵਲੋਂ ਵੱਖ-ਵੱਖ ਸਰਕਾਰਾਂ ਦੇ ਸਮੇਂ ਇਹਨਾਂ ਉਚ ਘਰਾਨਿਆਂ ਨੂੰ ਅਰਬਾਂ ਰੁਪਏ ਦੀ ਜ਼ਮੀਨ ਇੰਡਸਟਰੀ ਲਈ ਅਲਾਟ ਕੀਤੀ ਗਈ ਸੀ, ਪਰ ਇਹਨਾਂ ਘਰਾਨਿਆਂ ਵਲੋਂ ਇਹਨਾਂ ਜ਼ਮੀਨਾਂ ’ਤੇ ਰਿਹਾਇਸ਼ੀ ਕੰਪਲੈਕਸ ਬਣਾ ਲਏ, ਜੋ ਕਿ ਨਿਯਮਾਂ ਦੀ ਉਲੰਘਣਾ ਸੀ। ਈਡੀ ਵਲੋਂ ਪਿਛਲੇ ਦਿਨੀਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਇਸ ਮਾਮਲੇ ਨੂੰ ਲੈ ਕੇ ਕੀਤੀ ਗਈ ਛਾਪਾਮਾਰੀ ਤੋਂ ਬਾਅਦ ਕਈ ਹੈਰਾਨੀਜਨਕ ਤੱਥ ਸਾਹਮਣੇ ਆਏ ਸਨ, ਜਿਸ ਤੋਂ ਬਾਅਦ ਈਡੀ ਵਲੋਂ ਆਪਣੀ ਜਾਂਚ ਦਾ ਘੇਰਾ ਵਧਾਇਆ ਗਿਆ ਸੀ। ਈਡੀ ਵਲੋਂ ਸਾਬਕਾ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਇਕ ਕੰਪਲੈਕਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਕੰਪਲੈਕਸ ਬਾਰੇ ਕਿਹਾ ਜਾ ਰਿਹਾ ਹੈ ਕਿ ਸਰਕਾਰ ਵਲੋਂ ਉਨ੍ਹਾਂ ਨੂੰ ਇਹ ਕੰਪਲੈਕਸ ਇੰਡਸਟਰੀ ਲਈ ਅਲਾਟ ਕੀਤਾ ਗਿਆ ਸੀ, ਪਰ ਬਾਅਦ ਵਿਚ ਉਸ ਉਤੇ ਰਿਹਾਇਸ਼ੀ ਕੰਪਲੈਕਸ ਬਣਾ ਲਿਆ ਈਡੀ ਦੇ ਅਧਿਕਾਰੀ ਇਸ ਗੱਲ ਦੀ ਵੀ ਜਾਂਚ ਕਰ ਰਹੇ ਕਿਸ ਆਧਾਰ ’ਤੇ ਇਸ ਦੀ ਮਨਜ਼ੂਰੀ ਦਿੱਤੀ ਗਈ। ਇਸ ਤੋਂ ਇਲਾਵਾ ਅੱਧੀ ਦਰਜਨ ਦੇ ਕਰੀਬ ਹੋਰ ਉਚ ਸਨਅਤੀ ਘਰਾਨਿਆਂ ਨੂੰ ਅਲਾਟ ਕੀਤੀ ਗਈ ਜ਼ਮੀਨ ਦਾ ਰਿਕਾਰਡ ਵੀ ਤਲਬ ਕੀਤਾ ਗਿਆ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਨਾਲ ਇਹਨਾਂ ਅਲਾਟੀਆਂ ਵਲੋਂ ਸਰਕਾਰ ਨੂੰ ਟੈਕਸ ਦਾ ਵੀ ਚੂਨਾ ਲਗਾਇਆ ਗਿਆ ਹੈ। ਈਡੀ ਵਲੋਂ ਇਹ ਜਾਂਚ ਆਉਂਦੇ ਕੁੱਝ ਦਿਨਾਂ ਵਿਚ ਮੁਕੰਮਲ ਕੀਤੇ ਜਾਣ ਬਾਰੇ ਕਿਹਾ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਕਮਿਸ਼ਨਰ ਦਫ਼ਤਰ ਦੇ ਨੇੜਿਓਂ ਸਰਕਾਰੀ ਜਨਰੇਟਰ ਚੋਰੀ ਅਗਲੀ ਖ਼ਬਰ ਡਿਪਟੀ ਮੇਅਰ ਜੌਹਰ ਦੀ ਅਗਵਾਈ ਹੇਠ ਨਗਰ ਨਿਗਮ ਕਮੇਟੀ ਵਲੋਂ ਸੜਕ ਧੱਸਣ ਵਾਲੀ ਥਾਂ ਦਾ ਮੁਆਇਨਾ
Ad Position 24