ਫ਼ੈਕਟਰੀ ਵਿਚ ਕੰਮ ਕਰ ਰਹੀ ਮਹਿਲਾ ਵਰਕਰ ਦੀ ਸ਼ੱਕੀ ਹਾਲਾਤਾਂ ’ਚ ਮੌਤ
ਢੰਡਾਰੀ ਕਲਾਂ/ਲੁਧਿਆਣਾ, 14 ਅਗਸਤ (ਜਸਵੀਰ ਸਿੰਘ ਬੰਗਾ)-ਕੰਗਣਵਾਲ ਰੋਡ ਸਥਿਤ ਇਕ ਫ਼ੈਕਟਰੀ ’ਚ ਡਿਊਟੀ ਦੌਰਾਨ ਸ਼ੱਕੀ ਹਾਲਾਤਾਂ ’ਚ ਮਸ਼ੀਨ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਹਿਚਾਣ ਸੰਜੂ ਦੇਵੀ (50) ਵਜੋਂ ਹੋਈ ਹੈ।
ਢੰਡਾਰੀ ਕਲਾਂ/ਲੁਧਿਆਣਾ, 14 ਅਗਸਤ (ਜਸਵੀਰ ਸਿੰਘ ਬੰਗਾ)-ਕੰਗਣਵਾਲ ਰੋਡ ਸਥਿਤ ਇਕ ਫ਼ੈਕਟਰੀ ’ਚ ਡਿਊਟੀ ਦੌਰਾਨ ਸ਼ੱਕੀ ਹਾਲਾਤਾਂ ’ਚ ਮਸ਼ੀਨ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਹਿਚਾਣ ਸੰਜੂ ਦੇਵੀ (50) ਵਜੋਂ ਹੋਈ ਹੈ। ਅੱਖੀਂ ਦੇਖਣ ਵਾਲਿਆਂ ਮੁਤਾਬਿਕ ਸਫ਼ਾਈ ਦੇ ਦੌਰਾਨ ਮਹਿਲਾ ਦੀ ਚੁੰਨੀ ਅਚਾਨਕ ਚੱਲਦੀ ਮਸ਼ੀਨ ‘ਚ ਫਸ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਮ੍ਰਿਤਕਾ ਦੇ ਪਰਿਵਾਰਕ ਮੈਂਬਰ ਫ਼ੈਕਟਰੀ ਪਹੁੰਚੇ ਅਤੇ ਸੁਰੱਖਿਆ ਪ੍ਰਬੰਧਾਂ ’ਚ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਧਰਨੇ ‘ਤੇ ਬੈਠ ਗਏ। ਧਰਨਾਕਾਰੀਆਂ ਦਾ ਕਹਿਣਾ ਸੀ ਕਿ ਜਿੰਨੀ ਦੇਰ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ ਉਹ ਧਰਨਾ ਖ਼ਤਮ ਨਹੀਂ ਕਰਨਗੇ। ਘਟਨਾ ਦੀ ਸੂਚਨਾ ਮਿਲਦੇ ਪੁਲਿਸ ਮੁਲਾਜ਼ਮ ਮੌਕੇ ‘ਤੇ ਪਹੁੰਚੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ, ਜਾਂਚ ਤੋਂ ਬਾਅਦ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਉਸ ਆਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।