08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਸਰਕਾਰੀ ਸਕੂਲਾਂ ਵਿਚ ਗੰਦਗੀ ਮਿਲੀ ਤਾਂ ਸਕੂਲ ਮੁਖੀ ਹੋਣਗੇ ਜ਼ਿੰਮੇਵਾਰ-ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਾਸਪੁਰ

ਬਟਾਲਾ, 8 ਅਕਤੂਬਰ (ਸਤਿੰਦਰ ਸਿੰਘ)- ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਸਾਫ਼-ਸੁਥਰਾ ਤੇ ਸੁਰੱਖਿਅਤ...

Ad Position 21
No active advertisement
ਅਜੀਤ ਡੈਸਕ 08-10-2026

ਬਟਾਲਾ, 8 ਅਕਤੂਬਰ (ਸਤਿੰਦਰ ਸਿੰਘ)- ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਸਾਫ਼-ਸੁਥਰਾ ਤੇ ਸੁਰੱਖਿਅਤ ਮਾਹੌਲ ਦੇਣ ਲਈ ਸਿੱਖਿਆ ਵਿਭਾਗ ਨੇ ‘ਸਕੂਲ ਕਲੀਨਲਿਨੈਂਸ ਐਂਡ ਰੈਡੀਨੈਂਸ ਡਰਾਈਵ ਚਲਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜੇਸ਼ ਕੁਮਾਰ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਗੁਰਦਾਸਪੁਰ ਨੇ ਦੱਸਿਆ ਕਿ ਸਕੂਲਾਂ ਵਿਚ ਗੰਦਗੀ, ਕੂੜੇ ਦੇ ਢੇਰ ਜਾਂ ਅਵਿਵਸਥਿਤ ਪ੍ਰਬੰਧ ਮਿਲਣ ‘ਤੇ ਸਕੂਲ ਮੁਖੀ ਨੂੰ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਅਤੇ ਡਿਪਟੀ ਡੀ.ਈ.ਓ, ਬੀ. ਐੱਨ. ਓ., ਡੀ. ਆਰ. ਸੀ. ਅਤੇ ਬੀ. ਆਰ. ਸੀ. ਵਲੋਂ ਰੋਜ਼ਾਨਾ ਸਕੂਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ), ਪੰਜਾਬ ਵਲੋਂ 21 ਅਗਸਤ ਨੂੰ ਜਾਰੀ ਪੱਤਰ ਅਨੁਸਾਰ ਸਕੂਲ ਸਕੂਲ ਮੁਖੀ ਪੂਰੇ ਸਕੂਲ ਕੰਪਲੈਕਸ (ਇਮਾਰਤ) ਦਾ ਖੁਦ ਨਿਰੀਖਣ ਕਰਕੇ ਤੁਰੰਤ ਦੂਰ ਕੀਤੀਆਂ ਜਾ ਸਕਣ ਵਾਲੀਆ ਕਮੀਆਂ ਦੂਰ ਕਰਵਾਉਣਗੇ। ਕਲਾਸਾਂ, ਗਲਿਆਰਿਆ, ਖੇਡ ਮੈਦਾਨ ਤੇ ਆਲੇ ਦੁਆਲੇ ਦਾ ਇਲਾਕਾ ਕੂੜੇ, ਮਲਬੇ, ਰਹਿੰਦ ਖੂੰਹਦ ਅਤੇ ਗੈਰਜ਼ਰੂਰੀ ਸਾਮਾਨ ਤੋਂ ਮੁਕਤ ਹੋਣਾ ਚਾਹੀਦਾ ਹੈ। ਜਿੱਥੇ ਉਸਾਰੀ ਜਾਂ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਉੱਥੇ ਸਾਮਾਨ ਤੇ ਮਲਬਾ ਸੁਰੱਖਿਅਤ ਢੰਗ ਨਾਲ ਰੱਖਣ ਲਈ ਕਿਹਾ ਗਿਆ ਹੈ। ਕਲਾਸਾਂ, ਪ੍ਰਯੋਗਸ਼ਾਲਾਵਾ ਤੇ ਲਾਇਬ੍ਰੇਰੀਆ ਵਿਚ ਖ਼ਰਾਬ ਬਿਜਲੀ ਫਿਟਿੰਗ, ਸਵਿੱਚ ਆਦਿ ਵੀ ਤੁਰੰਤ ਠੀਕ ਕਰਵਾਉਣ ਦੇ ਨਿਰਦੇਸ਼ ਹਨ।

ਉਨ੍ਹਾਂ ਦੱਸਿਆ ਕਿ ਪਖਾਨਿਆਂ ਤੇ ਪੀਣ ਵਾਲੇ ਪਾਣੀ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਲੜਕਿਆਂ ਤੇ ਲੜਕੀਆਂ ਦੇ ਪਖਾਨੇ ਸਾਫ਼ ਸੁਥਰੇ ਤੇ ਚਾਲੂ ਹਾਲਤ ਵਿਚ ਹੋਣ ਅਤੇ ਉੱਥੇ ਪਾਣੀ ਤੇ ਰੋਸ਼ਨੀ ਦੀ ਸਹੂਲਤ ਹੋਵੇ। ਹੱਥ ਧੋਣ ਲਈ ਪਾਣੀ ਤੇ ਸਾਬਣ ਉਪਲੱਬਧ ਹੋਣਾ ਲਾਜ਼ਮੀ ਹੈ। ਪੀਣ ਵਾਲੇ ਪਾਣੀ ਦੀਆਂ ਸਾਰੀਆਂ ਸਹੂਲਤਾਂ ਵੀ ਸਾਫ਼ ਅਤੇ ਚਾਲੂ ਰੱਖਣ ਲਈ ਕਿਹਾ ਗਿਆ ਹੈ। ਫਾਇਰ ਐਕਸਟਿੰਗਫਿਸ਼ਰ ਤੇ ਫਸਟ ਏਡ ਕਿੱਟ ਠੀਕ ਹਾਲਤ ਵਿਚ ਅਤੇ ਅਜਿਹੀ ਥਾਂ ‘ਤੇ ਹੋਣ ਜਿੱਥੇ ਲੋੜ ਪੈਣ ‘ਤੇ ਤੁਰੰਤ ਪਹੁੰਚਿਆ ਜਾ ਸਕੇ। ਦਿਵਿਆਂਗ ਵਿਦਿਆਰਥੀਆਂ ਲਈ ਰਸਤੇ ਵੀ ਰੁਕਾਵਟ ਰਹਿਤ ਰੱਖਣੇ ਹੋਣਗੇ।

ਉਨ੍ਹਾਂ ਅੱਗੇ ਦੱਸਿਆ ਕਿ ਸਕੂਲ ਮੁਖੀ ਮੁਹਿੰਮ ਦੀ ਸਮੁੱਚੀ ਜ਼ਿੰਮੇਵਾਰੀ ਸੰਭਾਲਦਿਆਂ ਸਟਾਫ਼ ਨੂੰ ਵੱਖ-ਵੱਖ ਕੰਮ ਸੌਪਣਗੇ। ਸਟਾਫ ਕਲਾਸਾਂ, ਪਖਾਨਿਆਂ, ਗਲਿਆਰਿਆ ਅਤੇ ਖੇਡ ਮੈਦਾਨਾਂ ਦੀ ਸਫ਼ਾਈ ਤੇ ਸਾਂਭ-ਸੰਭਾਲ ਯਕੀਨੀ ਬਣਾਏਗਾ। ਮਿਡ-ਤੇ ਮੀਲ ਤੈਅ ਮੈਨਿਊ ਅਨੁਸਾਰ ਸਾਫ਼-ਸੁਥਰੇ ਢੰਗ ਨਾਲ ਤਿਆਰ ਕਰਕੇ ਵਿਦਿਆਰਥੀਆਂ ਨੂੰ ਲੋੜੀਂਦੀ ਮਾਤਰਾ ਵਿਚ ਦੇਣ ਨੂੰ ਵੀ ਯਕੀਨੀ ਬਣਾਇਆ ਜਾਵੇਗਾ। ਸਕੂਲ ਮੈਨੇਜਮੈਂਟ ਕਮੇਟੀ (ਐਸਐਮਸੀ) ਦੇ ਮੈਂਬਰ ਸਫ਼ਾਈ, ਸੁਰੱਖਿਆ ਤੇ ਬੁਨਿਆਦੀ ਸਹੂਲਤਾਂ ਦੀ ਨਿਗਰਾਨੀ ਵਿਚ ਸਕੂਲ ਮੁਖੀ ਦਾ ਸਹਿਯੋਗ ਕਰਨਗੇ।

Ad Position 22
No active advertisement
ਪਿਛਲੀ ਖ਼ਬਰ ਪਿਸਤੌਲ ਦੀ ਨੋਕ ’ਤੇ ਸਵਿਫਟ ਕਾਰ ਖੋਹ ਕੇ ਲੁਟੇਰੇ ਫ਼ਰਾਰ ਅਗਲੀ ਖ਼ਬਰ ਹੁਸ਼ਿਆਰਪੁਰ ਦੇ ਨਜ਼ਦੀਕ ਪਿੰਡ ਬਜਵਾੜਾ ਵਿਚ ਨੌਜਵਾਨ ਦਾ ਕਤਲ
Ad Position 24