ਵਾਤਾਵਰਨ ਦੀ ਸੰਭਾਲ ਲਈ ਸਮੂਹਿਕ ਯਤਨਾਂ ਦੀ ਲੋੜ- ਖੰਨਾ
ਆਲਮਗੀਰ, 16 ਅਗਸਤ (ਜਰਨੈਲ ਸਿੰਘ ਪੱਟੀ)- ਵਿਧਾਨ ਸਭਾ ਹਲਕਾ ਗਿੱਲ ਦੇ ਇਲਾਕਾ ਜਸਦੇਵ ਨਗਰ, ਬਚਿੱਤਰ ਨਗਰ ਤੋਂ ਬਲਾਕ ਸੰਮਤੀ ਮੈਂਬਰ ਸੁਖਮੀਤ ਸਿੰਘ ਖੰਨਾ ਨੇ ਐਨ. ਐਸ.
ਆਲਮਗੀਰ, 16 ਅਗਸਤ (ਜਰਨੈਲ ਸਿੰਘ ਪੱਟੀ)- ਵਿਧਾਨ ਸਭਾ ਹਲਕਾ ਗਿੱਲ ਦੇ ਇਲਾਕਾ ਜਸਦੇਵ ਨਗਰ, ਬਚਿੱਤਰ ਨਗਰ ਤੋਂ ਬਲਾਕ ਸੰਮਤੀ ਮੈਂਬਰ ਸੁਖਮੀਤ ਸਿੰਘ ਖੰਨਾ ਨੇ ਐਨ.ਐਸ.ਐਸ. ਯੂਨਿਟ ਲੁਧਿਆਣਾ ਵਲੰਟੀਅਰ ਹਰਜੋਤ ਸਹੋਤਾ ਨੂੰ ਬੂਟੇ ਭੇਟ ਕੀਤੇ। ਇਸ ਮੌਕੇ ਵਾਤਾਵਰਨ ਪ੍ਰੇਮੀ ਮੈਂਬਰ ਖੰਨਾ ਨੇ ਕਿਹਾ ਕਿ ਦਿਨੋ ਦਿਨ ਪ੍ਰਦੂਸ਼ਿਤ ਹੁੰਦੇ ਜਾ ਰਹੇ ਵਾਤਾਵਰਨ ਦੀ ਸਾਂਭ ਸੰਭਾਲ ਲਈ ਸਮੂਹਿਕ ਹੰਬਲੇ ਦੀ ਸਖਤ ਲੋੜ ਹੈ। ਕਿਉਂਕਿ ਸੰਸਾਰਕ ਪੱਧਰ ਤੇ ਵੱਧ ਰਹੀ ਗਰਮੀ ਕਾਰਨ ਜਿੱਥੇ ਕੁਦਰਤੀ ਆਫਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਉੱਥੇ ਹੀ ਪ੍ਰਦੂਸ਼ਿਤ ਵਾਤਾਵਰਨ ਵਿਚ ਧਰਤੀ ਤੇ ਜੀਵਨ ਦੀ ਹੋਂਦ ਖਤਰੇ ਵਿਚ ਪਈ ਹੋਈ ਹੈ। ਮੈਂਬਰ ਖੰਨਾ ਨੇ ਕਿਹਾ ਕਿ ਵਾਤਾਵਰਨ ਬਚਾਉਣ ਲਈ ਹਰੇਕ ਇਨਸਾਨ ਨੂੰ ਆਪਣੀ ਜ਼ਿੰਦਗੀ ਵਿਚ ਘੱਟੋ ਘੱਟ ਪੰਜ ਬੂਟੇ ਲਗਾ ਕੇ ਉਸ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਤਾਂ ਜੋ ਉਹ ਦਰਖਤ ਬਣ ਕੇ ਧਰਤੀ ਤੇ ਜ਼ਿੰਦਗੀ ਨੂੰ ਸਾਹ ਦਿੰਦੇ ਰਹਿਣ। ਉਹਨਾਂ ਨੇ ਹਾਜ਼ਰ ਲੋਕਾਂ ਨੂੰ ਵਾਤਾਵਰਨ ਪ੍ਰਦੂਸ਼ਣ ਨੂੰ ਰੋਕਣ ਲਈ ਜਾਗਰੂਕ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਪੌਦੇ ਲਗਾਈਏ, ਪ੍ਰਦੂਸ਼ਣ ਘਟਾਈਏ ਅਤੇ ਆਉਣ ਵਾਲੀਆਂ ਪੀੜੀਆਂ ਲਈ ਸਾਫ਼-ਸੁਥਰਾ ਵਾਤਾਵਰਣ ਯਕੀਨੀ ਬਣਾਈਏ। ਇਸ ਮੌਕੇ ਪ੍ਰਵੀਨ ਬਾਂਸਲ ਪ੍ਰਧਾਨ, ਸਟੇਪ ਫਾਉਂਡੇਸ਼ਨ ਇੰਡੀਆ, ਜਤਿੰਦਰ ਪਾਲ ਸਿੰਘ ਗਾਬੜੀਆ ਸੈਕਟਰੀ ਸਮੇਤ ਹੋਰ ਵੀ ਹਾਜ਼ਰ ਸਨ।