18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਸਤਲੁਜ ਦਰਿਆ ’ਤੇ ਬਣੇ ਪੁਲ ਹੇਠਾਂ ਸਫ਼ਾਈ ਦੇ ਨਾਂਅ ’ਤੇ ਨਾਜਾਇਜ਼ ਮਾਈਨਿੰਗ ਕਰਨ ਦੇ ਮਾਮਲੇ ਆਏ ਸਾਹਮਣੇ

ਸਿੱਧਵਾਂ ਬੇਟ, 18 ਅਗਸਤ (ਜਸਵੰਤ ਸਿੰਘ ਸਲੇਮਪੁਰੀ)-ਇੱਥੋਂ ਕਰੀਬ ਤਿੰਨ ਮੀਲ ਦੂਰ ਵਗ ਰਹੇ ਦਰਿਆ ਸਤਲੁਜ ਦੇ ਜਗਰਾਉਂ-ਜਲੰਧਰ ਮਾਰਗ ’ਤੇ ਬਣੇ ਪੁਲ ਦੀ ਜੜ੍ਹ ਵਿੱਚ ਸਫ਼ਾਈ (ਡੀਸਿਲਟਿੰਗ) ਦੇ ਨਾਂਅ ’ਤੇ ਕੀਤੀ ਜਾ ਰਹੀ ਨਾਜਾਇਜ਼ ਮਾਈਨਿੰਗ ਦੇ ਮਾਮਲੇ ਭਾਵੇਂ ਕਈ ਦਿਨਾਂ ਤੋਂ ਅਖਬਾਰਾਂ ਦੀਆਂ ਸੁਰਖੀਆਂ ਬਣੇ ਹੋਏ ਹਨ ਪਰ ਅਜੇ ਤੱਕ ਕਿਸੇ ਵੀ ਸਿਵਲ ਪ੍ਰਸ਼ਾਸਨ ਜਾਂ ਫਿਰ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਦੀ ਸਵੱਲੀ ਨਜ਼ਰ ਇੰਨ੍ਹਾਂ ਗੈਰ-ਕਾਨੂੰਨੀ ਖੱਡਾਂ ਵੱਲ ਨਹੀਂ ਪਈ ਜਿਸ ਕਾਰਨ ਦਰਿਆ ਵਿੱਚ ਜ਼ਿਆਦਾ ਪਾਣੀ ਆਉਣ ਦੀ ਸੂਰਤ ਵਿੱਚ ਇਸ ਪੁਲ ਨੂੰ ਵੱਡਾ ਖੋਰਾ ਲੱਗ ਸਕਦਾ ਹੈ। ਪੱਤਰਕਾਰਾਂ ਦੀ ਟੀਮ ਵੱਲੋਂ ਮੌਕੇ ’ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੁਲ ਦੇ ਲਹਿੰਦੇ ਵਾਲੇ ਪਾਸੇ ਅਤੇ ਪਿੰਡ ਮੱਧੇਪੁਰਾ ਦੇ ਰਕਬੇ ਵਿੱਚੋਂ ਸਿਰਫ਼ ਪੁਲ ਤੋਂ ਕਰੀਬ 150 ਮੀਟਰ ਦੀ ਦੁਰੀ ‘ਤੇ ਮਿੱਟੀ ਕੱਢਣ ਲਈ ਪੁਲ ਦੇ ਕੋਲੋਂ ਹੀ ਮਾਈਨਿੰਗ ਕਰਨ ਵਾਲੀਆਂ ਮਸ਼ੀਨਾਂ ਅਤੇ ਹੋਰ ਭਾਰੀ ਵਾਹਨ ਲੰਘਾਉਣ ਲਈ ਇੱਕ ਡੂੰਘਾ ਰਸਤਾ ਬਣਾਇਆ ਗਿਆ ਹੈ।

Ad Position 21
No active advertisement
ਦਰਿਆ ਸਤਲੁਜ ਦੇ ਜਗਰਾਉਂ-ਜਲੰਧਰ ਮਾਰਗ ’ਤੇ ਬਣੇ ਪੁਲ ਦੀ ਜੜ੍ਹ ਵਿੱਚ ਸਫ਼ਾਈ (ਡੀਸਿਲਟਿੰਗ) ਦੇ ਨਾਂ ’ਤੇ ਕੀਤੀਆਂ ਜਾ ਰਹੀਆਂ ਬੇਨਿਯਮੀਆਂ ਦਾ ਦ੍ਰਿਸ਼। ਤਸਵੀਰ: ਜਸਵੰਤ ਸਿੰਘ ਸਲੇਮਪੁਰੀ 19-08-2026
ਸਿੱਧਵਾਂ ਬੇਟ, 18 ਅਗਸਤ (ਜਸਵੰਤ ਸਿੰਘ ਸਲੇਮਪੁਰੀ)-ਇੱਥੋਂ ਕਰੀਬ ਤਿੰਨ ਮੀਲ ਦੂਰ ਵਗ ਰਹੇ ਦਰਿਆ ਸਤਲੁਜ ਦੇ ਜਗਰਾਉਂ-ਜਲੰਧਰ ਮਾਰਗ ’ਤੇ ਬਣੇ ਪੁਲ ਦੀ ਜੜ੍ਹ ਵਿੱਚ ਸਫ਼ਾਈ (ਡੀਸਿਲਟਿੰਗ) ਦੇ ਨਾਂਅ ’ਤੇ ਕੀਤੀ ਜਾ ਰਹੀ ਨਾਜਾਇਜ਼ ਮਾਈਨਿੰਗ ਦੇ ਮਾਮਲੇ ਭਾਵੇਂ ਕਈ ਦਿਨਾਂ ਤੋਂ ਅਖਬਾਰਾਂ ਦੀਆਂ ਸੁਰਖੀਆਂ ਬਣੇ ਹੋਏ ਹਨ ਪਰ ਅਜੇ ਤੱਕ ਕਿਸੇ ਵੀ ਸਿਵਲ ਪ੍ਰਸ਼ਾਸਨ ਜਾਂ ਫਿਰ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਦੀ ਸਵੱਲੀ ਨਜ਼ਰ ਇੰਨ੍ਹਾਂ ਗੈਰ-ਕਾਨੂੰਨੀ ਖੱਡਾਂ ਵੱਲ ਨਹੀਂ ਪਈ ਜਿਸ ਕਾਰਨ ਦਰਿਆ ਵਿੱਚ ਜ਼ਿਆਦਾ ਪਾਣੀ ਆਉਣ ਦੀ ਸੂਰਤ ਵਿੱਚ ਇਸ ਪੁਲ ਨੂੰ ਵੱਡਾ ਖੋਰਾ ਲੱਗ ਸਕਦਾ ਹੈ। ਪੱਤਰਕਾਰਾਂ ਦੀ ਟੀਮ ਵੱਲੋਂ ਮੌਕੇ ’ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੁਲ ਦੇ ਲਹਿੰਦੇ ਵਾਲੇ ਪਾਸੇ ਅਤੇ ਪਿੰਡ ਮੱਧੇਪੁਰਾ ਦੇ ਰਕਬੇ ਵਿੱਚੋਂ ਸਿਰਫ਼ ਪੁਲ ਤੋਂ ਕਰੀਬ 150 ਮੀਟਰ ਦੀ ਦੁਰੀ ‘ਤੇ ਮਿੱਟੀ ਕੱਢਣ ਲਈ ਪੁਲ ਦੇ ਕੋਲੋਂ ਹੀ ਮਾਈਨਿੰਗ ਕਰਨ ਵਾਲੀਆਂ ਮਸ਼ੀਨਾਂ ਅਤੇ ਹੋਰ ਭਾਰੀ ਵਾਹਨ ਲੰਘਾਉਣ ਲਈ ਇੱਕ ਡੂੰਘਾ ਰਸਤਾ ਬਣਾਇਆ ਗਿਆ ਹੈ। ਇਸ ਸੰਬੰਧੀ ਕਈ ਸਮਾਜਸੇਵੀ ਲੋਕਾਂ ਨੇ ਦੱਸਿਆ ਕਿ ਰੇਤ ਮਾਫੀਆ ਦਰਿਆ ਸਤਲੁਜ ਦੀ ਸਫ਼ਾਈ ਕਰਨ ਦੀ ਆੜ ਵਿੱਚ ਪਹਿਲਾਂ ਇੱਥੋਂ ਟੋਏ ਪੁੱਟਕੇ ਭੱਸਲ ਮਿੱਟੀ ਦੇ ਢੇਰ ਲਗਾ ਲੈਂਦਾ ਹੈ ਅਤੇ ਫਿਰ ਮਹਿਕਮੇ ਦੀ ਮਿਲੀਭੁਗਤ ਨਾਲ ਮੌਕਾ ਲੱਗਣ ‘ਤੇ ਦਰਿਆ ਵਿੱਚ ਚਿੱਟੇ ਰੇਤੇ ਦਾ ਕਾਲਾ ਕਾਰੋਬਾਰ ਸ਼ੁਰੂ ਕਰ ਦਿੰਦਾ ਹੈ।ਰੇਤ ਮਾਫੀਆ ਰਾਤੋ-ਰਾਤ ਸਰਕਾਰ ਨੂੰ ਲੱਖਾਂ ਦਾ ਚੂਨਾਂ ਲਗਾਕੇ ਸਵੇਰ ਚੜ੍ਹਦਿਆਂ ਆਪਣੇ ਆਪ ਨੂੰ ਦੁੱਧ ਧੋਤਾ ਸਾਬਤ ਕਰਨ ਲੱਗ ਜਾਂਦਾ ਹੈ। ਜਿਸ ਨਾਲ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ। ਇਸ ਦੌਰਾਨ ਕਾਮ. ਬਲਜੀਤ ਸਿੰਘ ਗੋਰਸੀਆਂ ਅਤੇ ਉਸ ਦੇ ਹੋਰ ਸਾਥੀਆਂ ਨੇ ਮੰਗ ਕੀਤੀ ਕਿ ਮਾਨ ਸਰਕਾਰ ਜਾਂਦੀ ਹੋਈ ਆਪਣੇ ਮੱਥੇ ’ਤੇ ਲੱਗ ਰਹੇ ਕਲੰਕ ਨੂੰ ਧੋਣ ਲਈ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਵੀ ਹੁਣ ਜਾਣਕਾਰੀ ਮਿਲੀ ਹੈ ਇਸ ਨੂੰ ਲੈ ਕੇ ਸਮਾਜਸੇਵੀ ਗੁਰਜੀਤ ਸਿੰਘ ਨੇ ਵਿਜੀਲੈਂਸ, ਮਾਈਨਿੰਗ ਅਤੇ ਪੁਲਿਸ ਦੇ ਉੱਚ-ਅਧਿਕਾਰੀਆਂ ਨੂੰ ਪੱਤਰ ਲਿਖਿਆ ਹੈ। ਜਿਸ ‘ਤੇ ਮਾਈਨਿੰਗ ਵਿਭਾਗ ਵੱਲੋਂ ਐੱਮ/ਐੱਸ.ਐਵਰਾਸਕਾਨ-ਐਮ.ਕੇ.ਸੀ.ਆਈ.ਐਲ (ਜੇ.ਬੀ.) ਕੰਪਨੀ ਨੂੰ ਕਾਰਨ ਦੱਸੋਂ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਹੁਣ ਵੇਖਣਾ ਹੋਵੇਗਾ ਕਿ ਪ੍ਰਸ਼ਾਸਨ ਇਸ ਮਾਮਲੇ ਵਿੱਚ ਕੰਪਨੀ ਕੋਲੋਂ ਤੁਰੰਤ ਮੰਗੇ ਜਵਾਬ ਤੋਂ ਸੰਤੁਸ਼ਟ ਹੁੰਦਾ ਹੈ ਜਾਂ ਕੋਈ ਵਿਭਾਗੀ ਕਰਵਾਈ ਵੀ ਕਰਦਾ ਹੈ।
Ad Position 22
No active advertisement
ਪਿਛਲੀ ਖ਼ਬਰ ਵਿਸ਼ਵਭਾਰਤੀ ਪਬਲਿਕ ਸਕੂਲ ਲੁਹਾਰਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਪੰਜਾਬ ਬੰਦ ਸਫਲ ਬਣਾਉਣ ਦੀ ਅਪੀਲ
Ad Position 24