19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਵਿਸ਼ਵਭਾਰਤੀ ਪਬਲਿਕ ਸਕੂਲ ਲੁਹਾਰਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਭਾਮੀਆਂ ਕਲਾਂ/ਲੁਧਿਆਣਾ,18 ਅਗਸਤ(ਜਤਿੰਦਰ ਭੰਬੀ)- ਹਲਕਾ ਸਾਹਨੇਵਾਲ ਅਧੀਨ ਆਉਂਦੇ ਚੰਡੀਗੜ ਰੋਡ ’ਤੇ ਸਥਿਤ ਪਿੰਡ ਭਾਮੀਆਂ ਕਲਾਂ ਵਿਖੇ ਪਿੰਡ ਦੀਆਂ ਬੀਬੀਆਂ ਅਤੇ ਕੁੜੀਆਂ ਵਲੋਂ ਰਲ ਮਿਲ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਪੰਜਾਬੀ ਗੀਤਾਂ ਦੇ ਟਪਿਆਂ ਤੋਂ ਇਲਾਵਾ ਪੰਜਾਬੀ ਬੋਲੀਆਂ ’ਤੇ ਗਿੱਧਾ ਪਾ ਕੇ ਖੂਬ ਰੰਗ ਬੰਨਿਆ।

Ad Position 21
No active advertisement
ਅਜੀਤ ਡੈਸਕ 19-08-2026
ਭਾਮੀਆਂ ਕਲਾਂ/ਲੁਧਿਆਣਾ,18 ਅਗਸਤ(ਜਤਿੰਦਰ ਭੰਬੀ)- ਹਲਕਾ ਸਾਹਨੇਵਾਲ ਅਧੀਨ ਆਉਂਦੇ ਚੰਡੀਗੜ ਰੋਡ ’ਤੇ ਸਥਿਤ ਪਿੰਡ ਭਾਮੀਆਂ ਕਲਾਂ ਵਿਖੇ ਪਿੰਡ ਦੀਆਂ ਬੀਬੀਆਂ ਅਤੇ ਕੁੜੀਆਂ ਵਲੋਂ ਰਲ ਮਿਲ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਪੰਜਾਬੀ ਗੀਤਾਂ ਦੇ ਟਪਿਆਂ ਤੋਂ ਇਲਾਵਾ ਪੰਜਾਬੀ ਬੋਲੀਆਂ ’ਤੇ ਗਿੱਧਾ ਪਾ ਕੇ ਖੂਬ ਰੰਗ ਬੰਨਿਆ। ਸਮਾਗਮ ਦੀ ਸ਼ੁਰੂਆਤ ਸਮਾਜ ਸੇਵੀ ਇੰਦਰਪਾਲ ਸਿੰਘ ਹੁੰਦਲ, ਸਾਬਕਾ ਸਰਪੰਚ ਨਿਰਮਲ ਸਿੰਘ ਕੈਥ, ਮੈਂਬਰ ਪੰਚਾਇਤ ਬਲਵਿੰਦਰ ਸਿੰਘ ਰੋਡਾ ਅਤੇ ਹੋਰ ਕਈ ਪ੍ਰਮੁੱਖ ਸਖਸੀਅਤਾਂ ਨੇ ਕੀਤਾ। ਇਸ ਮੌਕੇ ਪੰਜਾਬੀ ਬੋਲੀਆਂ ਅਤੇ ਹੋਰ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਕਰਦੇ ਹੋਏ ਗੀਤਾਂ ਦੀ ਥਾਪ ‘ਤੇ ਔਰਤਾਂ ਅਤੇ ਕੁੜੀਆਂ ਨੇ ਗਿੱਧਾ, ਭੰਗੜਾ ਪਾ ਕੇ ਤੀਆਂ ਦੇ ਤਿਉਹਾਰ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ। ਇਸ ਮੌਕੇ ਬੀਬੀਆਂ ਵਲੋਂ ਮੈਂਬਰ ਪੰਚਾਇਤ ਹਰਜਿੰਦਰ ਕੌਰ, ਭੁਪਿੰਦਰ ਕੌਰ, ਸੁਖਵਿੰਦਰ ਕੌਰ, ਬਲਵੀਰ ਕੌਰ, ਸੁਨੀਤਾ ਕੌਰ, ਲੱਛਮੀ, ਹਰਜਿੰਦਰ ਕੌਰ, ਕੁਲਵੰਤ ਕੌਰ, ਗੁਰਮੀਤ ਕੌਰ, ਹਰਪ੍ਰੀਤ ਕੌਰ, ਸੁਰਜੀਤ ਕੌਰ, ਹਰਵਿੰਦਰ ਕੌਰ, ਸ਼ਿੰਦਰ ਕੌਰ, ਹਰਬੰਸ ਕੌਰ ਅਤੇ ਹੋਰ ਬੀਬੀਆਂ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪਿੰਡ ਜੱਸੀਆਂ ਵਿਖੇ ਤੀਆਂ ਤੀਜ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਸਤਲੁਜ ਦਰਿਆ ’ਤੇ ਬਣੇ ਪੁਲ ਹੇਠਾਂ ਸਫ਼ਾਈ ਦੇ ਨਾਂਅ ’ਤੇ ਨਾਜਾਇਜ਼ ਮਾਈਨਿੰਗ ਕਰਨ ਦੇ ਮਾਮਲੇ ਆਏ ਸਾਹਮਣੇ
Ad Position 24