20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਚੂਹੜਪੁਰ ’ਚ ਖੁੱਲ੍ਹਿਆ ਅਕਾਲੀ ਦਲ “ਵਾਰਿਸ ਪੰਜਾਬ ਦੇ” ਦਾ ਦਫਤਰ

ਲਾਡੋਵਾਲ, 20 ਅਗਸਤ (ਬਲਬੀਰ ਸਿੰਘ ਰਾਣਾ)- ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਪਿੰਡ ਚੂਹੜਪੁਰ ਦੀ ਸਰਪੰਚ ਕਲੋਨੀ ਵਿਖੇ ਬੇਅੰਤ ਸਿੰਘ ਢੋਲਣ ਅਤੇ ਮਨਪ੍ਰੀਤ ਸਿੰਘ ਮਨੀ ਗਰੇਵਾਲ ਚੂਹੜਪੁਰ ਦੀ ਅਗਵਾਈ ਵਿਚ ਅਕਾਲੀ ਦਲ “ਵਾਰਿਸ ਪੰਜਾਬ ਦੇ” ਦਾ ਦਫਤਰ ਖੋਲਿਆ ਗਿਆ ਹੈ, ਜਿੱਥੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣ ਕੇ ਉਨਾਂ ਦਾ ਨਿਪਟਾਰਾ ਕੀਤਾ ਜਾਏਗਾ l ਇਸ ਮੌਕੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਦਰਸ਼ਨ ਸਿੰਘ ਸ਼ਿਵਾਲਿਕ ਨੇ ਦਫਤਰ ਦਾ ਉਦਘਾਟਨ ਕਰਦਿਆਂ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਵਿਗਲ ਵੱਜਦਿਆਂ ਹੀ ਪੰਜਾਬ ਦੇ ਲੋਕ ਦੂਜੀਆਂ ਰਵਾਇਤੀ ਪਾਰਟੀਆਂ ਨੂੰ ਛੱਡ ਕੇ “ਅਕਾਲੀ ਦਲ ਵਾਰਿਸ ਪੰਜਾਬ ਦੇ” ਨਾਲ ਨੰਗੇ ਚਿੱਟੇ ਹੋ ਕੇ ਤੁਰਨਗੇ ਅਤੇ ਪੰਜਾਬ ਅੰਦਰ “ਅਕਾਲੀ ਦਲ ਵਾਰਿਸ ਪੰਜਾਬ ਦੇ” ਦੀ ਸਰਕਾਰ ਬਣਾਉਣ ਲਈ ਇਕਜੁੱਟ ਹੋ ਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਗੇ l ਉਨਾਂ ਕਿਹਾ ਕਿ ਪੰਜਾਬ ਅੰਦਰ ਸਾਡੀ ਸਰਕਾਰ ਬਣਦਿਆਂ ਹੀ ਪੰਜਾਬ ਦੇ ਲੋਕਾਂ ਦੀਆਂ ਆਸਾਂ ਨੂੰ ਬੂਰ ਲਾਉਣ ਲਈ ਪੰਜਾਬ ਅੰਦਰ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਜਾਣਗੇ ਅਤੇ ਲੋਕਾਂ ਨੂੰ ਸੁੱਖ ਸਹੂਲਤਾਂ ਦੇ ਨਾਲ ਨਾਲ ਬੁਨਿਆਦੀ ਸਹੂਲਤਾਂ ਦੇ ਕੇ ਨਿਵਾਜਿਆ ਜਾਵੇਗਾ l ਸ. ਸ਼ਿਵਾਲਿਕ ਨੇ ਕਿਹਾ ਕਿ ਅਕਾਲੀ ਦਲ “ਵਾਰਿਸ ਪੰਜਾਬ ਦੇ” ਪੰਜਾਬ ਵਾਸੀਆਂ ਨਾਲ ਚੋਣਾਂ ਦੌਰਾਨ ਜੋ ਵਾਅਦੇ ਕਰੇਗਾ, ਉਨਾਂ ਨੂੰ ਜੀਅ ਜਾਨ ਨਾਲ ਪੂਰਾ ਕਰਕੇ ਪੰਜਾਬ ਨੂੰ ਮੁੜ ਖੁਸ਼ਹਾਲੀ ਅਤੇ ਤਰੱਕੀ ਦੀਆਂ ਲੀਹਾਂ ਤੇ ਲਿਆਂਦਾ ਜਾਵੇਗਾ l ਇਸ ਮੌਕੇ ਬੇਅੰਤ ਸਿੰਘ ਢੋਲਣ, ਮਨਪ੍ਰੀਤ ਸਿੰਘ ਮਨੀ ਗਰੇਵਾਲ ਚੂਹੜਪੁਰ, ਨੰਬਰਦਾਰ ਕੁਲਦੀਪ ਸਿੰਘ ਜੱਸੀਆਂ, ਬਲਦੇਵ ਸਿੰਘ ਲਾਦੀਆਂ ਕਲਾਂ, ਸੋਹਣ ਸਿੰਘ ਸਾਬਕਾ ਪੰਚ, ਸਤਨਾਮ ਸਿੰਘ ਸੰਧੂ, ਕੁਲਦੀਪ ਸਿੰਘ ਚੂਹੜਪੁਰ ਕੁਲਦੀਪ ਸਿੰਘ ਘੁੰਮਣ, ਮਹਿੰਦਰ ਸਿੰਘ ਨੱਤ, ਸੁਖਵਿੰਦਰ ਸਿੰਘ ਸੋਢੀ, ਸੰਧੂ ਚੂਹੜਪੁਰ, ਸਤਪਾਲ ਸਿੰਘ, ਜੋਗਿੰਦਰ ਸਿੰਘ ਖਾਲਸਾ, ਚਮਕੌਰ ਸਿੰਘ ਗਿੱਲ, ਕੈਪਟਨ ਰੁਪਿੰਦਰ ਸਿੰਘ, ਰਾਕੇਸ਼ ਕੁਮਾਰ, ਸੁਖਦੇਵ ਸਿੰਘ,ਰੁਪੇਸ਼ ਕੁਮਾਰ, ਸੰਤ ਰਾਮ, ਇਕਬਾਲ ਸਿੰਘ ਬੰਗਾ, ਭੁਪਿੰਦਰ ਸਿੰਘ ਚੀਮਾ, ਵੀਰਪਾਲ ਸਿੰਘ, ਰਾਮ ਸਾਗਰ ਅੱਜਮਲ ਅਨਸਾਰੀ, ਜਸਪਾਲ ਸਿੰਘ, ਮਨਦੀਪ ਬਰਾੜ, ਗੁੱਡੂ, ਭੁਪਿੰਦਰ ਸਿੰਘ ਚੀਮਾ, ਮੰਗਾ ਸਿੰਘ, ਅਰਰਾਮ ਅਨਸਾਰੀ, ਸੁਮੇਧ ਗੁਪਤਾ, ਰਵੀ ਪਾਸਵਾਨ, ਨੇਹਾ ਟੈਂਟ ਵਾਲੇ, ਲੱਕੀ ਮੈਂਬਰ, ਵੀਰ ਸਿੰਘ, ਵਿਕਾਸ ਪੰਡਿਤ, ਸੰਤੋਸ਼ ਰਾਮ ਤੋਂ ਇਲਾਵਾ ਨਗਰ ਨਿਵਾਸੀ ਅਤੇ ਇਲਾਕੇ ਦੇ ਪਤਵੰਤੇ ਹਾਜਰ ਸਨ ।

Ad Position 21
No active advertisement
ਜਥੇਬੰਦੀ ਦੇ ਪ੍ਰਧਾਨ ਸੁਰਜੀਤ ਸਿੰਘ ਬੀਬੀ ਗੁਰਦੀਪ ਕੌਰ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ। ਅਜੀਤ ਤਸਵੀਰ 21-08-2026

Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ ਵਿਚ ਨਜਾਇਜ਼ ਸ਼ਰਾਬ ਬਰਾਮਦ ਅਗਲੀ ਖ਼ਬਰ ਕੌਮੀ ਇਨਸਾਫ਼ ਮੋਰਚੇ ਵਲੋਂ ਬੰਦ ਦੀ ਕਾਲ ਦਾ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਵਲੋਂ ਸਮਰਥਨ
Ad Position 24