20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਕੌਮੀ ਇਨਸਾਫ਼ ਮੋਰਚੇ ਵਲੋਂ ਬੰਦ ਦੀ ਕਾਲ ਦਾ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਵਲੋਂ ਸਮਰਥਨ

ਲਾਡੋਵਾਲ, 20 ਅਗਸਤ (ਬਲਬੀਰ ਸਿੰਘ ਰਾਣਾ)-ਕੌਮੀ ਇਨਸਾਫ਼ ਮੋਰਚੇ ਵਲੋਂ ਸਿੰਘਾਂ ਦੀ ਰਿਹਾਈ ਤੇ ਪੈਰੋਲ ਨੂੰ ਲੈ ਕੇ ਅੱਜ 21 ਅਗਸਤ ਸ਼ੁੱਕਰਵਾਰ ਨੂੰ ਜੋ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ। ਉਸ ਨੂੰ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਵਲੋਂ ਕੌਮੀ ਇਨਸਾਫ਼ ਮੋਰਚੇ ਨੂੰ ਪੂਰਨ ਤੌਰ ‘ਤੇ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ।

Ad Position 21
No active advertisement
ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ,ਨਾਲ ਹੋਰ ਹਾਜ਼ਰੀਨ। ਤਸਵੀਰ-ਬਲਬੀਰ ਸਿੰਘ ਰਾਣਾ 21-08-2026
ਲਾਡੋਵਾਲ, 20 ਅਗਸਤ (ਬਲਬੀਰ ਸਿੰਘ ਰਾਣਾ)-ਕੌਮੀ ਇਨਸਾਫ਼ ਮੋਰਚੇ ਵਲੋਂ ਸਿੰਘਾਂ ਦੀ ਰਿਹਾਈ ਤੇ ਪੈਰੋਲ ਨੂੰ ਲੈ ਕੇ ਅੱਜ 21 ਅਗਸਤ ਸ਼ੁੱਕਰਵਾਰ ਨੂੰ ਜੋ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ। ਉਸ ਨੂੰ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਵਲੋਂ ਕੌਮੀ ਇਨਸਾਫ਼ ਮੋਰਚੇ ਨੂੰ ਪੂਰਨ ਤੌਰ ‘ਤੇ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਸੰਸਥਾ ਦੇ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ ਨੇ ਦੱਸਿਆ ਕਿ ਸਰਕਾਰਾਂ ਵਲੋਂ ਬੰਦੀ ਸਿੰਘਾਂ ਰਿਹਾਈ ਨਾ ਕਰਕੇ ਮਨੁੱਖੀ ਅਧਿਕਾਰਾਂ ਦੇ ਕੀਤੇ ਜਾ ਰਹੇ ਘਾਣ ਦੀ ਸਖ਼ਤ ਸ਼ਬਦਾਂ ਵਿਚ ਪੁਰਜ਼ੋਰ ਨਿੰਦਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੇ ਪੱਖ ਵਿਚ ਕੀਤੇ ਜਾ ਰਹੇ ਪੰਜਾਬ ਬੰਦ ਦੌਰਾਨ ਹਰ ਇਕ ਇਨਸਾਨ ਜੋ ਮਨੁੱਖੀ ਅਧਿਕਾਰਾਂ ਨੂੰ ਮੰਨਦਾ ਹੈ, ਉਨ੍ਹਾਂ ਨੂੰ ਪਿਆਰ ਕਰਦਾ ਹੈ, ਉਹ ਬੰਦੀ ਸਿੰਘਾਂ ਦੇ ਹੱਕ ਵਿਚ ਖੜ ਕਿ ਜ਼ਰੂਰ ਹਾਅ ਦਾ ਨਾਅਰਾ ਮਾਰਨ। ਉਨ੍ਹਾਂ ਕਿਹਾ ਕਿ ਬੰਦੀ ਸਿੰਘ ਸਰਕਾਰ ਵਲੋਂ ਸੁਣਾਈ ਗਈ ਸਜ਼ਾ ਤੋਂ ਕਿਤੇ ਵੱਧ ਸਜ਼ਾ ਕੱਟ ਚੁੱਕੇ ਹਨ,ਉਹ ਹੁਣ ਕੈਦੀ ਨਹੀਂ ਰਹੇ ਸਗੋਂ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਚੁੱਕੇ ਹਨ। ਆਜ਼ਾਦ ਨੇ ਕਿਹਾ ਕਿ ਹੁਣ ਲੋਕ ਬੰਦੀ ਸਿੰਘਾਂ ਦੀ ਰਿਹਾਈ ਅਤੇ ਪੈਰੋਲ ਨੂੰ ਲੈ ਕੇ ਲਗਾਤਾਰ ਕੌਮੀ ਇਨਸਾਫ਼ ਮੋਰਚੇ ਦੇ ਨਾਲ ਖੜੇ ਨਜ਼ਰ ਆ ਰਹੇ ਹਨ। ਆਜ਼ਾਦ ਨੇ ਕਿਹਾ ਕਿ ਬੰਦੀ ਸਿੰਘਾਂ ਦੇ ਹੱਕ ਵਿਚ ਸਿਆਸੀ ਪਾਰਟੀਆਂ, ਕਿਸਾਨ ਜਥੇਬੰਦੀਆਂ, ਵਪਾਰ ਮੰਡਲ, ਮਜ਼ਦੂਰ ਜਥੇਬੰਦੀਆਂ ਅਤੇ ਹੋਰ ਲੋਕ, ਜੋ ਇਨਸਾਨੀਅਤ ਨੂੰ ਪਿਆਰ ਕਰਦੇ ਹਨ, ਉਹ ਬੰਦੀ ਸਿੰਘਾਂ ਦੇ ਹੱਕ ਵਿਚ ਡੱਟ ਕੇ ਖੜਨ। ਉਨ੍ਹਾਂ ਕਿਹਾ ਕਿ ਸਰਕਾਰਾਂ ਵਲੋਂ ਕੀਤੇ ਗਏ ਇਸ ਮਤਰੇਏ ਵਿਹਾਰ ਤੋਂ ਪੰਜਾਬ ਦੇ ਲੋਕ ਬੇਹੱਦ ਤੰਗ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਈ ਕੈਦੀਆਂ ਨੂੰ ਤਾਂ ਬਾਰ ਬਾਰ ਪੈਰੋਲ ਦਿੱਤੀ ਜਾ ਰਹੀ ਹੈ, ਪਰ ਬੰਦੀ ਸਿੰਘਾਂ ਨਾਲ ਮਤਰੇਆ ਵਿਹਾਰ ਕਿਉਂ ਕੀਤਾ ਜਾ ਰਿਹਾ ਹੈ। ਕੌਮੀ ਪ੍ਰਧਾਨ ਆਜ਼ਾਦ ਨੇ ਕਿਹਾ ਕਿ ਹੁਣ ਲੋਕ ਜਾਗ ਚੁੱਕੇ ਹਨ ਅਤੇ ਬੰਦੀ ਸਿੰਘਾਂ ਦੇ ਹੱਕ ਵਿਚ ਡੱਟ ਕੇ ਪੰਜਾਬ ਬੰਦ ਦੀ ਕਾਲ ਨੂੰ ਭਰਮਾ ਹੁੰਗਾਰਾ ਦੇ ਰਹੇ ਹਨ। ਇਸ ਮੌਕੇ ਹਰਜਿੰਦਰ ਸਿੰਘ ਪੁਮਾਲ ਪ੍ਰਧਾਨ ਐਂਟੀ ਕ੍ਰਾਈਮ ਵਿੰਗ, ਹਰਜਿੰਦਰ ਸਿੰਘ ਘੁਮਾਣ ਪੰਜਾਬ ਪ੍ਰਧਾਨ ਕਿਸਾਨ ਵਿੰਗ ਅਤੇ ਡਾ. ਹਰਦੀਪ ਸਿੰਘ ਆਦਿ ਮੈਂਬਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚੂਹੜਪੁਰ ’ਚ ਖੁੱਲ੍ਹਿਆ ਅਕਾਲੀ ਦਲ “ਵਾਰਿਸ ਪੰਜਾਬ ਦੇ” ਦਾ ਦਫਤਰ ਅਗਲੀ ਖ਼ਬਰ ਧਾਰਮਿਕ ਅਸਥਾਨ ਨੇੜੇ ਸ਼ਰਾਬ ਦਾ ਠੇਕਾ ਖੁੱਲ੍ਹਣ ’ਤੇ ਲੋਕਾਂ ਵਲੋਂ ਰੋਸ ਪ੍ਰਦਰਸ਼ਨ
Ad Position 24