20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਵੈਟਰਨਰੀ ਯੂਨੀਵਰਸਿਟੀ ਵਲੋਂ ਕਰਵਾਈ ਗਈ ਮੱਛੀ ਪਾਲਣ ਸਟਾਰਟ-ਅੱਪ ਅਤੇ ਜਲਜੀਵ ਪੇਸ਼ੇਵਰ ਉਦਮੀਆਂ ਦੀ ਮੀਟਿੰਗ

ਲੁਧਿਆਣਾ, 20 ਅਗਸਤ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ ਮੱਛੀ ਪਾਲਣ ਸਟਾਰਟ-ਅੱਪ ਅਤੇ ਜਲਜੀਵ ਪੇਸ਼ੇਵਰ ਉਦਮੀਆਂ ਦੀ ਮੀਟਿੰਗ ਰਾਹੀਂ ਮੱਛੀ ਪਾਲਣ ਖੇਤਰ ਵਿਚ ਨਵੀਨਤਾ-ਆਧਾਰਤ ਤਕਨਾਲੋਜੀ ਅਤੇ ਸੇਵਾ-ਆਧਾਰਤ ਸਟਾਰਟ-ਅੱਪਸ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਭਾਈਵਾਲ ਧਿਰਾਂ ਨੂੰ ਇਕੱਠਾ ਕੀਤਾ ਗਿਆ। ਇਹ ਪ੍ਰੋਗਰਾਮ ਨੈਸ਼ਨਲ ਇੰਸਟੀਚਿਊਟ ਆਫ਼ ਐਗਰੀਕਲਚਰਲ ਐਕਸਟੈਨਸ਼ਨ ਮੈਨੇਜਮੈਂਟ -ਫਿਸ਼ਰੀਜ਼ ਇਨੋਵੇਸ਼ਨ ਐਂਡ ਸਟਾਰਟ-ਅੱਪ ਹੱਬ ਹੈਦਰਾਬਾਦ ਵਲੋਂ ਯੂਨੀਵਰਸਿਟੀ ਦੇ ਫਿਸ਼ਰੀਜ਼ ਕਾਲਜ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 21-08-2026
ਲੁਧਿਆਣਾ, 20 ਅਗਸਤ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ ਮੱਛੀ ਪਾਲਣ ਸਟਾਰਟ-ਅੱਪ ਅਤੇ ਜਲਜੀਵ ਪੇਸ਼ੇਵਰ ਉਦਮੀਆਂ ਦੀ ਮੀਟਿੰਗ ਰਾਹੀਂ ਮੱਛੀ ਪਾਲਣ ਖੇਤਰ ਵਿਚ ਨਵੀਨਤਾ-ਆਧਾਰਤ ਤਕਨਾਲੋਜੀ ਅਤੇ ਸੇਵਾ-ਆਧਾਰਤ ਸਟਾਰਟ-ਅੱਪਸ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਭਾਈਵਾਲ ਧਿਰਾਂ ਨੂੰ ਇਕੱਠਾ ਕੀਤਾ ਗਿਆ। ਇਹ ਪ੍ਰੋਗਰਾਮ ਨੈਸ਼ਨਲ ਇੰਸਟੀਚਿਊਟ ਆਫ਼ ਐਗਰੀਕਲਚਰਲ ਐਕਸਟੈਨਸ਼ਨ ਮੈਨੇਜਮੈਂਟ -ਫਿਸ਼ਰੀਜ਼ ਇਨੋਵੇਸ਼ਨ ਐਂਡ ਸਟਾਰਟ-ਅੱਪ ਹੱਬ ਹੈਦਰਾਬਾਦ ਵਲੋਂ ਯੂਨੀਵਰਸਿਟੀ ਦੇ ਫਿਸ਼ਰੀਜ਼ ਕਾਲਜ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਮੀਟਿੰਗ ਵਿਚ 300 ਤੋਂ ਵੱਧ ਹਿੱਸੇਦਾਰਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿਚ ਮੱਛੀ ਪਾਲਣ ਵਿਗਿਆਨੀ, ਵਿਦਿਆਰਥੀ, ਮੱਛੀ ਪਾਲਣ ਪੇਸ਼ੇਵਰ, ਸਟਾਰਟ-ਅੱਪ, ਮੱਛੀ ਪਾਲਣ ਅਧਿਕਾਰੀ ਅਤੇ ਕਿਸਾਨ ਸ਼ਾਮਲ ਸਨ। ਸਮਾਗਮ ਦੇ ਮੁੱਖ ਮਹਿਮਾਨ, ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਆਤਮਨਿਰਭਰ ਅਤੇ ਵਿਕਸਿਤ ਭਾਰਤ ਦੇ ਸੰਕਲਪ ਵਿਚ ਸਟਾਰਟ-ਅੱਪਸ ਅਤੇ ਉਦਮਤਾ ਦੀ ਮਹੱਤਤਾ ’ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਿਚ ਸਟਾਰਟ-ਅੱਪ ਢਾਂਚੇ ਨੂੰ ਉਤਸ਼ਾਹਿਤ ਕਰਨ ਲਈ ਵੈਟਰਨਰੀ, ਪਸ਼ੂ-ਧਨ ਅਤੇ ਮੱਛੀ ਪਾਲਣ ਵਿਚ ਸੰਭਾਵੀ ਵਿਚਾਰਾਂ ਨੂੰ ਸਾਰਥਿਕ ਕਰਨ ਲਈ ਵੈਟਰਨਰੀ ਅਤੇ ਪਸ਼ੂ-ਧਨ ਨਵੀਨਤਾ ਇਨਕਿਊਬੇਸ਼ਨ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਗਈ ਹੈ। ਮਹਿਮਾਨਾਂ ਡਾ. ਕੰਵਰ ਬਰਜਿੰਦਰ ਸਿੰਘ, ਡਾਇਰੈਕਟਰ, ਪੰਜਾਬ ਐਗਰੀਕਲਚਰਲ ਮੈਨੇਜਮੈਂਟ ਐਂਡ ਐਕਸਟੈਨਸ਼ਨ ਟਰੇਨਿੰਗ ਇੰਸਟੀਚਿਊਟ (ਪਾਮੇਟੀ), ਲੁਧਿਆਣਾ ਅਤੇ ਹਰਦੇਵ ਸਿੰਘ, ਡਾਇਰੈਕਟਰ ਅਤੇ ਵਾਰਡਨ ਫਿਸ਼ਰੀਜ਼, ਪੰਜਾਬ ਨੇ ਮੱਛੀ ਪਾਲਕ ਨੌਜਵਾਨਾਂ, ਕਿਸਾਨ ਭਾਈਚਾਰੇ ਅਤੇ ਮਹਿਲਾ ਹਿੱਸੇਦਾਰਾਂ ਵਿਚ ਸਟਾਰਟ-ਅੱਪਸ ਅਤੇ ਉਦਮਤਾ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੀਆਂ ਸਬੰਧਿਤ ਸੰਸਥਾਵਾਂ ਦੁਆਰਾ ਪੇਸ਼ ਕੀਤੀਆਂ ਜਾਂਦੀਆਂ ਵੱਖ-ਵੱਖ ਸਕੀਮਾਂ ਅਤੇ ਸਮਰੱਥਾ ਨਿਰਮਾਣ ਸੇਵਾਵਾਂ ਬਾਰੇ ਜਾਣੂ ਕਰਵਾਇਆ। ਡਾ. ਸਰਵਨਨ ਰਾਜ, ਡਾਇਰੈਕਟਰ (ਖੇਤੀਬਾੜੀ ਵਿਸਥਾਰ) ਅਤੇ ਸੀਈਓ, ਨੇ ਹਿੱਸੇਦਾਰਾਂ ਨੂੰ ਨਵੀਨਤਾ, ਉਦਮਤਾ ਅਤੇ ਸਮਰੱਥਾ ਵਿਕਾਸ ਰਾਹੀਂ ਭਾਰਤੀ ਮੱਛੀ ਪਾਲਣ ਖੇਤਰ ਨੂੰ ਬਦਲਣ ਲਈ ਫਿਸ਼ ਹੱਬ ਦੇ ਉਦੇਸ਼ਾਂ ਬਾਰੇ ਜਾਣੂ ਕਰਵਾਇਆ।
Ad Position 22
No active advertisement
ਪਿਛਲੀ ਖ਼ਬਰ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਵਿਸ਼ਵ ਫ਼ੋਟੋਗਰਾਫੀ ਦਿਵਸ ਮੌਕੇ ਫ਼ੋਟੋ ਜਰਨਲਿਸਟ ਐਸੋ: ਨੇ ਲਗਾਈ 10ਵੀਂ ਸਾਲਾਨਾ ਫ਼ੋਟੋ ਪ੍ਰਦਰਸ਼ਨੀ
Ad Position 24