20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ

ਫੁੱਲਾਂਵਾਲ, 20 ਅਗਸਤ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਸਰਾਭਾ ਨਗਰ ਐਕਸਟੈਨਸ਼ਨ 2 ਦੇ ਡੀ. ਏ.

Ad Position 21
No active advertisement
ਅਜੀਤ ਡੈਸਕ 21-08-2026
ਫੁੱਲਾਂਵਾਲ, 20 ਅਗਸਤ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਸਰਾਭਾ ਨਗਰ ਐਕਸਟੈਨਸ਼ਨ 2 ਦੇ ਡੀ.ਏ.ਵੀ. ਪਬਲਿਕ ਸਕੂਲ ਵਿਖੇ ਤੀਜ ਦਾ ਤਿਉਹਾਰ ਬੜੇ ਹੀ ਉਤਸ਼ਾਹ ਰਵਾਇਤੀ ਪਰੰਪਰਾ ਅਤੇ ਸੰਸਕ੍ਰਿਤਿਕ ਸ਼ਾਨ ਨਾਲ ਮਨਾਇਆ ਗਿਆ, ਜਿਸ ਨੇ ਪੰਜਾਬੀ ਸੰਸਕ੍ਰਿਤੀ ਦੀ ਰੌਣਕ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਦਰਸਾਇਆ ਅਤੇ ਵਿਦਿਆਰਥੀਆਂ ਨੂੰ ਆਪਣੇ ਸਭਿਆਚਾਰਕ ਵਿਰਸੇ ਨਾਲ ਜੁੜਨ ਦਾ ਮੌਕਾ ਦਿੱਤਾ। ਸਕੂਲ ਰੰਗ-ਬਰੰਗੀਆਂ ਸਜਾਵਟਾਂ ਅਤੇ ਰਿਵਾਇਤੀ ਪੰਜਾਬੀ ਢੰਗ ਨਾਲ ਸਜਾਇਆ ਗਿਆ ਸੀ, ਜਿਸ ਨਾਲ ਮੇਲੇ ਵਰਗਾ ਮਾਹੌਲ ਬਣ ਗਿਆ। ਇਸ ਮੌਕੇ ਵਿਦਿਆਰਥੀ ਅਤੇ ਅਧਿਆਪਕ ਰੰਗ-ਬਿਰੰਗੇ ਰਿਵਾਇਤੀ ਲਿਬਾਸ ਵਿਚ ਸ਼ਾਮਿਲ ਹੋਏ, ਜਿਸ ਨਾਲ ਸਮਾਰੋਹ ਦੀ ਰੌਣਕ ਹੋਰ ਵੀ ਵਧ ਗਈ, ਜਿਨ੍ਹਾਂ ਵਲੋਂ ਲੋਕ-ਗੀਤ, ਨਾਚ, ਟੱਪੇ, ਬੋਲੀਆਂ, ਗਿੱਧਾ ਅਤੇ ਭੰਗੜੇ ਦੀਆਂ ਰੰਗਾਰੰਗ ਪ੍ਰਸਤੁਤੀਆਂ ਪੇਸ਼ ਕੀਤੀਆਂ ਗਈਆਂ। ਮਹਿੰਦੀ ਲਗਾਉਣ ਅਤੇ ਪਰਾਂਦਾ ਬੰਨ੍ਹਣ ਦੇ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ਵਿਚ ਭਾਗੀਦਾਰਾਂ ਨੇ ਆਪਣੀ ਕਲਾਤਮਿਕਤਾ ਅਤੇ ਰਿਵਾਇਤੀ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸੈਲਫੀ ਕਾਰਨਰ, ਫਨ ਗੇਮਜ਼, ਐਕਸੈਸਰੀਜ਼ ਸਟਾਲ ਅਤੇ ਮਹਿੰਦੀ ਸਟਾਲ ਅਤੇ ਮਿਸ ਤੀਜ ਮੁਕਾਬਲਾ ਇਸ ਸਮਾਰੋਹ ਦਾ ਮੁੱਖ ਆਕਰਸ਼ਣ ਰਿਹਾ। ਪ੍ਰਿੰਸੀਪਲ ਡਾ. ਅਨੁਰਾਧਾ ਭਾਟੀਆ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੀ ਉਤਸ਼ਾਹਪੂਰਨ ਭਾਗੀਦਾਰੀ ਦੀ ਸਰਾਹਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਵੈਟਰਨਰੀ ਯੂਨੀਵਰਸਿਟੀ ਨੂੰ ਥ੍ਰੀ ਡੀ ਅਜਾਇਬ ਘਰ ਬਣਾਉਣ ਲਈ ਮਿਲੀ 26 ਲੱਖ ਦੀ ਵਿੱਤੀ ਰਾਸ਼ੀ ਅਗਲੀ ਖ਼ਬਰ ਵੈਟਰਨਰੀ ਯੂਨੀਵਰਸਿਟੀ ਵਲੋਂ ਕਰਵਾਈ ਗਈ ਮੱਛੀ ਪਾਲਣ ਸਟਾਰਟ-ਅੱਪ ਅਤੇ ਜਲਜੀਵ ਪੇਸ਼ੇਵਰ ਉਦਮੀਆਂ ਦੀ ਮੀਟਿੰਗ
Ad Position 24