20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਵੈਟਰਨਰੀ ਯੂਨੀਵਰਸਿਟੀ ਨੂੰ ਥ੍ਰੀ ਡੀ ਅਜਾਇਬ ਘਰ ਬਣਾਉਣ ਲਈ ਮਿਲੀ 26 ਲੱਖ ਦੀ ਵਿੱਤੀ ਰਾਸ਼ੀ

ਲੁਧਿਆਣਾ, 20 ਅਗਸਤ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਵਨ ਹੈਲਥ ਨੂੰ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ, ਭਾਰਤ ਸਰਕਾਰ ਦੀ ਨੈਸ਼ਨਲ ਕਾਊਂਸਲ ਫ਼ਾਰ ਸਾਇੰਸ ਅਤੇ ਤਕਨਾਲੋਜੀ ਕਮਿਊਨੀਕੇਸ਼ਨ ਤੋਂ 26 ਲੱਖ ਰੁਪਏ ਦੀ ਖੋਜ ਗਰਾਂਟ ਪ੍ਰਾਪਤ ਹੋਈ ਹੈ। ਇਸ ਪ੍ਰੋਜੈਕਟ ਤਹਿਤ ਪਸ਼ੂ ਪਾਲਣ ਅਤੇ ਵੈਟਰਨਰੀ ਵਿਗਿਆਨ ਪ੍ਰਤੀ ਜਾਗਰੂਕਤਾ ਅਤੇ ਸਮਝ ਨੂੰ ਬਿਹਤਰ ਬਣਾਉਣ ਲਈ ਤਿੰਨ ਪਸਾਰੀ ਥ੍ਰੀ ਡੀ ਪ੍ਰਿੰਟਿੰਗ ਤਕਨਾਲੋਜੀ ਦੀ ਵਰਤੋਂ ਕਰਨਾ ਹੈ।

Ad Position 21
No active advertisement
ਅਜੀਤ ਡੈਸਕ 21-08-2026
ਲੁਧਿਆਣਾ, 20 ਅਗਸਤ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਵਨ ਹੈਲਥ ਨੂੰ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ, ਭਾਰਤ ਸਰਕਾਰ ਦੀ ਨੈਸ਼ਨਲ ਕਾਊਂਸਲ ਫ਼ਾਰ ਸਾਇੰਸ ਅਤੇ ਤਕਨਾਲੋਜੀ ਕਮਿਊਨੀਕੇਸ਼ਨ ਤੋਂ 26 ਲੱਖ ਰੁਪਏ ਦੀ ਖੋਜ ਗਰਾਂਟ ਪ੍ਰਾਪਤ ਹੋਈ ਹੈ। ਇਸ ਪ੍ਰੋਜੈਕਟ ਤਹਿਤ ਪਸ਼ੂ ਪਾਲਣ ਅਤੇ ਵੈਟਰਨਰੀ ਵਿਗਿਆਨ ਪ੍ਰਤੀ ਜਾਗਰੂਕਤਾ ਅਤੇ ਸਮਝ ਨੂੰ ਬਿਹਤਰ ਬਣਾਉਣ ਲਈ ਤਿੰਨ ਪਸਾਰੀ ਥ੍ਰੀ ਡੀ ਪ੍ਰਿੰਟਿੰਗ ਤਕਨਾਲੋਜੀ ਦੀ ਵਰਤੋਂ ਕਰਨਾ ਹੈ। ਪ੍ਰੋਜੈਕਟ ਦੇ ਹਿੱਸੇ ਵਜੋਂ ਪਸ਼ੂ ਪਾਲਕਾਂ, ਵੈਟਰਨਰੀ ਵਿਦਿਆਰਥੀਆਂ ਅਤੇ ਆਮ ਜਨਤਾ ਲਈ ਸਰਲ ਅਤੇ ਸਿੱਖਣ ਦੇ ਵਿਹਾਰਕ ਅਨੁਭਵ ਨੂੰ ਦਰਸਾਉਣ ਲਈ ਇਕ ਤਿੰਨ ਪਸਾਰੀ ਅਜਾਇਬ ਘਰ ਸਥਾਪਿਤ ਕੀਤਾ ਜਾਵੇਗਾ। ਇਸ ਅਜਾਇਬ ਘਰ ਰਾਹੀਂ ਲੋਕਾਂ ਨੂੰ ਜਾਨਵਰਾਂ ਦੀ ਸਿਹਤ, ਬਿਮਾਰੀ ਦੀ ਰੋਕਥਾਮ, ਦੇਖਭਾਲ ਅਤੇ ਆਧੁਨਿਕ ਪਸ਼ੂ ਪਾਲਣ ਨੂੰ ਸਮਝਣ ਵਿਚ ਮਦਦ ਮਿਲੇਗੀ। ਪ੍ਰੋਜੈਕਟ ਟੀਮ ਦੇ ਮੁੱਖ ਨਿਰੀਖਕ, ਡਾ. ਰਜਨੀਸ਼ ਸ਼ਰਮਾ ਹੋਣਗੇ ਅਤੇ ਡਾ. ਨਿਰਮਲ ਸਿੰਘ, ਡਾ. ਜਸਵਿੰਦਰ ਸਿੰਘ, ਸ਼੍ਰੀ ਧੀਰਜ ਕੁਮਾਰ ਅਤੇ ਡਾ. ਦੀਪਾਲੀ, ਸਹਿ-ਨਿਰੀਖਕ ਵਜੋਂ ਯੋਗਦਾਨ ਦੇਣਗੇ। ਇਸ ਟੀਮ ਦਾ ਕੰਮ ਵੈਟਰਨਰੀ ਸਿੱਖਿਆ ਨੂੰ ਵਧੇਰੇ ਵਿਹਾਰਕ, ਦਿਲਚਸਪ ਅਤੇ ਸਮਝਣ ਵਿਚ ਆਸਾਨ ਬਣਾਉਣ ‘ਤੇ ਕੇਂਦਰਿਤ ਰਹੇਗਾ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਸ ਨਾਲ ਜਨਤਕ ਤੌਰ ‘ਤੇ ਵੈਟਰਨਰੀ ਸਿੱਖਿਆ ਨੂੰ ਸਮਝਣ ਅਤੇ ਤਕਨਾਲੋਜੀਆਂ ਨੂੰ ਪੇਸ਼ ਕਰਨ ਵਿਚ ਮਦਦ ਮਿਲੇਗੀ।
Ad Position 22
No active advertisement
ਪਿਛਲੀ ਖ਼ਬਰ ਜੀ.ਜੀ.ਐਨ. ਖ਼ਾਲਸਾ ਕਾਲਜ ਵਲੋਂ ‘ਇੰਟੈਲੀਜੈਂਸ ਟੈਕਨਾਲੋਜੀ ਦਾ ਭਵਿੱਖ: ਏ.ਆਈ. ਰੋਬੋਡੌਗ’ ਵਿਸ਼ੇ ’ਤੇ ਸੈਮੀਨਾਰ ਅਗਲੀ ਖ਼ਬਰ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
Ad Position 24