20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਖੇਤੀਬਾੜੀ ਮੰਤਰੀ ਖੁੱਡੀਆਂ ਤੇ ਪ੍ਰੋ. ਗੁਰਭਜਨ ਗਿੱਲ ਵਲੋਂ ਪ੍ਰੋ. ਗੁਰਬਖ਼ਸ਼ ਕੌਰ ਕਾਹਲੋਂ ਰਚਿਤ ਪੁਸਤਕ “ਕਥਿਹੁ ਅਕਥ ਕਹਾਣੀ” ਲੋਕ ਅਰਪਣ

ਲੁਧਿਆਣਾ, 20 ਅਗਸਤ(ਡਾ. ਤਰਲੋਚਨ ਸਿੰਘ)-ਪੰਜਾਬ ਦੇ ਖੇਤੀਬਾੜੀ ਤੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੈਲੇਫੋਰਨੀਆ (ਅਮਰੀਕਾ ਵਾਸੀ) ਗੁਰਬਖ਼ਸ਼ ਕੌਰ ਕਾਹਲੋਂ ਰਚਿਤ ਪੁਸਤਕ “ਕਥਿਹੁ ਅਕਥ ਕਹਾਣੀ” ਲੁਧਿਆਣਾ ਵਿੱਚ ਸੰਗਤ ਅਰਪਣ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਪਰਮਾਤਮਾ ਦੇ ਸਰੂਪ ਬਾਰੇ ਬਿਆਨ ਕੀਤੀ ਅਕੱਥ ਦੀ ਕਹਾਣੀ ਨੂੰ ਆਸਾਨ ਭਾਸ਼ਾ ਵਿੱਚ ਲਿਖਣਾ ਬੇਹੱਦ ਸ਼ਲਾਘਾ ਯੋਗ ਕਾਰਜ ਹੈ।

Ad Position 21
No active advertisement
ਅਜੀਤ ਡੈਸਕ 21-08-2026
ਲੁਧਿਆਣਾ, 20 ਅਗਸਤ(ਡਾ.ਤਰਲੋਚਨ ਸਿੰਘ)-ਪੰਜਾਬ ਦੇ ਖੇਤੀਬਾੜੀ ਤੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੈਲੇਫੋਰਨੀਆ (ਅਮਰੀਕਾ ਵਾਸੀ) ਗੁਰਬਖ਼ਸ਼ ਕੌਰ ਕਾਹਲੋਂ ਰਚਿਤ ਪੁਸਤਕ “ਕਥਿਹੁ ਅਕਥ ਕਹਾਣੀ” ਲੁਧਿਆਣਾ ਵਿੱਚ ਸੰਗਤ ਅਰਪਣ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਪਰਮਾਤਮਾ ਦੇ ਸਰੂਪ ਬਾਰੇ ਬਿਆਨ ਕੀਤੀ ਅਕੱਥ ਦੀ ਕਹਾਣੀ ਨੂੰ ਆਸਾਨ ਭਾਸ਼ਾ ਵਿੱਚ ਲਿਖਣਾ ਬੇਹੱਦ ਸ਼ਲਾਘਾ ਯੋਗ ਕਾਰਜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਸੇਵਾ ਨਿਭਾਉਣ ਉਪਰੰਤ 1977 ਤੋਂ ਅਮਰੀਕਾ ਵੱਸਦੇ ਬੀਬੀ ਗੁਰਬਖ਼ਸ਼ ਕੌਰ ਕਾਹਲੋਂ ਦੀ ਇਹ ਲਿਖਤ ਸਾਡਾ ਪੰਜਾਬੀਆਂ ਦਾ ਰਾਹ ਰੁਸ਼ਨਾਵੇਗੀ। ਉਨ੍ਹਾਂ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਦਾ ਧੰਨਵਾਦ ਕੀਤਾ ਜਿਹੜੇ ਹਰ ਫੇਰੀ ਤੇ ਮੈਂਨੂੰ ਪੁਸਤਕਾਂ ਦੇ ਕੇ ਨਿਵਾਜਦੇ ਹਨ। ਅੱਜ ਵੀ ਇਸ ਕਿਤਾਬ ਤੋਂ ਇਲਾਵਾ ਉਨ੍ਹਾਂ ਨੇ ਮੈਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਵਿਸ਼ਵ ਪ੍ਰਸਿੱਧ ਆਰਕੀਟੈਕਟ ਭਾਈ ਰਾਮ ਸਿੰਘ ਬਾਰੇ ਸੱਚਲ ਪ੍ਰਕਾਸ਼ਨ ਅੰਮ੍ਰਿਤਸਰ ਵੱਲੋਂ ਛਾਪੀ ਪੁਸਤਕ ਤੋਂ ਇਲਾਵਾ ਪ੍ਰਸਿੱਧ ਕਲਾਕਾਰ ਡਾ. ਜਸਵਿੰਦਰ ਭੱਲਾ ਬਾਰੇ, ਬਾਲ ਮੁਕੰਦ ਸ਼ਰਮਾ ਤੇ ਪਾਲੀ ਭੁਪਿੰਦਰ ਸਿੰਘ ਵੱਲੋਂ ਲਿਖੀ ਕਿਤਾਬ ਤੋਂ ਇਲਾਵਾ ਕੁਝ ਹੋਰ ਪੁਸਤਕਾਂ ਵੀ ਭੇਂਟ ਕੀਤੀਆਂ ਹਨ। ਇਸ ਮੌਕੇ (ਸਿਡਨੀ)-ਆਸਟ੍ਰੇਲੀਆ ਤੋਂ ਭਾਰਤ ਫੇਰੀ ਤੇ ਆਏ ਪ੍ਰਭਜੋਤ ਸਿੰਘ ਸੰਧੂ ਨੇ ਵੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਪੰਜਾਬ ਦੇ ਖੇਤੀ ਅਰਥਚਾਰੇ ਦੇ ਵਿਕਾਸ ਲਈ ਕੁਝ ਠੋਸ ਸੁਝਾਅ ਦਿੱਤੇ। ਇਸ ਮੌਕੇ ਪੰਜਾਬੀ ਲੋਕ ਵਿਰਾਸਤ ਅਕਾਦਮੀ ਵੱਲੋਂ ਪ੍ਰਭਜੋਤ ਸਿੰਘ ਸੰਧੂ ਨੂੰ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਪ੍ਰੋ. ਗੁਰਭਜਨ ਗਿੱਲ ਨੇ ਗੁਰਮੀਤ ਸਿੰਘ ਖੁੱਡੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰਮਤਿ ਮਾਰਗ ਦੀ ਸਹੀ ਤੇ ਸੁਖੈਨ ਵਿਆਖਿਆ ਵਾਲੀ ਪੁਸਤਕ ਦਾ ਉਨ੍ਹਾਂ ਵਰਗੇ ਨਿੱਤ ਨੇਮੀ ਆਦਮੀ ਵੱਲੋਂ ਹੋਣਾ ਯਕੀਨਨ ਬਖਸ਼ਿਸ਼ ਵਾਂਗ ਹੈ ਕਿਉਂ ਕੱਲ੍ਹ ਹੀ ਇਹ ਪੁਸਤਕ ਸਿੰਘ ਬਰਦਰਜ਼ ਅੰਮ੍ਰਿਤਸਰ ਦੇ ਮਾਲਕ ਗੁਰਸਾਗਰ ਸਿੰਘ ਵੱਲੋਂ ਮੈਨੂੰ ਪ੍ਰਾਪਤ ਹੋਈ ਹੈ। ਇਸ ਮੌਕੇ ਸਰਬੱਤ ਦਾ ਭਲਾ ਟਰੱਸਟ ਲੁਧਿਆਣਾ ਦੇ ਪ੍ਰਧਾਨ ਜਸਵੰਤ ਸਿੰਘ ਛਾਪਾ ਤੇ ਕੁਝ ਹੋਰ ਸ਼ਖਸੀਅਤਾਂ ਹਾਜ਼ਰ ਸਨ। 20ਐਲਡੀਐਚ38 ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਪ੍ਰੋ. ਗੁਰਭਜਨ ਗਿੱਲ ਪ੍ਰੋ. ਗੁਰਬਖ਼ਸ਼ ਕੌਰ ਕਾਹਲੋਂ ਰਚਿਤ ਪੁਸਤਕ “ਕਥਿਹੁ ਅਕਥ ਕਹਾਣੀ” ਲੋਕ ਅਰਪਣ ਕਰਦੇ ਹੋਏ। ਅਜੀਤ ਤਸਵੀਰ
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮਹੀਨਾਵਾਰੀ ਮੀਟਿੰਗ ਮੋਟਰਾਂ ਦੀ ਚੋਰੀ ਤੋਂ ਪ੍ਰੇਸ਼ਾਨ ਹਨ ਕਿਸਾਨ-ਬੁੱਟਰ ਅਗਲੀ ਖ਼ਬਰ ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਵਿਚ ਸਦਭਾਵਨਾ ਦਿਵਸ ਮਨਾਇਆ
Ad Position 24