20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮਹੀਨਾਵਾਰੀ ਮੀਟਿੰਗ ਮੋਟਰਾਂ ਦੀ ਚੋਰੀ ਤੋਂ ਪ੍ਰੇਸ਼ਾਨ ਹਨ ਕਿਸਾਨ-ਬੁੱਟਰ

ਮੱਖੂ, 20 ਅਗਸਤ (ਕੁਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਬਲਾਕ ਪੱਧਰੀ ਮੀਟਿੰਗ ਬਲਾਕ ਪ੍ਰਧਾਨ ਦਲਜੀਤ ਸਿੰਘ ਬੁੱਟਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਲੋਹ ਲੰਗਰ ਸਾਹਿਬ ਸ਼ੀਹਾਂਪਾੜੀ (ਮੱਖੂ) ਵਿਖੇ ਹੋਈ। ਜਿਸ ਦੌਰਾਨ ਬਲਾਕ ਦੇ ਕਿਸਾਨ ਆਗੂਆਂ ਅਤੇ ਵਰਕਰਾਂ ਨੇ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 21-08-2026
ਮੱਖੂ, 20 ਅਗਸਤ (ਕੁਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਬਲਾਕ ਪੱਧਰੀ ਮੀਟਿੰਗ ਬਲਾਕ ਪ੍ਰਧਾਨ ਦਲਜੀਤ ਸਿੰਘ ਬੁੱਟਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਲੋਹ ਲੰਗਰ ਸਾਹਿਬ ਸ਼ੀਹਾਂਪਾੜੀ (ਮੱਖੂ) ਵਿਖੇ ਹੋਈ। ਜਿਸ ਦੌਰਾਨ ਬਲਾਕ ਦੇ ਕਿਸਾਨ ਆਗੂਆਂ ਅਤੇ ਵਰਕਰਾਂ ਨੇ ਭਾਗ ਲਿਆ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਦਲਜੀਤ ਸਿੰਘ ਬੁੱਟਰ ਨੇ ਕਿਹਾ ਕਿ ਝੋਨੇ ਦੀ ਫਸਲ ਨੂੰ ਪਾਣੀ ਬਹੁਤ ਜਰੂਰੀ ਹੁੰਦਾ ਹੈ। ਜਿਸ ਕਾਰਨ ਕਿਸਾਨਾਂ ਨੂੰ ਆਪਣੀਆਂ ਮੋਟਰਾਂ ਨੂੰ ਲਗਾਤਾਰ ਖੇਤ ਵਿਚ ਰੱਖਣਾ ਪੈਂਦਾ ਹੈ। ਪਰ ਵੱਡੇ ਪੱਧਰ ’ਤੇ ਕਿਸਾਨਾਂ ਦੀਆਂ ਖੇਤਾਂ ਵਿਚੋਂ ਮੋਟਰਾਂ ਚੋਰੀ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੁਲਿਸ ਮੋਟਰ ਚੋਰਾਂ ਨੂੰ ਫੜ੍ਹਣ ਵਿਚ ਹਮੇਸ਼ਾ ਨਾ-ਕਾਮਯਾਬ ਰਹੀ ਹੈ। ਜੇਕਰ ਕਿਸਾਨ ਖੁਦ ਚੋਰਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰਦੇ ਹਨ ਤਾਂ ਸਬੂਤਾਂ ਦੀ ਘਾਟ ਕਾਰਨ ਪੁਲਿਸ ਉਨ੍ਹਾਂ ਚੋਰਾਂ ਨੂੰ ਛੱਡ ਦਿੰਦੀ ਹੈ। ਬਲਾਕ ਪ੍ਰਧਾਨ ਦੂਸਰੇ ਮੁੱਦੇ ’ਤੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਖੇਤਾਂ ਦੀ ਮਿੱਟੀ ਲੈ ਕੇ ਤਿਆਰ ਕੀਤੀ ਜਾਣ ਵਾਲੀ ਇੱਟ ਨੂੰ ਮਹਿੰਗੇ ਭਾਅ ਵਿਚ ਜੰਮੂ ਕਸ਼ਮੀਰ ਵੱਲ ਵੇਚਿਆ ਜਾ ਰਿਹਾ ਹੈ ਜਿਸ ਕਾਰਨ ਇੱਟਾਂ ਦੇ ਭਾਅ ਅਸਮਾਨ ਛੂਹ ਰਹੇ ਹਨ। ਇੱਟਾਂ ਦੇ ਵਧੇ ਰੇਟ ਕਾਰਨ ਕੋਈ ਵੀ ਗਰੀਬ ਆਪਣਾ ਘਰ ਬਣਾਉਣ ਬਾਰੇ ਨਹੀਂ ਸੋਚ ਸਕਦਾ। ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਇਸ ਦੋਨੋਂ ਮੁੱਦਿਆਂ ਵੱਲ ਵਿਸ਼ੇਸ਼ ਧਿਆਨ ਦੇਵੇ। ਇਸ ਮੀਟਿੰਗ ’ਚ ਬਲਾਕ ਪ੍ਰਧਾਨ ਦਲਜੀਤ ਸਿੰਘ ਬੁੱਟਰ, ਨੰਬਰਦਾਰ ਸਲਵਿੰਦਰ ਸਿੰਘ ਘੁੱਦੂਵਾਲਾ ਵਿੱਤ ਸਕੱਤਰ, ਪਲਵਿੰਦਰ ਸਿੰਘ,ਬਲਵਿੰਦਰ ਸਿੰਘ, ਲਖਵਿੰਦਰ ਸਿੰਘ, ਲਖਬੀਰ ਸਿੰਘ, ਬੋਹੜ ਸਿੰਘ, ਜੋਰਾ ਸਿੰਘ, ਗੁਰਚਰਨ ਸਿੰਘ,ਗੁਰਮੀਤ ਸਿੰਘ, ਰੇਸ਼ਮ ਸਿੰਘ, ਕਸ਼ਮੀਰ ਸਿੰਘ, ਹਰਜਿੰਦਰ ਸਿੰਘ, ਨਰਿੰਦਰ ਸਿੰਘ, ਅੰਗਰੇਜ਼ ਸਿੰਘ, ਜੋਰਾ ਸਿੰਘ, ਸੁਖਵਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਆਗੂ ਅਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਪਰਕ ਸੜਕ ’ਤੇ ਪਾਇਆ ਪੱਥਰ ਰਾਹਗੀਰਾਂ ਲਈ ਬਣਿਆ ਪੇ੍ਸ਼ਾਨੀ ਦਾ ਸਬੱਬ ਅਗਲੀ ਖ਼ਬਰ ਖੇਤੀਬਾੜੀ ਮੰਤਰੀ ਖੁੱਡੀਆਂ ਤੇ ਪ੍ਰੋ. ਗੁਰਭਜਨ ਗਿੱਲ ਵਲੋਂ ਪ੍ਰੋ. ਗੁਰਬਖ਼ਸ਼ ਕੌਰ ਕਾਹਲੋਂ ਰਚਿਤ ਪੁਸਤਕ “ਕਥਿਹੁ ਅਕਥ ਕਹਾ...
Ad Position 24