20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸੰਪਰਕ ਸੜਕ ’ਤੇ ਪਾਇਆ ਪੱਥਰ ਰਾਹਗੀਰਾਂ ਲਈ ਬਣਿਆ ਪੇ੍ਸ਼ਾਨੀ ਦਾ ਸਬੱਬ

ਪੰਜੇ ਕੇ ਉਤਾੜ, 20 ਅਗਸਤ (ਪੱਪੂ ਸੰਧਾ)- ਪਿੰਡ ਸੈਦੇ ਕੇ ਮੋਹਨ ਤੋਂ ਪਿੰਡ ਹਾਜੀ ਬੇਟੂ ਅਤੇ ਪੰਜੇ ਕੇ ਉਤਾੜ ਨੂੰ ਜਾਂਦੀ ਸੰਪਰਕ ਸੜਕ ’ਤੇ ਮੋਟਾ ਪੱਥਰ ਪਾਇਆ ਹੋਇਆ ਹੈ। ਜਿਸ ਦੇ ਚੱਲਦਿਆਂ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਮਹਿਕਮੇ ਵਲੋਂ ਅਜੇ ਤੱਕ ਇਸ ਉੱਪਰ ਲੁੱਕ ਵਾਲੀ ਰੋੜੀ ਨਹੀਂ ਪਾਈ ਗਈ।

Ad Position 21
No active advertisement
ਅਜੀਤ ਡੈਸਕ 21-08-2026
ਪੰਜੇ ਕੇ ਉਤਾੜ, 20 ਅਗਸਤ (ਪੱਪੂ ਸੰਧਾ)- ਪਿੰਡ ਸੈਦੇ ਕੇ ਮੋਹਨ ਤੋਂ ਪਿੰਡ ਹਾਜੀ ਬੇਟੂ ਅਤੇ ਪੰਜੇ ਕੇ ਉਤਾੜ ਨੂੰ ਜਾਂਦੀ ਸੰਪਰਕ ਸੜਕ ’ਤੇ ਮੋਟਾ ਪੱਥਰ ਪਾਇਆ ਹੋਇਆ ਹੈ। ਜਿਸ ਦੇ ਚੱਲਦਿਆਂ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਮਹਿਕਮੇ ਵਲੋਂ ਅਜੇ ਤੱਕ ਇਸ ਉੱਪਰ ਲੁੱਕ ਵਾਲੀ ਰੋੜੀ ਨਹੀਂ ਪਾਈ ਗਈ। ਇਸ ਸੜਕ ਤੋਂ ਛੋਟੇ ਅਤੇ ਵੱਡੇ ਵਾਹਨਾਂ ਦਾ ਲੰਘਣਾ ਬੜਾ ਮੁਸ਼ਕਿਲ ਹੈ। ਜਿਸ ਦੇ ਚੱਲਦਿਆਂ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਵਾਰ ਤਾਂ ਵੱਡੇ ਵਹੀਕਲਾਂ ਦੇ ਟਾਇਰਾਂ ਹੇਠੋਂ ਨਿਕਲੇ ਪੱਥਰ ਉਛਲ ਕੇ ਨੁਕਸਾਨ ਪਹੁੰਚਾ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸੜਕ ਦਾ ਕੰਮ ਅਧੂਰਾ ਪਿਆ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਹਾਦਸਾ ਵਾਪਰਨ ਦਾ ਖ਼ਤਰਾ ਵੀ ਬਣਿਆ ਹੋਇਆ ਹੈ। ਕਿਸਾਨ ਜਥੇਬੰਦੀਆਂ ਅਤੇ ਇਲਾਕੇ ਦੇ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਸਬੰਧਤ ਸੜਕ ਮਹਿਕਮੇ ਤੋਂ ਮੰਗ ਕੀਤੀ ਕਿ ਸੜਕ ’ਤੇ ਜਲਦ ਤੋਂ ਜਲਦ ਲੁੱਕ ਵਾਲੀ ਰੋੜੀ ਪਾ ਕੇ ਕੰਮ ਮੁਕੰਮਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਤੋਂ ਰਾਹਤ ਮਿਲ ਸਕੇ। ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਸ ਸੜਕ ਦਾ ਕੰਮ ਜਲਦ ਹੀ ਪੂਰਾ ਕਰਵਾਇਆ ਜਾਵੇ ਨਹੀਂ ਤਾਂ ਮਜ਼ਬੂਰਨ ਸੰਘਰਸ਼ ਵਿੱਡਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਪੀ.ਐੱਸ.ਐੱਮ.ਐੱਸ.ਯੂ ਦੀ ਕਲਮ ਛੋੜ ਹੜਤਾਲ ਚੌਥੇ ਦਿਨ ਵੀ ਜਾਰੀ, ਸਰਕਾਰੀ ਦਫ਼ਤਰਾਂ ਦਾ ਕੰਮਕਾਜ ਠੱਪ ਡੀ.ਏ. ਸੰਬੰਧੀ ਪੱਤਰ... ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮਹੀਨਾਵਾਰੀ ਮੀਟਿੰਗ ਮੋਟਰਾਂ ਦੀ ਚੋਰੀ ਤੋਂ ਪ੍ਰੇਸ਼ਾਨ ਹਨ ਕਿਸਾਨ-ਬੁੱਟਰ
Ad Position 24