23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਐਨ.ਜੀ.ਟੀ. ਤੱਕ ਪੁੱਜੇ ਵੈਡਿੰਗ ਜ਼ੋਨ ਦਾ ਕੰਮ ਮੁੜ ਸ਼ੁਰੂ

ਲੁਧਿਆਣਾ, 22 ਅਗਸਤ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਚਾਂਦ ਸਿਨੇਮਾ ਦੇ ਨੇੜੇ ਗ੍ਰੀਨ ਬੈਲਟ ਵਿਚ ਬਣਾਏ ਜਾ ਰਹੇ ਵੈਡਿੰਗ ਜ਼ੋਨ ਦਾ ਮਾਮਲਾ ਮੁੜ ਗਰਮਾ ਗਿਆ ਹੈ। ਪਬਲਿਕ ਐਕਸ਼ਨ ਕਮੇਟੀ ਅਨੁਸਾਰ ਇਸੇ ਥਾਂ ’ਤੇ ਪਹਿਲਾਂ ਨਗਰ ਨਿਗਮ ਵਲੋਂ ਵੈਡਿੰਗ ਜ਼ੋਨ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ।

Ad Position 21
No active advertisement
ਅਜੀਤ ਡੈਸਕ 23-08-2026
ਲੁਧਿਆਣਾ, 22 ਅਗਸਤ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਚਾਂਦ ਸਿਨੇਮਾ ਦੇ ਨੇੜੇ ਗ੍ਰੀਨ ਬੈਲਟ ਵਿਚ ਬਣਾਏ ਜਾ ਰਹੇ ਵੈਡਿੰਗ ਜ਼ੋਨ ਦਾ ਮਾਮਲਾ ਮੁੜ ਗਰਮਾ ਗਿਆ ਹੈ। ਪਬਲਿਕ ਐਕਸ਼ਨ ਕਮੇਟੀ ਅਨੁਸਾਰ ਇਸੇ ਥਾਂ ’ਤੇ ਪਹਿਲਾਂ ਨਗਰ ਨਿਗਮ ਵਲੋਂ ਵੈਡਿੰਗ ਜ਼ੋਨ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਹੁਣ ਪੀ.ਏ.ਸੀ. ਦਾ ਕਹਿਣਾ ਹੈ ਕਿ ਨਗਰ ਨਿਗਮ ਵਲੋਂ ਇਸੇ ਥਾਂ ’ਤੇ ਨਿਰਮਾਣ ਕਾਰਜ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਪੀ.ਏ.ਸੀ. ਨੇ ਮੁੜ ਸ਼ੁਰੂ ਕੀਤੇ ਕੰਮ ’ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਕਿਹਾ ਕਿ ਜੇਕਰ ਸਬੰਧਿਤ ਜ਼ਮੀਨ ਗ੍ਰੀਨ ਬੈਲਟ ਵਜੋਂ ਦਰਜ ਹੈ ਤਾਂ ਇਸ ’ਤੇ ਵਪਾਰਕ ਗਤੀਵਿਧੀ ਲਈ ਸਥਾਈ ਢਾਂਚਾ ਖੜ੍ਹਾ ਕਰਨ ’ਤੇ ਪਹਿਲਾਂ ਇਸ ਦੀ ਕਾਨੂੰਨੀ ਸਥਿਤੀ ਅਤੇ ਐਨ.ਜੀ.ਟੀ. ਦੇ ਪਹਿਲਾਂ ਦੇ ਹੁਕਮਾਂ ਦੇ ਮੱਦੇਨਜ਼ਰ ਇਸ ਦੀ ਕਾਨੂੰਨੀ ਸਥਿਤੀ ਸਪਸ਼ਟ ਕੀਤੀ ਜਾਣਾ ਚਾਹੀਦੀ ਹੈ। ਪੀ.ਏ.ਸੀ. ਵਲੋਂ ਮੌਕੇ ’ਤੇ ਕੀਤੀ ਜਾਂਚ ਅਤੇ ਖਿੱਚੀਆਂ ਤਸਵੀਰਾਂ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਕਿ ਸਾਈਟ ’ਤੇ ਐਮ.ਐਸ. ਸਟੀਲ ਦੇ ਢਾਂਚੇ ਮੁੜ ਤਿਆਰ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਉਪਰ ਛੱਤਾਂ ਪਾਉਣ ਦਾ ਕੰਮ ਚੱਲ ਰਿਹਾ ਹੈ। ਮੌਕੇ ’ਤੇ ਨਿਰਮਾਣ ਸਮਗਰੀ ਵੀ ਪਈ ਹੋਣ ਦੀ ਗੱਲ ਕਮੇਟੀ ਵਲੋਂ ਕਹੀ ਗਈ ਹੈ। ਕਮੇਟੀ ਨੇ ਸਵਾਲ ਚੁੱਕਿਆ ਕਿ ਜਦੋਂ ਪਹਿਲਾਂ ਇਸ ਮਾਮਲੇ ਨੂੰ ਲੈ ਕੇ ਐਨ.ਜੀ.ਟੀ. ਤੱਕ ਮਾਮਲਾ ਪਹੁੰਚਿਆ ਅਤੇ ਉਸ ਦੇ ਬਾਅਦ ਕੰਮ ਰੁਕ ਗਿਆ ਸੀ ਤਾਂ ਹੁਣ ਨਿਰਮਾਣ ਮੁੜ ਸ਼ੁਰੂ ਕਰਨ ਦਾ ਆਧਾਰ ਕੀ ਹੈ? ਪੀ.ਏ.ਸੀ. ਨੇ ਨਗਰ ਨਿਗਮ ਕਮਿਸ਼ਨਰ ਅਤੇ ਹੋਰ ਸਬੰਧਿਤ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਕਾਨੂੰਨੀ ਸਥਿਤੀ ਸਪਸ਼ਟ ਹੋਣ ਤੱਕ ਨਿਰਮਾਣ ਕਾਰਜ ਰੋਕਿਆ ਜਾਵੇ। ਕਮੇਟੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੰਮ ਜਾਰੀ ਰਿਹਾ ਤਾਂ ਉਹ ਮਾਮਲਾ ਮੁੜ ਐਨ.ਜੀ.ਟੀ. ਦੇ ਸਾਹਮਣੇ ਰੱਖਣ ਲਈ ਕਾਨੂੰਨੀ ਕਦਮ ਚੁੱਕੇਗੀ। ਇਸ ਸਬੰਧੀ ਜਦੋਂ ਨਗਰ ਨਿਗਮ ਕਮਿਸ਼ਨਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਬਜ਼ੁਰਗ ਦਿਵਸ ‘ਤੇ ਕਾਹਲੋਂ, ਸੰਧੂ, ਖੋਖਰ, ਗਿੱਲ ਅਤੇ ਝੱਮਟ ਸਨਮਾਨਿਤ ਅਗਲੀ ਖ਼ਬਰ ਕੰਪਨੀ ਨਾਲ ਲੱਖਾਂ ਦੀ ਧੋਖਾਧੜੀ ਕਰਨ ਦੇ ਦੋਸ਼ ਤਹਿਤ ਦੋ ਖ਼ਿਲਾਫ਼ ਕੇਸ ਦਰਜ
Ad Position 24