23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਅੰਤਰਰਾਸ਼ਟਰੀ ਬਜ਼ੁਰਗ ਦਿਵਸ ‘ਤੇ ਕਾਹਲੋਂ, ਸੰਧੂ, ਖੋਖਰ, ਗਿੱਲ ਅਤੇ ਝੱਮਟ ਸਨਮਾਨਿਤ

ਲੁਧਿਆਣਾ, 22 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਫ਼ਸਟ ਕਲੱਬ ਅਤੇ ਮਾਲਵਾ ਸਭਿਆਚਾਰਕ ਮੰਚ ਪੰਜਾਬ ਵਲੋਂ ਦੋ ਵੱਖ- ਵੱਖ ਸਮਾਗਮ ਕਰਕੇ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਕ੍ਰਿਸ਼ਨ ਕੁਮਾਰ ਬਾਵਾ ਚੇਅਰਮੈਨ ਮਾਲਵਾ ਸਭਿਆਚਾਰਕ ਮੰਚ ਪੰਜਾਬ, ਵਿਵੇਕ ਸ਼ਰਮਾ ਸਾਬਕਾ ਸਪੋਰਟਸ ਸੈਕਟਰੀ ਸਤਲੁਜ ਕਲੱਬ ਅਤੇ ਸਮਾਜ ਸੇਵੀ ਪ੍ਰੀਤੀ ਰਾਜ ਸਿੰਘ ਬੱਸੀਆਂ ਦੀ ਸਰਪ੍ਰਸਤੀ ਹੇਠ ਮਨਾਏ ਗਏ। ਇਸ ਸਮੇਂ ਸਰਹੱਦਾਂ ‘ਤੇ ਭਾਰਤ ਦੀ ਰਾਖੀ ਕਰਨ ਵਾਲੇ ਸੀਨੀਅਰ ਸਿਟੀਜਨ ਰਿਟਾ.

Ad Position 21
No active advertisement
ਅਜੀਤ ਡੈਸਕ 23-08-2026
ਲੁਧਿਆਣਾ, 22 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਫ਼ਸਟ ਕਲੱਬ ਅਤੇ ਮਾਲਵਾ ਸਭਿਆਚਾਰਕ ਮੰਚ ਪੰਜਾਬ ਵਲੋਂ ਦੋ ਵੱਖ- ਵੱਖ ਸਮਾਗਮ ਕਰਕੇ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਕ੍ਰਿਸ਼ਨ ਕੁਮਾਰ ਬਾਵਾ ਚੇਅਰਮੈਨ ਮਾਲਵਾ ਸਭਿਆਚਾਰਕ ਮੰਚ ਪੰਜਾਬ, ਵਿਵੇਕ ਸ਼ਰਮਾ ਸਾਬਕਾ ਸਪੋਰਟਸ ਸੈਕਟਰੀ ਸਤਲੁਜ ਕਲੱਬ ਅਤੇ ਸਮਾਜ ਸੇਵੀ ਪ੍ਰੀਤੀ ਰਾਜ ਸਿੰਘ ਬੱਸੀਆਂ ਦੀ ਸਰਪ੍ਰਸਤੀ ਹੇਠ ਮਨਾਏ ਗਏ। ਇਸ ਸਮੇਂ ਸਰਹੱਦਾਂ ‘ਤੇ ਭਾਰਤ ਦੀ ਰਾਖੀ ਕਰਨ ਵਾਲੇ ਸੀਨੀਅਰ ਸਿਟੀਜਨ ਰਿਟਾ. ਵੀਰ ਚੱਕਰ ਵਿਜੇਤਾ ਕਰਨਲ ਹਰਬੰਤ ਸਿੰਘ ਕਾਹਲੋਂ, ਮੇਜਰ ਆਈ.ਐਸ. ਸੰਧੂ, ਰਿਟਾ. ਜੱਜ ਆਰ.ਐਸ. ਖੋਖਰ, ਸੁਖਪਾਲ ਸਿੰਘ ਗਿੱਲ ਰਿਟਾ. ਜੱਜ ਕੰਜਿਊਮਰ ਕੋਰਟ ਅਤੇ ਸਮਾਜ ਸੇਵੀ ਮਨਜੀਤ ਸਿੰਘ ਝੱਮਟ ਕੈਨੇਡਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ ਸਮਾਜਸੇਵੀ ਡਿੰਪੀ ਮੱਕੜ, ਪੰਕਜ ਗੋਇਲ, ਪਵਨ ਗਰਗ, ਸੁਭਾਸ਼ ਚਾਵਲਾ, ਗੁਰਚਰਨ ਸਿੰਘ ਰਿਟਾ. ਡੀ.ਐਸ.ਪੀ, ਪੁਸ਼ਪਿੰਦਰ ਰਾਣਾ, ਪਾਲ ਜੈਨ ਮਹਾਂਵੀਰ ਨਗਰ, ਮਹਿੰਦਰ ਸਿੰਘ ਈਰੋਜ, ਅਸ਼ਵਨੀ ਅਰੋੜਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਸਮੇਂ ਬੋਲਦੇ ਸ਼੍ਰੀ ਬਾਵਾ ਨੇ ਕਿਹਾ ਕਿ ਸੀਨੀਅਰ ਸਿਟੀਜਨ ਸਾਡੇ ਸਮਾਜ ਦਾ ਅਨਮੋਲ ਖ਼ਜ਼ਾਨਾ ਹਨ। ਉਨ੍ਹਾਂ ਦੇ ਜ਼ਿੰਦਗੀ ਦੇ ਤਜਰਬੇ ਦੂਰ-ਅੰਦੇਸ਼ ਸੋਚ ਦਾ ਫ਼ਾਇਦਾ ਉਠਾ ਕੇ ਅਸੀਂ ਸੋਹਣੇ ਖ਼ੁਸ਼ੀਆਂ ਭਰੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਾਡਾ ਅਮੀਰ ਵਿਰਸਾ, ਮਹਾਨ ਗੁਰੂਆਂ ਦਾ ਦਿਖਾਇਆ ਰਸਤਾ, ਸਾਡਾ ਸਭਿਆਚਾਰ ਅਤੇ ਸੰਸਕ੍ਰਿਤੀ ਬਜ਼ੁਰਗਾਂ ਦਾ ਸਤਿਕਾਰ ਦਾ ਉਪਦੇਸ਼ ਅਤੇ ਸੰਦੇਸ਼ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜੋ ਲੋਕ ਮਾਤਾ ਪਿਤਾ ਦਾ ਸਤਿਕਾਰ ਨਹੀਂ ਕਰਦੇ ਉਹ ਸਾਡੇ ਸਮਾਜ ’ਤੇ ਕਲੰਕ ਹਨ। ਅਜਿਹੇ ਲੋਕਾਂ ਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਹੈ। ਉਨ੍ਹਾਂ ਇਸ ਸਮੇਂ ਬਿੱਟੂ ਹਸਨਪੁਰ ਅਤੇ ਅਨਮੋਲ ਕਵਾਤਰਾ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਮਾਜ ਦੇ ਹੀਰੇ ਹਨ ਜੋ ਦੁਖੀਆਂ ਦੇ ਹੰਝੂ ਪੂੰਝਦੇ ਹਨ। ਉਨ੍ਹਾਂ ਇਸ ਸਮੇਂ ਸ਼੍ਰੀ ਬਾਂਗੀਆਂ ਵਲੋਂ ਹਰ ਸਾਲ ਸੀਨੀਅਰ ਸਿਟੀਜਨ ਦਾ ਸਨਮਾਨ ਸਮਾਗਮ ਲਈ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਚੰਨੀ ਵਲੋਂ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਸੰਗਠਨ ਸੰਤੋਸ਼ ਦੇ ਪੰਜਾਬ ਦੌਰੇ ਦੇ ਸੰਬੰਧੀ ਮੀਟਿੰਗ ਅਗਲੀ ਖ਼ਬਰ ਐਨ.ਜੀ.ਟੀ. ਤੱਕ ਪੁੱਜੇ ਵੈਡਿੰਗ ਜ਼ੋਨ ਦਾ ਕੰਮ ਮੁੜ ਸ਼ੁਰੂ
Ad Position 24