23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਔਰਤਾਂ ਨੇ ਅਜੋਕੇ ਸਮੇਂ ਅੰਦਰ ਹਰ ਖੇਤਰ ਵਿਚ ਖੱਟਿਆ ਨਾਮਨਾ-ਵਰਮਾ, ਮਲਹੋਤਰਾ

ਲਾਡੋਵਾਲ, 22 ਅਗਸਤ (ਬਲਬੀਰ ਸਿੰਘ ਰਾਣਾ)-ਅੱਜ ਦਾ ਯੁੱਗ ਕੰਪੀਟੀਸ਼ਨ ਦਾ ਯੁੱਗ ਹੈ, ਜਿਸ ਵਿਚ ਆਤਮ ਵਿਸ਼ਵਾਸ, ਦ੍ਰਿੜ੍ਹ ਇਰਾਦਾ ਅਤੇ ਸਖ਼ਤ ਮਿਹਨਤ ਦੇ ਧਾਰਨੀ ਹੀ ਆਪਣੀ ਮੰਜ਼ਿਲ ਨੂੰ ਸਰ ਕਰਨ ਲਈ ਆਪਣੇ ਮਕਸਦ ਵਿਚ ਕਾਮਯਾਬ ਹੁੰਦੇ ਹਨ। ਅਜੋਕੇ ਸਮੇਂ ਅੰਦਰ ਔਰਤਾਂ, ਮਰਦਾਂ ਦੇ ਵਾਂਗ ਹਰ ਖੇਤਰ ਵਿਚ ਖੂਬ ਮੱਲ੍ਹਾਂ ਮਾਰ ਕੇ ਵਧੀਆ ਨਾਮਣਾ ਖੱਟ ਰਹੀਆਂ ਹਨ।

Ad Position 21
No active advertisement
ਅਜੀਤ ਡੈਸਕ 23-08-2026
ਲਾਡੋਵਾਲ, 22 ਅਗਸਤ (ਬਲਬੀਰ ਸਿੰਘ ਰਾਣਾ)-ਅੱਜ ਦਾ ਯੁੱਗ ਕੰਪੀਟੀਸ਼ਨ ਦਾ ਯੁੱਗ ਹੈ, ਜਿਸ ਵਿਚ ਆਤਮ ਵਿਸ਼ਵਾਸ, ਦ੍ਰਿੜ੍ਹ ਇਰਾਦਾ ਅਤੇ ਸਖ਼ਤ ਮਿਹਨਤ ਦੇ ਧਾਰਨੀ ਹੀ ਆਪਣੀ ਮੰਜ਼ਿਲ ਨੂੰ ਸਰ ਕਰਨ ਲਈ ਆਪਣੇ ਮਕਸਦ ਵਿਚ ਕਾਮਯਾਬ ਹੁੰਦੇ ਹਨ। ਅਜੋਕੇ ਸਮੇਂ ਅੰਦਰ ਔਰਤਾਂ, ਮਰਦਾਂ ਦੇ ਵਾਂਗ ਹਰ ਖੇਤਰ ਵਿਚ ਖੂਬ ਮੱਲ੍ਹਾਂ ਮਾਰ ਕੇ ਵਧੀਆ ਨਾਮਣਾ ਖੱਟ ਰਹੀਆਂ ਹਨ। ਰਾਇਲ ਸਹੇਲੀਆਂ ਦੀ ਤੇਜ਼ ਵਲੋਂ ਰੱਖੇ ਇਕ ਸਮਾਗਮ ਦੌਰਾਨ ਵਾਣੀ ਵਰਮਾ ਅਤੇ ਸ਼ੀਖਾ ਮਲਹੋਤਰਾ ਨੇ ਹਾਜ਼ਰੀ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਔਰਤਾਂ ਅੱਜ ਕੇਵਲ ਹਾਊਸ ਵਾਈਫ਼ ਤਕ ਹੀ ਸੀਮਤ ਨਹੀਂ ਰਹੀਆਂ, ਸਗੋਂ ਪੜ੍ਹ ਲਿਖ ਕੇ ਆਪਣੇ ਪੈਰਾਂ ’ਤੇ ਖੜੇ ਹੋਣ ਦੇ ਕਾਬਲ ਬਣੀਆਂ ਹਨ। ਔਰਤਾਂ ਅੱਜ ਹਰ ਖੇਤਰ ਵਿਚ ਜੀਵੇਂ ਕਿ ਅਧਿਆਪ ਕ, ਡਾਕਟਰ, ਇੰਜੀਨੀਅਰ, ਪ੍ਰਸ਼ਾਸਨਿਕ ਅਧਿਕਾਰੀ, ਪੀ.ਸੀ.ਐਸ., ਆਈ.ਪੀ.ਐਸ., ਕਮਿਸ਼ਨਰ, ਵਿਧਾਇਕ, ਮੈਂਬਰ ਪਾਰਲੀਮੈਂਟ, ਪਾਇਲਟ ਮੁੱਖ ਮੰਤਰੀ, ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਆਦਿ ਬਣਨ ਦਾ ਮਾਣ ਮਹਿਸੂਸ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਔਰਤਾਂ ਅੱਜ ਹਰ ਖੇਤਰ ਵਿਚ ਮਰਦਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਕੇ ਜਿੱਥੇ ਕਿ ਵਧੀਆ ਘਰ ਚਲਾ ਰਹੀਆਂ ਹਨ, ਉਥੇ ਆਪਣੇ ਬੱਚਿਆਂ ਨੇ ਵਧੀਆ ਐਜੂਕੇਸ਼ਨ ਦੇਣ ਅਤੇ ਉਨ੍ਹਾਂ ਦਾ ਭਵਿੱਖ ਸੰਵਾਰਨ ਵਿਚ ਵੀ ਅਹਿਮ ਰੋਲ ਅਦਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਕ ਔਰਤਾਂ ਹੀ ਹਨ ਜਿਹੜੀਆਂ ਮਰਦਾਂ ਦੀ ਤਰੱਕੀ ਵਿਚ ਵਡਮੁੱਲਾ ਯੋਗਦਾਨ ਪਾਉਂਦੀਆਂ ਹਨ, ਜਿਸ ਨਾਲ ਘਰਾਂ ਵਿਚ ਅਮਨ ਅਮਾਨ ਅਤੇ ਸੁਖੀ ਪਰਿਵਾਰ ਵਾਲਾ ਜੀਵਨ ਬਿਨਾਂ ਕਿਸੇ ਰੁਕਾਵਟਾਂ ਤੋਂ ਖ਼ੁਸ਼ਹਾਲੀ ਭਰਿਆ ਬਤੀਤ ਹੋ ਰਿਹਾ ਹੈ। ਇਸ ਮੌਕੇ ਰਾਇਲ ਸਹੇਲੀਆਂ ਦੀ ਤੀਜ ਦੇ ਮੈਂਬਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਯੰਗ ਲੀਡਰਜ਼ ਸੰਮੇਲਨ ’ਚ ਚੰਨੀ, ਰੰਧਾਵਾ ਤੇ ਆਸ਼ੂ ਨੇ ਨੌਜਵਾਨਾਂ ਨੂੰ ਰਾਜਨੀਤੀ ਵਿਚ ਆਉਣ ਦਾ ਦਿੱਤਾ ਸੱਦਾ ਅਗਲੀ ਖ਼ਬਰ ਕੌਂਸਲਰ ਵੀਰੂ ਤੇ ਹੈਪੀ ਸ਼ੇਰਪੁਰੀਆ ਨੇ ਕੀਤਾ ਸਰਕਾਰੀ ਸਮਾਰਟ ਸਕੂਲ ਸ਼ੇਰਪੁਰ ਕਲਾਂ ਦਾ ਨਿਰੀਖਣ
Ad Position 24