ਸਿਹਤ ਵਿਭਾਗ ਵਲੋਂ ਜਨਰਲ ਬਿਮਾਰੀਆਂ ਦਾ ਮੁਫ਼ਤ ਚੈੱਕਅੱਪ ਕੈਂਪ ਲਗਾਇਆ
ਮੁੱਲਾਂਪੁਰ-ਦਾਖਾ, 22 ਅਗਸਤ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਿਹਤ ਵਿਭਾਗ ਦੀਆਂ ਹਦਾਇਤਾਂ ’ਤੇ ਅੱਜ ਅੱਡਾ ਦਾਖਾ ਗੁਰਮਤਿ ਭਵਨ ਮੰਡੀ ਮੁੱਲਾਂਪੁਰ ਵਿਖੇ ਜਨਰਲ ਬਿਮਾਰੀਆਂ ਦੇ ਚੈਕਅੱਪ ਲਈ ਕੈਂਪ ਲਗਾਇਆ ਗਿਆ। ਸਿਵਲ ਸਰਜਨ ਲੁਧਿਆਣਾ ਡਾ: ਰਮਨਦੀਪ ਕੌਰ ਦੀ ਨਜ਼ਰਸਾਨੀ ਅਤੇ ਸੀਨੀਅਰ ਮੈਡੀਕਲ ਅਫ਼ਸਰ ਦਵਿੰਦਰ ਕੁਮਾਰ ਸੰਧੂ, ਡੀ.
ਮੁੱਲਾਂਪੁਰ-ਦਾਖਾ, 22 ਅਗਸਤ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਿਹਤ ਵਿਭਾਗ ਦੀਆਂ ਹਦਾਇਤਾਂ ’ਤੇ ਅੱਜ ਅੱਡਾ ਦਾਖਾ ਗੁਰਮਤਿ ਭਵਨ ਮੰਡੀ ਮੁੱਲਾਂਪੁਰ ਵਿਖੇ ਜਨਰਲ ਬਿਮਾਰੀਆਂ ਦੇ ਚੈਕਅੱਪ ਲਈ ਕੈਂਪ ਲਗਾਇਆ ਗਿਆ। ਸਿਵਲ ਸਰਜਨ ਲੁਧਿਆਣਾ ਡਾ: ਰਮਨਦੀਪ ਕੌਰ ਦੀ ਨਜ਼ਰਸਾਨੀ ਅਤੇ ਸੀਨੀਅਰ ਮੈਡੀਕਲ ਅਫ਼ਸਰ ਦਵਿੰਦਰ ਕੁਮਾਰ ਸੰਧੂ, ਡੀ.ਡੀ.ਐੱਚ.ਓ ਡਾ: ਜਗਦੀਪ ਕੌਰ ਘੁੰਮਣ, ਮੈਡੀਕਲ ਅਫ਼ਸਰ ਡਾ: ਭੁਪਿੰਦਰ ਸਿੰਘ ਦੇ ਪ੍ਰਬੰਧਾਂ ਹੇਠ ਮੈਡੀਕਲ ਚੈਕਅਪ ਕੈਂਪ ਦਾ ਉਦਘਾਟਨ ‘ਆਪ’ ਪਾਰਟੀ ਦੇ ਸੀਨੀਅਰ ਆਗੂ, ਬੀ.ਸੀ ਵਿੰਗ ਲੁਧਿਆਣਾ ਦਿਹਾਤੀ ਪ੍ਰਧਾਨ/ ਕੌਂਸਲਰ ਬਲਵਿੰਦਰ ਸਿੰਘ ਬੱਸਣ, ਡਾ: ਅਮਰਪ੍ਰੀਤ ਸਿੰਘ ਦਿਓਲ ਵਲੋਂ ਕੀਤਾ ਗਿਆ। ਐੱਸ.ਐੱਮ.ਓ. ਸੁਧਾਰ ਡੀ.ਕੇ ਸੰਧੂ ਦੀ ਅਗਵਾਈ ਹੇਠ ਇਸ ਕੈਂਪ ਵਿਚ ਅੱਖਾਂ ਦੇ ਮਾਹਿਰ ਡਾਕਟਰ ਪਲਕ, ਔਰਤ ਰੋਗਾਂ ਦੇ ਮਾਹਿਰ ਡਾ: ਦਮਨ ਅਗਰਵਾਲ, ਡਾ: ਸ਼ਵੇਤਾ ਦੰਦਾਂ ਦੇ ਮਾਹਿਰ, ਹੋਮੀਓਪੈਥੀ ਦੇ ਡਾ: ਲੱਕੀ ਗਾਬਾ, ਕਈ ਹੋਰ ਡਾਕਟਰਾਂ ਵਲੋਂ ਚੈਕਅੱਪ ਕਰਕੇ ਲੋੜ ਅਨੁਸਾਰ ਦਵਾਈ ਦਿੱਤੀ ਗਈ। ਇਸ ਮੌਕੇ ਮਰੀਜ਼ਾਂ ਨੂੰ ਸੰਬੋਧਨ ਸਮੇਂ ਐੱਸ.ਐੱਮ.ਓ. ਡਾ: ਦਵਿੰਦਰ ਕੁਮਾਰ ਨੇ ਕਿਹਾ ਕਿ ਅੱਜ ਇਸ ਕੈਂਪ ਵਾਲੇ ਮਰੀਜ਼ ਰੁਟੀਨ ’ਚ ਸੀ.ਐੱਚ.ਸੀ. ਸੁਧਾਰ, ਪ੍ਰਾਇਮਰੀ ਹੈਲਥ ਸੈਂਟਰ ਦਾਖਾ ਜਾਂ ਕਿਸੇ ਵੀ ਨੇੜਲੇ ਡਿਸਪੈਂਸਰੀ ’ਚੋਂ ਦਵਾਈ ਲੈ ਸਕਦੇ ਹਨ। ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਆਦੇਸ਼ਾਂ ਨਾਲ ਸਿਹਤ ਸੇਵਾਵਾਂ ਘਰ-ਘਰ ਪਹੁੰਚਾਉਣ ਲਈ ਸਿਹਤ ਵਿਭਾਗ ਵਲੋਂ ਮੁਫ਼ਤ ਚੈੱਕਅੱਪ ਕੈਂਪ ਲਗਾਏ ਜਾ ਰਹੇ। ਮੈਡੀਕਲ ਚੈਕਅਪ ਕੈਂਪ ਦੀ ਸਫ਼ਲਤਾ ਲਈ ਹੈਲਥ ਇੰਸਪੈਕਟਰ ਕਰਮਜੀਤ ਸਿੰਘ, ਸੁਪਰਵਾਈਜ਼ਰ ਗੁਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਤਲਵੰਡੀ ਸੁਪਰਵਾਈਜ਼ਰ, ਪਵਨਜੀਤ ਕੌਰ ਐੱਲ.ਐੱਚ.ਵੀ, ਨੀਲਪ੍ਰੀਤ ਕੌਰ, ਫਾਰਮਾਸਿਸਟ ਅਮਰਜੀਤ ਸਿੰਘ, ਆਸ਼ਾ ਵਰਕਰ ਕਰਮਜੀਤ ਕੌਰ, ਕਮਲਜੀਤ ਕੌਰ ਸਮੇਤ ਪ੍ਰਾਇਮਰੀ ਹੈਲਥ ਸੈਂਟਰ ਦਾਖਾ ਦੇ ਸਮੁੱਚੇ ਕਰਮਚਾਰੀ, ਗੁਰਮਤਿ ਭਵਨ ਦੀ ਸਮੁੱਚੀ ਵਲੰਟੀਅਰ ਟੀਮ ਮੌਜੂਦ ਰਹੀ।