23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਵਿਖੇ ਰੋਬੋਟਿਕ ਤਕਨੀਕ ਨਾਲ ਸਫਲਤਾਪੂਰਵਕ ਗੋਡੇ ਬਦਲੇ

ਆਲਮਗੀਰ, 22 ਅਗਸਤ (ਜਰਨੈਲ ਸਿੰਘ ਪੱਟੀ)-ਸਥਾਨਕ ਲੁਧਿਆਣਾ-ਮਲੇਰਕੋਟਲਾ ਰੋਡ ਪਿੰਡ ਗਿੱਲ ਬਾਈਪਾਸ ਚੌਕ ਸਥਿਤ ਮੈਸ਼ ਪ੍ਰੋਲਾਈਫ ਹਸਪਤਾਲ ਵਿਖੇ ਆਧੁਨਿਕ ਰੋਬੋਟਿਕ ਤਕਨੀਕ ਨਾਲ ਗੋਡੇ ਬਦਲਣ ਦੀ ਸਰਜਰੀ ਹਸਪਤਾਲ ਦੇ ਸੀਨੀਅਰ ਕੰਸਲਟੈਂਟ ਡਾ. ਮੁਨੀਸ਼ ਗੋਇਲ ਆਰਥੋਪੈਡਿਕਸ, ਜੌਇੰਟ ਰਿਪਲੇਸਮੈਂਟ, ਸਪਾਈਨ ਅਤੇ ਸਪੋਰਟਸ ਇੰਜਰੀਜ਼ ਦੇ ਮਾਹਿਰ ਵਲੋਂ ਕੀਤੀ ਗਈ।

Ad Position 21
No active advertisement
ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਦੇ ਸਰਜਨ ਡਾ. ਹਰਪ੍ਰੀਤ ਸਿੰਘ ਜੌਲੀ। ਅਜੀਤ ਤਸਵੀਰ 23-08-2026
ਆਲਮਗੀਰ, 22 ਅਗਸਤ (ਜਰਨੈਲ ਸਿੰਘ ਪੱਟੀ)-ਸਥਾਨਕ ਲੁਧਿਆਣਾ-ਮਲੇਰਕੋਟਲਾ ਰੋਡ ਪਿੰਡ ਗਿੱਲ ਬਾਈਪਾਸ ਚੌਕ ਸਥਿਤ ਮੈਸ਼ ਪ੍ਰੋਲਾਈਫ ਹਸਪਤਾਲ ਵਿਖੇ ਆਧੁਨਿਕ ਰੋਬੋਟਿਕ ਤਕਨੀਕ ਨਾਲ ਗੋਡੇ ਬਦਲਣ ਦੀ ਸਰਜਰੀ ਹਸਪਤਾਲ ਦੇ ਸੀਨੀਅਰ ਕੰਸਲਟੈਂਟ ਡਾ. ਮੁਨੀਸ਼ ਗੋਇਲ ਆਰਥੋਪੈਡਿਕਸ, ਜੌਇੰਟ ਰਿਪਲੇਸਮੈਂਟ, ਸਪਾਈਨ ਅਤੇ ਸਪੋਰਟਸ ਇੰਜਰੀਜ਼ ਦੇ ਮਾਹਿਰ ਵਲੋਂ ਕੀਤੀ ਗਈ। ਇਸ ਤਕਨੀਕ ਦੀ ਮਦਦ ਨਾਲ ਮਰੀਜ਼ ਦੇ ਗੋਡੇ ਦੀ ਬਣਤਰ ਅਤੇ ਸਰਜਰੀ ਦੀ ਲੋੜ ਅਨੁਸਾਰ ਇੰਪਲਾਂਟ ਦੀ ਪੋਜ਼ੀਸ਼ਨਿੰਗ ਅਤੇ ਅਲਾਈਨਮੈਂਟ ਦੀ ਯੋਜਨਾ ਬਣਾਉਣ ਵਿਚ ਸਹਾਇਤਾ ਮਿਲਦੀ ਹੈ। ਸਰਜਨ ਡਾ. ਮੁਨੀਸ਼ ਗੋਇਲ ਨੇ ਦੱਸਿਆ ਰੋਬੋਟਿਕ ਸਿਸਟਮ ਸਰਜਨ ਦੀ ਥਾਂ ਨਹੀਂ ਲੈਂਦਾ, ਬਲਕਿ ਸਰਜਨ ਨੂੰ ਸਰਜਰੀ ਦੀ ਯੋਜਨਾ ਅਤੇ ਸਹੀ ਐਗਜੀਕਿਊਸ਼ਨ ਵਿਚ ਸਹਾਇਤਾ ਪ੍ਰਦਾਨ ਕਰਦਾ ਹੈ। ਉਨ੍ਹਾਂ ਦੱਸਿਆ ਕਿ ਹਰ ਮਰੀਜ਼ ਦੀ ਸਥਿਤੀ ਵੱਖਰੀ ਹੁੰਦੀ ਹੈ, ਇਸ ਲਈ ਸਰਜਰੀ ਤੋਂ ਪਹਿਲਾਂ ਮਰੀਜ਼ ਦੀ ਪੂਰੀ ਜਾਂਚ ਅਤੇ ਉਚਿੱਤ ਮੁਲਾਂਕਣ ਬਹੁਤ ਮਹੱਤਵਪੂਰਨ ਹੈ। ਸਰਜਰੀ ਤੋਂ ਬਾਅਦ ਮਰੀਜ਼ ਦੀ ਸਿਹਤ ਦੀ ਲਗਾਤਾਰ ਨਿਗਰਾਨੀ ਕੀਤੀ ਗਈ ਅਤੇ ਰਿਕਵਰੀ ਲਈ ਮੈਡੀਕਲ ਟੀਮ ਵਲੋਂ ਲੋੜੀਂਦੀ ਦੇਖਭਾਲ ਪ੍ਰਦਾਨ ਕੀਤੀ ਗਈ। ਗੋਡੇ ਦੀ ਰਿਪਲੇਸਮੈਂਟ ਤੋਂ ਬਾਅਦ ਡਾ. ਦੀ ਸਲਾਹ ਅਨੁਸਾਰ ਫਿਜੀਓਥੈਰੇਪੀ, ਕਸਰਤ ਅਤੇ ਸਾਵਧਾਨੀਆਂ ਰਿਕਵਰੀ ਪ੍ਰਕਿਰਿਆ ਦਾ ਮਹੱਤਵਪੂਰਨ ਹਿੱਸਾ ਹੁੰਦੀਆਂ ਹਨ। ਰੋਬੋਟਿਕ ਜੌਇੰਟ ਰਿਪਲੇਸਮੈਂਟ ਦੀ ਉਕਤ ਸਰਜਰੀ ਹਸਪਤਾਲ ਦੀ ਆਧੁਨਿਕ ਸਿਹਤ ਸੇਵਾਵਾਂ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
Ad Position 22
No active advertisement
ਪਿਛਲੀ ਖ਼ਬਰ ਵਪਾਰ ਦੇ ਮਾਮਲਿਆਂ ਵਿਚ ਧੋਖਾਧੜੀ ਕਰਨ ਦੇ ਦੋਸ਼ ਤਹਿਤ ਕੇਸ ਦਰਜ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖੇ ਵਿਸ਼ੇਸ਼ ਕੀਰਤਨ ਸਮਾਗਮ
Ad Position 24