29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਕੇਂਦਰੀ ਜੇਲ੍ਹ ਵਿਚ ਭੈਣਾਂ ਨੇ ਭਰਾਵਾਂ ਨੂੰ ਬੰਨ੍ਹੀਆਂ ਰੱਖੜੀਆਂ

ਲੁਧਿਆਣਾ, 28 ਅਗਸਤ (ਪਰਮਿੰਦਰ ਸਿੰਘ ਆਹੂਜਾ)-ਰੱਖੜੀ ਦੇ ਪਵਿੱਤਰ ਤਿਉਹਾਰ ’ਤੇ ਭੈਣ-ਭਰਾ ਦੇ ਪਿਆਰ ਦੀ ਇਕ ਭਾਵੁਕ ਤਸਵੀਰ ਕੇਂਦਰੀ ਜੇਲ੍ਹ ਦੇ ਬਾਹਰ ਦੇਖਣ ਨੂੰ ਮਿਲੀ। ਜੇਲ੍ਹ ਦੀਆਂ ਉਚੀਆਂ ਕੰਧਾਂ ਭਾਵੇਂ ਭੈਣਾਂ ਨੂੰ ਆਪਣੇ ਭਰਾਵਾਂ ਤੋਂ ਦੂਰ ਰੱਖ ਰਹੀਆਂ ਸਨ, ਪਰ ਪਿਆਰ ਦੇ ਇਸ ਰਿਸ਼ਤੇ ਨੂੰ ਕੋਈ ਦੂਰੀ ਨਹੀਂ ਰੋਕ ਸਕੀ।

Ad Position 21
No active advertisement
ਕੇਂਦਰੀ ਜੇਲ੍ਹ ’ਚ ਇਕ ਭੈਣ ਆਪਣੇ ਬੰਦੀ ਭਰਾ ਨੂੰ ਰੱਖੜੀ ਬੰਨ੍ਹਣ ਸਮੇਂ। ਤਸਵੀਰ-ਸੇਵਕ ਸਿੰਘ 29-08-2026
ਲੁਧਿਆਣਾ, 28 ਅਗਸਤ (ਪਰਮਿੰਦਰ ਸਿੰਘ ਆਹੂਜਾ)-ਰੱਖੜੀ ਦੇ ਪਵਿੱਤਰ ਤਿਉਹਾਰ ’ਤੇ ਭੈਣ-ਭਰਾ ਦੇ ਪਿਆਰ ਦੀ ਇਕ ਭਾਵੁਕ ਤਸਵੀਰ ਕੇਂਦਰੀ ਜੇਲ੍ਹ ਦੇ ਬਾਹਰ ਦੇਖਣ ਨੂੰ ਮਿਲੀ। ਜੇਲ੍ਹ ਦੀਆਂ ਉਚੀਆਂ ਕੰਧਾਂ ਭਾਵੇਂ ਭੈਣਾਂ ਨੂੰ ਆਪਣੇ ਭਰਾਵਾਂ ਤੋਂ ਦੂਰ ਰੱਖ ਰਹੀਆਂ ਸਨ, ਪਰ ਪਿਆਰ ਦੇ ਇਸ ਰਿਸ਼ਤੇ ਨੂੰ ਕੋਈ ਦੂਰੀ ਨਹੀਂ ਰੋਕ ਸਕੀ। ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਭੈਣਾਂ ਆਪਣੇ ਜੇਲ੍ਹ ਵਿਚ ਬੰਦ ਭਰਾਵਾਂ ਨੂੰ ਰੱਖੜੀ ਬੰਨ੍ਹਣ ਲਈ ਜੇਲ੍ਹ ਦੇ ਬਾਹਰ ਪਹੁੰਚ ਗਈਆਂ। ਕਿਸੇ ਦੇ ਹੱਥ ਵਿਚ ਰੱਖੜੀ ਸੀ ਤਾਂ ਕੋਈ ਆਪਣੇ ਭਰਾ ਲਈ ਮਠਿਆਈ ਲੈ ਕੇ ਆਈ ਹੋਈ ਸੀ। ਰੱਖੜੀ ਬੰਨ੍ਹਣ ਦੀ ਉਡੀਕ ਵਿਚ ਭੈਣਾਂ ਲੰਬੀਆਂ ਕਤਾਰਾਂ ਵਿਚ ਖੜ੍ਹੀਆਂ ਰਹੀਆਂ। ਤਿਉਹਾਰ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਵਲੋਂ ਵੀ ਖ਼ਾਸ ਪ੍ਰਬੰਧ ਕੀਤੇ ਗਏ। ਭੈਣਾਂ ਨੂੰ ਨਿਯਮਾਂ ਅਨੁਸਾਰ ਆਪਣੇ ਭਰਾਵਾਂ ਨਾਲ ਮਿਲਣ ਅਤੇ ਰੱਖੜੀ ਬੰਨ੍ਹਣ ਦਾ ਮੌਕਾ ਦਿੱਤਾ ਗਿਆ। ਰੱਖੜੀ ਦੇ ਇਸ ਪਵਿੱਤਰ ਤਿਉਹਾਰ ‘ਤੇ ਭੈਣਾਂ ਨੇ ਆਪਣੇ ਭਰਾਵਾਂ ਦੀ ਕਲਾਈ ‘ਤੇ ਪਿਆਰ, ਵਿਸ਼ਵਾਸ ਅਤੇ ਰਿਸ਼ਤੇ ਦੀ ਉਹ ਡੋਰ ਬੰਨ੍ਹੀ, ਜੋ ਕਿਸੇ ਵੀ ਦੂਰੀ ਨਾਲ ਨਹੀਂ ਟੁੱਟ ਸਕਦੀ। ਇਸ ਸਿਲਸਿਲਾ ਦੇਰ ਸ਼ਾਮ ਤੱਕ ਚੱਲਦਾ ਰਿਹਾ ਰੱਖੜੀ ਕਾਰਨ ਜੇਲ੍ਹ ਪ੍ਰਸ਼ਾਸਨ ਵਲੋਂ ਅੱਜ ਮੁਲਾਕਾਤ ਦਾ ਸਮਾਂ ਵੀ ਵਧਾਇਆ ਗਿਆ ਸੀ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਦੇ ਬੱਚੇ ਗੁਰਦੁਆਰਾ ਸ਼ਹੀਦਾਂ ਵਿਖੇ ਨਤਮਸਤਕ ਹੋਏ ਅਗਲੀ ਖ਼ਬਰ ਸੜਕ ਹਾਦਸੇ ਵਿਚ ਚਾਰ ਸਾਲਾ ਬੱਚੀ ਦੀ ਮੌਤ
Ad Position 24