29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਆਈ.ਆਈ.ਟੀ. ਰੁੜਕੀ ਦੇ ਮਾਹਿਰਾਂ ਵਲੋਂ ਲੁਧਿਆਣਾ ਬਲਕ ਵਾਟਰ ਸਪਲਾਈ ਪ੍ਰਾਜੈਕਟ ਦੀ ਤਕਨੀਕੀ ਸਮੀਖਿਆ

ਲੁਧਿਆਣਾ, 28 ਅਗਸਤ (ਜਸਵਿੰਦਰ ਸਿੰਘ)-ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੁਮੈਨ ਦੇ ਇਲੈਕਟੋਰਲ ਲਿਟਰੇਸੀ ਕਲੱਬ ਵਲੋਂ ਨੋਡਲ ਸਵੀਪ ਯੋਜਨਾ ਦਫ਼ਤਰ ਦੇ ਅਧੀਨ ਈ. ਐਲ.

Ad Position 21
No active advertisement
ਆਈ.ਆਈ.ਟੀ. ਰੁੜਕੀ ਦੇ ਮਾਹਿਰਾਂ ਵਲੋਂ ਲੁਧਿਆਣਾ ਬਲਕ ਵਾਟਰ ਸਪਲਾਈ ਪ੍ਰਾਜੈਕਟ ਦੀ ਕੀਤੀ ਤਕਨੀਕੀ ਸਮੀਖਿਆ ਮੀਟਿੰਗ ਦਾ ਦ੍ਰਿਸ਼। ਅਜੀਤ ਤਸਵੀਰ ਵੋਟਰ ਜਾਗਰੂਕਤਾ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਮਾਹਿਰ। ਅਜੀਤ ਤਸਵੀਰ 29-08-2026
ਲੁਧਿਆਣਾ, 28 ਅਗਸਤ (ਜਸਵਿੰਦਰ ਸਿੰਘ)-ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੁਮੈਨ ਦੇ ਇਲੈਕਟੋਰਲ ਲਿਟਰੇਸੀ ਕਲੱਬ ਵਲੋਂ ਨੋਡਲ ਸਵੀਪ ਯੋਜਨਾ ਦਫ਼ਤਰ ਦੇ ਅਧੀਨ ਈ.ਐਲ.ਸੀ. ਮੈਂਬਰਾਂ ਅਤੇ ਕਾਲਜ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਅਤੇ ਸੰਵੇਦਨਸ਼ੀਲ ਬਣਾਉਣ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇਕ ਜਾਗਰੂਕਤਾ ਵਰਕਸ਼ਾਪ ਕਰਵਾਈ ਗਈ। ਇਹ ਵਰਕਸ਼ਾਪ ਡਾ. ਤ੍ਰਿਪਤਾ (ਕਾਰਜਕਾਰੀ ਪ੍ਰਿੰਸੀਪਲ-ਕਮ-ਸਰਪ੍ਰਸਤ) ਦੀ ਅਗਵਾਈ ਹੇਠ ਅਤੇ ਡਾ. ਜਯਾ ਬਤਰਾ, ਨੋਡਲ ਅਫ਼ਸਰ, ਰਜਨੀ ਅਗਰਵਾਲ, ਈ.ਐਲ.ਸੀ. ਕੋਆਰਡੀਨੇਟਰ, ਬੀ. ਐੱਡ ਅਤੇ ਐਮ. ਐੱਡ ਪਹਿਲਾ ਸਾਲ ਅਤੇ ਸ਼ੁਭਮ ਬਾਲੂਨੀ, ਈ.ਐਲ.ਸੀ. ਕੋਆਰਡੀਨੇਟਰ ਦੀ ਦੇਖ-ਰੇਖ ਹੇਠ ਕਰਵਾਈ ਗਈ। ਕਲੱਬ ਵਲੋਂ ਕਰਵਾਏ ‘ਓਰੀਐਂਟੇਸ਼ਨ ਸੈਸ਼ਨ’ ਦਾ ਮੁੱਖ ਉਦੇਸ਼ ਵਿਦਿਆਰਥਣਾਂ ਵਿਚ ਵੋਟਿੰਗ ਪ੍ਰਕਿਰਿਆ ਸਬੰਧੀ ਸਮਝ ਨੂੰ ਵਧਾਉਣਾ ਅਤੇ ਉਨ੍ਹਾਂ ਨੂੰ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਵਿਚ ਸਰਗਰਮ ਭਾਗੀਦਾਰੀ ਲਈ ਸਸ਼ਕਤ ਬਣਾਉਣਾ ਸੀ। ਵਿਦਿਆਰਥਣਾਂ ਨੂੰ ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ। ਈ.ਐਲ.ਸੀ. ਦੀ ਨੋਡਲ ਅਫ਼ਸਰ ਡਾ. ਜਯਾ ਬਤਰਾ ਨੇ ਮੈਂਬਰਾਂ ਨੂੰ ‘ਵੋਟਰ ਹੈਲਪਲਾਈਨ ਐਪ’ ਅਤੇ ਵੱਖ-ਵੱਖ ਫਾਰਮ ਜਿਵੇਂ ਕਿ ਫਾਰਮ ਨੰਬਰ 6, ਫਾਰਮ ਨੰਬਰ 6ਏ, ਫਾਰਮ ਨੰਬਰ 7, ਫਾਰਮ ਨੰਬਰ 8 ਅਤੇ ਫਾਰਮ ਨੰਬਰ 11ਬੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਵਿਦਿਆਰਥਣਾਂ ਨੂੰ ਦੱਸਿਆ ਗਿਆ ਕਿ ਕਾਲਜ ਵਲੋਂ 12 ਸਤੰਬਰ 2026 ਨੂੰ ਵੋਟਰ ਰਜਿਸਟ੍ਰੇਸ਼ਨ ਕੈਂਪ ਲਗਾਇਆ ਜਾਵੇਗਾ। ਇਸ ਕੈਂਪ ਵਿਚ ਸਿਰਫ਼ ਕਾਲਜ ਦੀਆਂ ਵਿਦਿਆਰਥਣਾਂ ਹੀ ਨਹੀਂ, ਸਗੋਂ ਭਾਈਚਾਰੇ ਦੇ ਹੋਰ ਵੋਟਰ ਵੀ ਭਾਗ ਲੈ ਸਕਦੇ ਹਨ। ਹਾਜ਼ਰ ਭਾਗੀਦਾਰਾਂ ਨੂੰ ਆਪਣੇ ਵੋਟਰ ਰਜਿਸਟ੍ਰੇਸ਼ਨ ਨਾਲ ਸਬੰਧਿਤ ਸਵਾਲਾਂ ਦੇ ਹੱਲ ਕਰਵਾਉਣ ਅਤੇ ਜੇਕਰ ਉਨ੍ਹਾਂ ਦੇ ਵੋਟਰ ਕਾਰਡ ਵਿਚ ਕਿਸੇ ਕਿਸਮ ਦੀ ਗ਼ਲਤੀ ਹੋਵੇ ਤਾਂ ਉਸ ਵਿਚ ਲੋੜੀਂਦੀ ਸੋਧ ਕਰਵਾਉਣ ਲਈ ਉਤਸ਼ਾਹਿਤ ਕੀਤਾ ਗਿਆ। ਵਰਕਸ਼ਾਪ ਦੇ ਸਫਲ ਪ੍ਰਬੰਧ ਲਈ ਡਾ. ਤ੍ਰਿਪਤਾ ਨੇ ਈ.ਐਲ.ਸੀ. ਇੰਚਾਰਜਾਂ ਅਤੇ ਗਵਰਨਿੰਗ ਕਮੇਟੀ ਦੀ ਪੂਰੀ ਟੀਮ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਫਲਾਹੀ ਸਾਹਿਬ ਮੁਕਾਬਲਿਆਂ ਵਿਚ ਐਨ.ਐਸ.ਪੀ.ਐਸ. ਜੇਤੂ ਬਣ ਕੇ ਉਭਰਿਆ ਅਗਲੀ ਖ਼ਬਰ ਟੀਚਿੰਗ ਅਸਾਮੀਆਂ ’ਚ ਰਾਖਵਾਂਕਰਨ ਲਾਗੂ ਕਰਨ ਸਬੰਧੀ ਐਸ.ਸੀ/ਬੀ.ਸੀ. ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਨੇ ਕੀਤੀ ਮੀਟਿੰਗ
Ad Position 24