ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ
ਭਾਮੀਆਂ ਕਲਾਂ, 4 ਸਤੰਬਰ (ਜਤਿੰਦਰ ਭੰਬੀ)-ਰਾਹੋਂ ਰੋਡ ’ਤੇ ਸਥਿਤ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਅਤੇ ਸ਼ਰਧਾ ਪੂਰਵਕ ਮਨਾਇਆ ਗਿਆ। ਸਮਾਗਮ ਦੇ ਸ਼ੁਰੂ ਵਿਚ ਸ੍ਰੀ ਕ੍ਰਿਸ਼ਨ ਜੀ ਦੀ ਉਪਮਾ ਦੇ ਭਜਨ ਗਾਏ ਗਏ।
ਭਾਮੀਆਂ ਕਲਾਂ, 4 ਸਤੰਬਰ (ਜਤਿੰਦਰ ਭੰਬੀ)-ਰਾਹੋਂ ਰੋਡ ’ਤੇ ਸਥਿਤ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਅਤੇ ਸ਼ਰਧਾ ਪੂਰਵਕ ਮਨਾਇਆ ਗਿਆ। ਸਮਾਗਮ ਦੇ ਸ਼ੁਰੂ ਵਿਚ ਸ੍ਰੀ ਕ੍ਰਿਸ਼ਨ ਜੀ ਦੀ ਉਪਮਾ ਦੇ ਭਜਨ ਗਾਏ ਗਏ। ਸਕੂਲ ਦੇ ਅਧਿਆਪਕਾ ਪੱਲਵੀ ਅਤੇ ਅਮਨਪ੍ਰੀਤ ਨੇ ਬੱਚਿਆਂ ਨੂੰ ਸ੍ਰੀ ਕ੍ਰਿਸ਼ਨ ਜੀ ਦੀਆਂ ਬਾਲ ਕਥਾਵਾਂ ਸੁਣਾਈਆਂ ਅਤੇ ਦੱਸਿਆ ਕਿ ਕਿਵੇਂ ਸ੍ਰੀ ਕ੍ਰਿਸ਼ਨ ਜੀ ਨੂੰ ਕ੍ਰਿਸ਼ਨ ਜੀ ਕ੍ਰਿਸ਼ਨ ਮੁਰਾਰੀ ਕਿਹਾ ਜਾਣ ਲੱਗਾ। ਛੋਟੇ ਛੋਟੇ ਬੱਚਿਆਂ ਨੇ ਰੰਗ ਬਿਰੰਗੇ ਕੱਪੜੇ ਪਾ ਕੇ ਕਾਨਾ ਜੀ ਤੇ ਰਾਧਾ ਦਾ ਰੂਪ ਧਾਰ ਕੇ ਸਭ ਨੂੰ ਮੋਹ ਲਿਆ। ਇਸ ਮੌਕੇ ਪ੍ਰਿੰਸੀਪਲ ਡਾ. ਹਰਨੇਕ ਸਿੰਘ ਨੇ ਸਭ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ।