05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਅਧਿਆਪਕ ਦਿਵਸ ’ ਤੇ ਸਮਾਜ ਦੇ ਨਿਰਮਾਤਾ ਹਰ ਅਧਿਆਪਕ ਨੂੰ ਸਲਾਮ

ਲੁਧਿਆਣਾ, 4 ਸਤੰਬਰ (ਭੁਪਿੰਦਰ ਸਿੰਘ ਬੈਂਸ)-ਅਧਿਆਪਕ ਉਹ ਸ਼ਖ਼ਸੀਅਤ ਹੈ, ਜੋ ਖ਼ੁਦ ਜਲ ਕੇ ਦੂਜਿਆਂ ਦੀ ਜ਼ਿੰਦਗੀ ਵਿਚ ਚਾਨਣ ਭਰਦੀ ਹੈ। ਉਹ ਸਿਰਫ਼ ਕਿਤਾਬਾਂ ਦਾ ਗਿਆਨ ਹੀ ਨਹੀਂ ਦਿੰਦੇ, ਸਗੋਂ ਸੁਪਨਿਆਂ ਨੂੰ ਦਿਸ਼ਾ, ਕਿਰਦਾਰ ਨੂੰ ਮਜ਼ਬੂਤੀ ਅਤੇ ਜ਼ਿੰਦਗੀ ਨੂੰ ਸਹੀ ਮੰਜ਼ਿਲ ਦਿੰਦੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਲੁਧਿਆਣਾ, 4 ਸਤੰਬਰ (ਭੁਪਿੰਦਰ ਸਿੰਘ ਬੈਂਸ)-ਅਧਿਆਪਕ ਉਹ ਸ਼ਖ਼ਸੀਅਤ ਹੈ, ਜੋ ਖ਼ੁਦ ਜਲ ਕੇ ਦੂਜਿਆਂ ਦੀ ਜ਼ਿੰਦਗੀ ਵਿਚ ਚਾਨਣ ਭਰਦੀ ਹੈ। ਉਹ ਸਿਰਫ਼ ਕਿਤਾਬਾਂ ਦਾ ਗਿਆਨ ਹੀ ਨਹੀਂ ਦਿੰਦੇ, ਸਗੋਂ ਸੁਪਨਿਆਂ ਨੂੰ ਦਿਸ਼ਾ, ਕਿਰਦਾਰ ਨੂੰ ਮਜ਼ਬੂਤੀ ਅਤੇ ਜ਼ਿੰਦਗੀ ਨੂੰ ਸਹੀ ਮੰਜ਼ਿਲ ਦਿੰਦੇ ਹਨ। ਅਧਿਆਪਕ ਦਿਵਸ ’ਤੇ ਗੁਰੂ ਨਾਨਕ ਪਬਲਿਕ ਸਕੂਲ ਮਾਡਲ ਟਾਊਨ ਐਕਸਟੈਨਸ਼ਨ ਦੀ ਪ੍ਰਿੰਸੀਪਲ ਦਰਸਪ੍ਰੀਤ ਕੌਰ, ਸਪਰਿੰਗ ਡੇਲ ਪਬਲਿਕ ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਜੀ.ਐਮ.ਟੀ. ਪਬਲਿਕ ਸਕੂਲ ਨੇੜੇ ਜਲੰਧਰ ਬਾਈਪਾਸ ਦੇ ਪ੍ਰਿੰਸੀਪਲ ਜਸਬੀਰ ਕੌਰ ਬੱਲ ਅਤੇ ਜੀ.ਐਮ.ਟੀ. ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਅਮਰਜੀਤ ਧਾਲੀਵਾਲ ਨੇ ਸਾਂਝੇ ਤੌਰ ’ ਤੇ ਅਧਿਆਪਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅਧਿਆਪਕ ਸਮਾਜ ਅਤੇ ਦੇਸ਼ ਦੇ ਨਿਰਮਾਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅਧਿਆਪਕ ਸਿਰਫ਼ ਵਿਦਿਆਰਥੀਆਂ ਨੂੰ ਸਿੱਖਿਆ ਹੀ ਨਹੀਂ ਦਿੰਦੇ, ਸਗੋਂ ਉਨ੍ਹਾਂ ਵਿਚ ਚੰਗੇ ਸੰਸਕਾਰ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦੇ ਨਾਲ-ਨਾਲ ਭਵਿੱਖ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਦੀ ਭਾਵਨਾ ਵੀ ਪੈਦਾ ਕਰਦੇ ਹਨ। ਇਸ ਲਈ ਸਮਾਜ ਦੇ ਨਿਰਮਾਤਾ ਅਤੇ ਭਵਿੱਖ ਦੀ ਨੀਂਹ ਮਜ਼ਬੂਤ ਕਰਨ ਵਾਲੇ ਹਰ ਅਧਿਆਪਕ ਨੂੰ ਦਿਲੋਂ ਸਲਾਮ, ਸਤਿਕਾਰ ਅਤੇ ਧੰਨਵਾਦ।
Ad Position 22
No active advertisement
ਪਿਛਲੀ ਖ਼ਬਰ ਪਰਮਜੀਤ ਸੋਹਲ ਦਾ ਕਾਵਿ ਸੰਗ੍ਰਹਿ ‘ ਪੂਰਬ ਦੇ ਬੱਦਲ ’ ਪ੍ਰੋ . ਗੁਰਭਜਨ ਗਿੱਲ ਵਲੋਂ ਲੋਕ ਅਰਪਣ ਅਗਲੀ ਖ਼ਬਰ ਬੱਚਿਆਂ ਦਾ ਭਵਿੱਖ ਮਾਪਿਆਂ ਤੋਂ ਬਾਅਦ ਅਧਿਆਪਕਾਂ ਦੇ ਹੱਥ-ਖੱਟੜਾ
Ad Position 24