11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਕੈਬਨਿਟ ਮੰਤਰੀ ਮੁੰਡੀਆਂ ਨੇ ਭਾਮੀਆਂ ਖ਼ੁਰਦ ਵਿਖੇ ਕੀਤਾ ਵਿਕਾਸ ਕਾਰਜਾਂ ਦਾ ਉਦਘਾਟਨ

ਭਾਮੀਆਂ ਕਲਾਂ/ਲੁਧਿਆਣਾ, 10 ਸਤੰਬਰ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਪਿੰਡ ਭਾਮੀਆਂ ਖ਼ੁਰਦ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕੀਤਾ। ਆਂਸਲ ਐਨਕਲੇਵ ਤੋਂ ਹੁੰਦਲ ਚੌਕ ਤੱਕ ਜਾਣ ਵਾਲੀ ਸੜਕ, ਇਕ ਜਿੰਮ ਅਤੇ ਸ਼ਮਸ਼ਾਨ ਘਾਟ ਤੋਂ ਲੈ ਕੇ ਸਰਕਾਰੀ ਪ੍ਰਾਇਮਰੀ ਸਕੂਲ ਤੱਕ ਜਾਣ ਵਾਲੀ ਸੜਕ ਦੇ ਉਦਘਾਟਨ ਕਰਨ, ਉਪਰੰਤ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਹਲਕੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਚੋਣਾਂ ਦੌਰਾਨ ਦਿੱਤੀਆਂ ਗਰੰਟੀਆਂ ਨੂੰ ਪੂਰਾ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੂਬੇ ਦੇ ਲ ੋਕਾਂ ਦੇ ਦਿਲਾਂ ਅੰਦਰ ਪਿਆਰ ਅਤੇ ਸਤਿਕਾਰ ਹੋਰ ਵਧਿਆ ਹੈ, ਜਿਸ ਨੂੰ ਦੇਖਦੇ ਹੋਏ ਵਿਰੋਧੀ ਬੌਖਲਾਹਟ ਵਿਚ ਹਨ, ਕਿਉਂਕਿ ਸੂਬੇ ਅੰਦਰ ਆਉਣ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੀ ਹੀ ਬਣਨ ਜਾ ਰਹੀ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਭਾਮੀਆਂ ਕਲਾਂ/ਲੁਧਿਆਣਾ, 10 ਸਤੰਬਰ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਪਿੰਡ ਭਾਮੀਆਂ ਖ਼ੁਰਦ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕੀਤਾ। ਆਂਸਲ ਐਨਕਲੇਵ ਤੋਂ ਹੁੰਦਲ ਚੌਕ ਤੱਕ ਜਾਣ ਵਾਲੀ ਸੜਕ, ਇਕ ਜਿੰਮ ਅਤੇ ਸ਼ਮਸ਼ਾਨ ਘਾਟ ਤੋਂ ਲੈ ਕੇ ਸਰਕਾਰੀ ਪ੍ਰਾਇਮਰੀ ਸਕੂਲ ਤੱਕ ਜਾਣ ਵਾਲੀ ਸੜਕ ਦੇ ਉਦਘਾਟਨ ਕਰਨ, ਉਪਰੰਤ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਹਲਕੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਚੋਣਾਂ ਦੌਰਾਨ ਦਿੱਤੀਆਂ ਗਰੰਟੀਆਂ ਨੂੰ ਪੂਰਾ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੂਬੇ ਦੇ ਲ ੋਕਾਂ ਦੇ ਦਿਲਾਂ ਅੰਦਰ ਪਿਆਰ ਅਤੇ ਸਤਿਕਾਰ ਹੋਰ ਵਧਿਆ ਹੈ, ਜਿਸ ਨੂੰ ਦੇਖਦੇ ਹੋਏ ਵਿਰੋਧੀ ਬੌਖਲਾਹਟ ਵਿਚ ਹਨ, ਕਿਉਂਕਿ ਸੂਬੇ ਅੰਦਰ ਆਉਣ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੀ ਹੀ ਬਣਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸੂਬੇ ਅੰਦਰ ਮੁੱਖ ਮੰਤਰੀ ਦੀ ਅਗਵਾਈ ਹੇਠ ਵੱਡੇ ਪੱਧਰ ’ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਉਸੇ ਤਰ੍ਹਾਂ ਹਲਕੇ ਅੰਦਰ ਵੀ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਰਹਿੰਦੇ ਵਿਕਾਸ ਕਾਰਜਾਂ ਨੂੰ ਵੀ ਨੇਪਰੇ ਚਾੜ ਦਿੱਤਾ ਜਾਵੇਗਾ। ਇਸ ਮੌਕੇ ਕੌਂਸਲਰ ਜਸਪਾਲ ਸਿੰਘ ਗਰੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਸੂਬੇ ਦੇ ਲੋਕ ਸੂਬੇ ਦੀ ਆਪ ਸਰਕਾਰ ਤੋਂ ਪੂਰੀ ਤਰ੍ਹਾਂ ਨਾਲ ਖ਼ੁਸ਼ ਹਨ। ਇਸ ਮੌਕੇ ਕੌਂਸਲਰ ਜਸਪਾਲ ਸਿੰਘ ਗਰੇਵਾਲ, ਸੰਗਠਨ ਇੰਚਾਰਜ ਤਜਿੰਦਰ ਸਿੰਘ ਮਿੱਠੂ, ਉਘੇ ਸਮਾਜ ਸੇਵੀ ਅਤੇ ਸਰਪੰਚ ਕਰਮਜੀਤ ਸਿੰਘ ਗਰੇਵਾਲ, ਚੇਅਰਮੈਨ ਦਰਸ਼ਨ ਸਿੰਘ ਮਾਹਲਾ, ਸਰਪੰਚ ਕੁਲਵੰਤ ਸਿੰਘ ਭਾਮੀਆਂ ਖ਼ੁਰਦ, ਬਲਾਕ ਸੰਮਤੀ ਮੈਂਬਰ ਬੀਬੀ ਹਰਪ੍ਰੀਤ ਕੌਰ ਗਰੇਵਾਲ, ਇੰਦਰਪਾਲ ਸਿੰਘ ਗਰੇਵਾਲ, ਸੋਨੂੰ ਸਰਪੰਚ ਪਿੰਡ ਭਾਮੀਆਂ ਕਲਾਂ ਅਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸੌਰਵ ਦਾਸ ਦੀ ਅਗਵਾਈ ਹੇਠ ਕਾਕਰੋਚ ਜਨਤਾ ਪਾਰਟੀ ਦੀ ਟੀਮ ਵਲੋਂ ਲੁਧਿਆਣਾ ਦੇ 3 ਸਕੂਲਾਂ ਦਾ ਦੌਰਾ ਸਿੱਖਿਆ ਮੰਤਰੀ ਨੂੰ ਰਿ... ਅਗਲੀ ਖ਼ਬਰ ਪੰਜਾਬ ’ਚ ਡਾ. ਅੰਬੇਡਕਰ ਦੇ ਬੁੱਤ ਨਾਲ ਕੀਤੀ ਗਈ ਛੇੜ-ਛਾੜ ਬਸਪਾ ਬਰਦਾਸ਼ਤ ਨਹੀਂ ਕਰੇਗੀ- ਕਰੀਮਪੁਰੀ
Ad Position 24