15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਇਕਾਈ ਹਸਪਤਾਲ ਵਲੋਂ ਪ੍ਰੋਸਟੇਟ ਕੈਂਸਰ ਤੋਂ ਸਿਹਤਯਾਬ ਹੋਏ ਡਾ . ਬਲਵੰਤ ਸਿੰਘ ਦਾ 100 ਵਾਂ ਜਨਮ ਦਿਨ ਮਨਾਇਆ

ਲੁਧਿਆਣਾ, 15 ਸਤੰਬਰ (ਡਾ. ਤਰਲੋਚਨ ਸਿੰਘ)-ਇਕਾਈ ਹਸਪਤਾਲ ਲੁਧਿਆਣਾ ਵਿਖੇ ਪ੍ਰੋਸਟੇਟ ਕੈਂਸਰ ਨਾਲ ਜੂਝ ਕੇ ਸਿਹਤਮੰਦ ਜੀਵਨ ਬਤੀਤ ਕਰ ਰਹੇ ਡਾ.

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਲੁਧਿਆਣਾ, 15 ਸਤੰਬਰ (ਡਾ. ਤਰਲੋਚਨ ਸਿੰਘ)-ਇਕਾਈ ਹਸਪਤਾਲ ਲੁਧਿਆਣਾ ਵਿਖੇ ਪ੍ਰੋਸਟੇਟ ਕੈਂਸਰ ਨਾਲ ਜੂਝ ਕੇ ਸਿਹਤਮੰਦ ਜੀਵਨ ਬਤੀਤ ਕਰ ਰਹੇ ਡਾ. ਬਲਵੰਤ ਸਿੰਘ ਦਾ 100ਵਾਂ ਜਨਮ ਦਿਨ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਆਪਣੇ ਭਾਵਨਾਤਮ ਤਜਰਬੇ ਸਾਂਝੇ ਕਰਦਿਆਂ ਡਾ. ਬਲਵੰਤ ਸਿੰਘ ਨੇ ਪ੍ਰੋਸਟੇਟ ਕੈਂਸਰ ਦੇ ਇਲਾਜ ਤੇ ਵਿਆਪਕ ਡਾਕਟਰੀ ਦੇਖਭਾਲ ਲਈ ਇਕਾਈ ਹਸਪਤਾਲ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਡਾ. ਬਲਦੇਵ ਸਿੰਘ ਔਲਖ ਦਾ ਮਾਹਿਰ ਇਲਾਜ, ਲਗਾਤਾਰ ਸਹਿਯੋਗ ਅਤੇ ਮਾਰਗਦਰਸ਼ਨ ਲਈ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਸਭ ਤੋਂ ਖੁਸ਼ੀ ਤੇ ਭਾਵਨਾਵਾਂ ਭਰਿਆ ਪਲ ਇਹ ਸੀ ਕਿ ਉਹ ਆਪਣੇ 100ਵੇਂ ਜਨਮ ਦਿ ਨ ਦਾ ਜਸ਼ਨ ਚੰਗੀ ਸਿਹਤ ਤੇ ਤੰਦਰੁਸਤੀ ਨਾਲ ਡਾ. ਔਲਖ ਦੇ ਨਾਲ ਮਨਾ ਸਕੇ। ਸਮਾਗਮ ਦੌਰਾਨ ‘ਉਮੀਦ ਬੀਜੋ, ਜ਼ਿੰਦਗੀ ਵਧਾਓ’ ਦੇ ਵਿਸ਼ੇ ਹੇਠ ਇੱਕ ਵਿਸ਼ੇਸ਼ ਬੂਟੇ ਲਗਾਉਣ ਦੀ ਮੁਹਿੰਮ ਦੌਰਾਨ ਪ੍ਰੋਸਟੇਟ ਕੈਂਸਰ ਤੋਂ ਸਿਹਤਯਾਬ ਹੋਏ ਡਾ. ਬਲਵੰਤ ਸਿੰਘ ਨੇ ਬੂਟਾ ਲਗਾ ਕੇ ਜ਼ਿੰਦਗੀ ਦੀ ਤਾਕਤ, ਮਨੁੱਖੀ ਹਿੰਮਤ ਤੇ ਉਮੀਦ ਦਾ ਪ੍ਰਤੀਕਾਤਮਕ ਸੰਦੇਸ਼ ਦਿੱਤਾ। ਇਸ ਮੌਕੇ ਹਸਪਤਾਲ ਦੇ ਮੁੱਖ ਯੂਰੋਲੋਜਿਸਟ, ਯੂਰੋ-ਆਨਕੋਲੋਜਿਸਟ, ਰੋਬੋਟਿਕ ਤੇ ਟ੍ਰਾਂਸਪਲਾਂਟ ਸਰਜਨ ਅਤੇ ਚੇਅਰਮੈਨ ਇਕਾਈ ਹਸਪਤਾਲ ਡਾ.ਬਲਦੇਵ ਸਿੰਘ ਔਲਖ ਨੇ ਪ੍ਰੋਸਟੇਟ ਕੈਂਸਰ ਬਾਰੇ ਜਾਗਰੂਕਤਾ ਪੈਦਾ ਕਰਦਿਆਂ ਇਸ ਦੇ ਸੰਭਾਵਿਤ ਲੱਛਣਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰੋਸਟੇਟ ਕੈਂਸਰ ਤੋਂ ਸਿਹਤਯਾਬ ਹੋਏ ਮਰੀਜ਼ਾਂ ਗੁਰਦਿਆਲ ਸਿੰਘ ਰਾਏ, ਕਰਨਲ ਜਗਦੀਸ਼ ਚੰਦਰ ਸ਼ਰਮਾ, ਅਮਰੀਕ ਸਿੰਘ ਤੇ ਪਿਆਰਾ ਸਿੰਘ ਦੇ ਨਾਲ ਡਾ. ਬਲਵੰਤ ਸਿੰਘ ਨੂੰ ਵੀ ਉਨ੍ਹਾਂ ਦੀ ਹਿੰਮਤ, ਸੰਘਰਸ਼ ਅਤੇ ਪ੍ਰੇਰਣਾਦਾਇਕ ਯਾਤਰਾ ਲਈ ਸਨਮਾਨਿਤ ਕੀਤਾ। ਸਮਾਗਮ ਦੀ ਸਮਾਪਤੀ ਕੇਕ ਕੱਟਣ ਦੀ ਰਸਮ ਨਾਲ ਹੋਈ, ਜਿਸ ਵਿਚ ਡਾ. ਬਲਵੰਤ ਸਿੰਘ ਦੇ ਜੀਵਨ ਦੇ 100 ਮਾਣਮੱਤੇ ਸਾਲਾਂ ਦਾ ਜਸ਼ਨ ਮਨਾਇਆ। ਅੰਤ ਵਿਚ ਡਾ. ਅਮਿਤ ਤੁਲੀ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਹਸਪਤਾਲ ਦੇ ਡਾਇਰੈਕਟਰ ਡਾ. ਨਵਪ੍ਰੀਤ ਕੌਰ, ਡਾ. ਕਰਮਵੀਰ ਗੋਇਲ, ਡਾ. ਕ੍ਰਿਸ਼ਨ ਪਾਲ ਸਿੰਘ, ਡਾ. ਅਬਿਜ਼ਾਰ ਸੈਫੀ ਅਤੇ ਡਾ. ਸ਼ਿਖਾ ਬਿਨੋਦ ਤਿਵਾੜੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਾਬਾਲਗ ਲੜਕੀ ਦਾ ਧੋਖੇ ਨਾਲ ਵਿਆਹ ਕਰਵਾਉਣ ਅਤੇ ਸਰੀਰਕ ਸ਼ੋਸ਼ਣ ਕਰਨ ਦੇ ਮਾਮਲੇ ਵਿਚ ਤਿੰਨ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਚੰਡੀਗੜ੍ਹ ਰੋਸ ਧਰਨੇ ’ ਚ ਹਲਕਾ ਗਿੱਲ ਤੋਂ ਯੂਥ ਕਾਂਗਰਸ ਦੇ ਵੱਡੇ ਜਥੇ ਸ਼ਾਮਿਲ ਹੋਣਗੇ - ਪ੍ਰਧਾਨ
Ad Position 24