ਭਾਵਾਧਸ ਵਲੋਂ 4 ਨੂੰ ਵਾਲਮੀਕਿ ਤੀਰਥ ਤੱਕ ਕੱਢੀ ਜਾਵੇਗੀ ਪਾਵਨ ਜੋਤੀ ਯਾਤਰਾ-ਦਾਨਵ/ਚੌਧਰੀ
ਲੁਧਿਆਣਾ, 15 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਵਾਲਮੀਕਿ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਬਹੁਤ ਹੀ ਕ੍ਰਾਂਤੀਕਾਰੀ ਕੰਮ ਕਰ ਰਹੀ ਹੈ ਅਤੇ ਵਾਲਮੀਕਿ ਸਮਾਜ ਨੂੰ ਆਪਣੇ ਧਰਮ ਪ੍ਰਤੀ ਹੋਰ ਜਾਗਰੂਕ ਕਰਨ ਲਈ ਭਾਵਾਧਸ ਵਲੋਂ ਪਾਵਨ ਜੋਤੀ ਯਾਤਰਾ ਕੱਢੀ ਜਾ ਰਹੀ ਹੈ। ਇਹ ਪ੍ਰਗਟਾਵਾ ਭਾਵਾਧਸ ਦੇ ਰਾਸ਼ਟਰੀ ਮੁੱਖ ਸੰਚਾਲਕ ਵਿਜੈ ਦਾਨਵ ਅਤੇ ਰਾਸ਼ਟਰੀ ਸੰਚਾਲਕ ਚੌਧਰੀ ਯਸ਼ਪਾਲ ਵਲੋਂ ਸਰਕਟ ਹਾਊਸ ਵਿਖੇ 4 ਅਕਤੂਬਰ ਨੂੰ ਸਵੇਰੇ 9 ਵਜੇ ਜਵਾਹਰ ਨਗਰ ਕੈਂਪ ਤੋਂ ਕੱਢੀ ਜਾਣੀ ਵਾਲੀ ਪਾਵਨ ਜੋਤੀ ਯਾਤਰਾ ਦਾ ਕਾਰਡ ਜਾਰੀ ਕਰਦਿਆਂ ਕੀਤਾ।
ਲੁਧਿਆਣਾ, 15 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਵਾਲਮੀਕਿ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਬਹੁਤ ਹੀ ਕ੍ਰਾਂਤੀਕਾਰੀ ਕੰਮ ਕਰ ਰਹੀ ਹੈ ਅਤੇ ਵਾਲਮੀਕਿ ਸਮਾਜ ਨੂੰ ਆਪਣੇ ਧਰਮ ਪ੍ਰਤੀ ਹੋਰ ਜਾਗਰੂਕ ਕਰਨ ਲਈ ਭਾਵਾਧਸ ਵਲੋਂ ਪਾਵਨ ਜੋਤੀ ਯਾਤਰਾ ਕੱਢੀ ਜਾ ਰਹੀ ਹੈ। ਇਹ ਪ੍ਰਗਟਾਵਾ ਭਾਵਾਧਸ ਦੇ ਰਾਸ਼ਟਰੀ ਮੁੱਖ ਸੰਚਾਲਕ ਵਿਜੈ ਦਾਨਵ ਅਤੇ ਰਾਸ਼ਟਰੀ ਸੰਚਾਲਕ ਚੌਧਰੀ ਯਸ਼ਪਾਲ ਵਲੋਂ ਸਰਕਟ ਹਾਊਸ ਵਿਖੇ 4 ਅਕਤੂਬਰ ਨੂੰ ਸਵੇਰੇ 9 ਵਜੇ ਜਵਾਹਰ ਨਗਰ ਕੈਂਪ ਤੋਂ ਕੱਢੀ ਜਾਣੀ ਵਾਲੀ ਪਾਵਨ ਜੋਤੀ ਯਾਤਰਾ ਦਾ ਕਾਰਡ ਜਾਰੀ ਕਰਦਿਆਂ ਕੀਤਾ। ਉਕਤ ਆਗੂਆਂ ਨੇ ਕਿਹਾ ਕਿ ਕੋਈ ਕੌਮ ਤਾਂ ਹੀ ਤਰੱਕੀ ਕਰ ਸਕਦੀ ਹੈ ਜੇਕਰ ਉਹ ਧਰਮ ਪ੍ਰਤੀ ਪੱਕੀ ਹੈ ਅਤੇ ਇਸ ਉਦੇਸ਼ ਨਾਲ ਭਾਵਾਧਸ ਵਲੋਂ ਪਾਵਨ ਜੋਤੀ ਯਾਤਰਾ ਕੱਢੀ ਜਾ ਹੈ ਅਤੇ ਇਹ ਯਾਤਰਾ 4 ਨੂੰ ਭਗਵਾਨ ਵਾਲਮੀਕਿ ਬ੍ਰਹਮਆਲਯ ਵਾਲਮੀਕਿ ਗੇਟ ਕੈਂਪ ਤੋਂ ਆਰੰਭ ਹੋ ਕੇ ਡਾ. ਅੰਡਬੇਕਰ ਚੌਕ ਜਲੰਧਰ ਬਾਈਪਾਸ, ਫ਼ਿਲੌਰ, ਫਗਵਾੜਾ, ਜਲੰਧਰ ਸੁਭਾਨਪੁਰ, ਵਾਲਮੀਕਿ ਉਪਵਨ, ਬਿਆਸ, ਜੰਡਿਆਲਾ ਗੁਰੂ, ਗੋਲਡਨ ਗੇਟ, ਵਾਲਮੀਕਿ ਚੌਕ ਅੰਮ੍ਰਿਤਸਰ ਤੋਂ ਹੁੰਦੀ ਹੋਈ ਸ਼ਾਮ ਨੂੰ ਪਾਵਨ ਵਾਲਮੀਕਿ ਤੀਰਥ ਅੰਮ੍ਰਿਤਸਰ ਵਿਖੇ ਸਮਾਪਤ ਹੋਵੇਗੀ। ਇਸ ਦੌਰਾਨ ਆਗੂਆਂ ਵਲੋਂ ਸਮੂਹ ਭਾਵਾਧਸ ਆਗੂਆਂ ਨੂੰ ਪਾਵਨ ਜੋਤੀ ਯਾਤਰਾ ਵਿਚ ਪਰਿਵਾਰਾਂ ਸਮੇਤ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਅਸ਼ਵਨੀ ਭੀਲ, ਰੋਹਿਤ ਸਹੋਤਾ, ਮਹਿਕ ਸਿੰਘ, ਲਵ ਦ੍ਰਾਵਿੜ, ਰਾਜਿੰਦਰ ਹੰਸ, ਵਿਮਲ ਭੱਟੀ, ਅਕਸ਼ੈ ਰਾਜ, ਦੇਵ ਰਾਜ ਅਸ਼ੁਰ, ਅਸ਼ੋਕ ਬੰਟੂ, ਸ਼ਾਮ ਬਹੋਤ, ਸੰਜੇ ਦਿਸਾਵਰ, ਦੀਪੂ ਘਈ, ਸੁਧੀਰ ਧਾਰੀਵਾਲ, ਸਿਕੰਦਰ ਚੌਹਾਨ, ਜਤਿੰਦਰ ਘਾਵਰੀ, ਸੰਜੇ ਲਹੋਟ, ਕਨੌਜ ਦਾਨਵ, ਧਰਮਵੀਰ ਮਚਲ, ਸੁਰੇਸ਼ ਸ਼ੇਲੀ, ਰਾਜੂ ਘਾਵਰੀਆ, ਰਾਜੂ ਸਭਰਵਾਲ, ਸ਼ਿਵ ਕੁਮਾਰ, ਡਾ. ਮੁਕੇਸ਼, ਸਨੀ ਬਾਲੂ , ਸੁਨੀਲ ਹੰਸ, ਅਦਿਤਯ ਬੱਗਣ, ਪ੍ਰਣ ਭੀਲ, ਰਾਜ ਰਾਣੀ ਗੋਮਤੀ, ਨੇਹਾ ਚੰਡਾਲਿਆ, ਬਨਵਾਰੀ ਲਾਲ ਆਦਿ ਹਾਜ਼ਰ ਸਨ।