18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਡੀ . ਏ . ਵੀ . ਪਬਲਿਕ ਸਕੂਲ ਵਿਖੇ ਸਵਾਮੀ ਵਿਰਜਾਨੰਦ ਦੀ ਬਰਸੀ ਸ਼ਰਧਾ ਸਹਿਤ ਮਨਾਈ

ਫੁੱਲਾਂਵਾਲ, 17 ਸਤੰਬਰ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ (ਪੱਖੋਵਾਲ ਸੜਕ) ਦੇ ਸਰਾਭਾ ਨਗਰ ਐਕਸਟੈਨਸ਼ਨ 2 ਸਥਿਤ ਡੀ. ਏ.

Ad Position 21
No active advertisement
ਅਜੀਤ ਡੈਸਕ 18-09-2026
ਫੁੱਲਾਂਵਾਲ, 17 ਸਤੰਬਰ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ (ਪੱਖੋਵਾਲ ਸੜਕ) ਦੇ ਸਰਾਭਾ ਨਗਰ ਐਕਸਟੈਨਸ਼ਨ 2 ਸਥਿਤ ਡੀ.ਏ.ਵੀ. ਪਬਲਿਕ ਸਕੂਲ ਵਿਖੇ ਆਰੀਆ ਸਮਾਜ ਦੇ ਮਹਾਨ ਵਿਦਵਾਨ ਡੂੰਘੀ ਸੋਚ ਦੇ ਮਾਲਕ ਅਤੇ ਸਮਾਜ ਸੁਧਾਰਕ ਸਵਾਮੀ ਵਿਰਜਾਨੰਦ ਜੀ ਦੀ ਬਰਸੀ ਉਨ੍ਹਾਂ ਦੇ ਪ੍ਰੇਰਨਾਦਾਇਕ ਜੀਵਨ , ਉਚ ਆਦਰਸ਼ਾਂ ਅਤੇ ਵੈਦਿਕ ਵਿਚਾਰਧਾਰਾ ਤੋਂ ਸਕੂਲ ਪਰਿਵਾਰ ਨੂੰ ਜਾਣੂ ਕਰਵਾਉਣ ਦੇ ਮਕਸਦ ਨਾਲ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਈ ਗਈ, ਜਿਸ ਦਾ ਆਰੰਭ ਹਵਨ ਯੱਗ ਨਾਲ ਹੋਇਆ ਅਤੇ ਸਕੂਲ ਪਰਿਵਾਰ ਦੇ ਮੈਂਬਰਾਂ ਨੇ 27 ਗਾਇਤਰੀ ਮੰਤਰਾਂ ਦੀਆਂ ਆਹੂਤੀਆਂ ਸ਼ਰਧਾਪੂਰਵਕ ਯੱਗ ਵਿਚ ਪਾਈਆਂ। ਇਸ ਉਪਰੰਤ ਸਵਾਮੀ ਵਿਰਜਾਨੰਦ ਜੀ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਪੁਸ਼ਪਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਜੀਵਨ ਵਿਚ ਅਪਣਾਉਣ ਦਾ ਸੰਕਲਪ ਲਿਆ। ਇਸ ਮੌਕੇ ਹਿੰਦੀ ਵਿਭਾਗ ਦੇ ਮੁਖੀ ਕਿਰਨ ਜੈਨ ਨੇ ਸਵਾਮੀ ਵਿਰਜਾਨੰਦ ਜੀ ਦੇ ਜੀਵਨ ਅਤੇ ਉਨ੍ਹਾਂ ਦੇ ਅਮੁੱਲ ਯੋਗਦਾਨ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਵਾਮੀ ਜੀ ਨੇ ਸਿੱਖਿਆ, ਸੱਚ, ਗਿਆਨ ਅਤੇ ਵੈਦਿਕ ਸੰਸਕ੍ਰਿਤੀ ਦੇ ਪ੍ਰਚਾਰ-ਪ੍ਰਸਾਰ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਮਨੁੱਖਤਾ ਨੂੰ ਸਹੀ ਦਿਸ਼ਾ ਪ੍ਰਦਾਨ ਕਰਦੀਆਂ ਹਨ। ਇਸ ਮੌਕੇ ਸਕੂਲ ਪਰਿਵਾਰ ਵਲੋਂ ਪੌਦੇ ਲਗਾ ਕੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ ਅਤੇ ਕੁਦਰਤ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਸਮਝਦਿਆਂ ਵਾਤਾਵਰਨ ਦੀ ਰੱਖਿਆ ਲਈ ਯੋਗਦਾਨ ਪਾਉਣ ਦਾ ਸੰਕਲਪ ਲਿਆ ਗਿਆ। ਸਕੂਲ ਪ੍ਰਿੰਸੀਪਲ ਅਨੁਰਾਧਾ ਭਾਟੀਆ ਨੇ ਆਪਣੇ ਪ੍ਰੇਰਨਾਦਾਇਕ ਸੰਬੋਧਨ ਵਿਚ ਸਵਾਮੀ ਵਿਰਜਾਨੰਦ ਜੀ ਦੇ ਜੀਵਨ ਮੁੱਲਾਂ ਨੂੰ ਅਪਣਾਉਣ ਲਈ ਸੱਚ, ਗਿਆਨ, ਅਨੁਸ਼ਾਸਨ ਅਤੇ ਸੇਵਾ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਮਹਾਂਪੁਰਖਾਂ ਦੀ ਪੁੰਨ-ਤਿਥੀ ਮਨਾਉਣ ਦੀ ਅਸਲ ਸਾਰਥਿਕਤਾ ਤਾਂ ਹੀ ਹੈ, ਜਦੋਂ ਅਸੀਂ ਉਨ੍ਹਾਂ ਦੇ ਵਿਚਾਰਾਂ ਅਤੇ ਆਦਰਸ਼ਾਂ ਨੂੰ ਆਪਣੇ ਆਚਰਨ ਅਤੇ ਜੀਵਨ ਦਾ ਅਟੁੱਟ ਹਿੱਸਾ ਬਣਾਈਏ।
Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ਦੇ ਵੈਸ਼ਨੋ ਦੇਵੀ ਮੰਦਰ ’ਚ ਚੋਰੀ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪੁਰਾਣੀ ਸਬਜ਼ੀ ਮੰਡੀ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ
Ad Position 24