18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਲੁਧਿਆਣਾ ਦੇ ਵੈਸ਼ਨੋ ਦੇਵੀ ਮੰਦਰ ’ਚ ਚੋਰੀ

ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਦੇ ਤਾਜਪੁਰ ਰੋਡ ਸਥਿਤ ਕਿਸ਼ੋਰ ਨਗਰ ਇਲਾਕੇ ਵਿਚ ਵੈਸ਼ਨੋ ਦੇਵੀ ਮੰਦਰ ਚੋਰਾਂ ਵਲੋਂ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੁੱਧਵਾਰ ਰਾਤ ਮੰਦਰ ਵਿਚ ਦਾਖਲ ਹੋਏ ਚੋਰ ਨੇ ਭਗਵਾਨ ਦੇ ਚਾਂਦੀ ਦੇ ਗਹਿਣਿਆਂ ਸਮੇਤ ਹੋਰ ਸਾਮਾਨ ਚੋਰੀ ਕਰ ਲਿਆ।

Ad Position 21
No active advertisement
ਅਜੀਤ ਡੈਸਕ 18-09-2026
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਦੇ ਤਾਜਪੁਰ ਰੋਡ ਸਥਿਤ ਕਿਸ਼ੋਰ ਨਗਰ ਇਲਾਕੇ ਵਿਚ ਵੈਸ਼ਨੋ ਦੇਵੀ ਮੰਦਰ ਚੋਰਾਂ ਵਲੋਂ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੁੱਧਵਾਰ ਰਾਤ ਮੰਦਰ ਵਿਚ ਦਾਖਲ ਹੋਏ ਚੋਰ ਨੇ ਭਗਵਾਨ ਦੇ ਚਾਂਦੀ ਦੇ ਗਹਿਣਿਆਂ ਸਮੇਤ ਹੋਰ ਸਾਮਾਨ ਚੋਰੀ ਕਰ ਲਿਆ। ਇੰਨਾ ਹੀ ਨਹੀਂ, ਜਾਂਦੇ-ਜਾਂਦੇ ਉਹ ਮੰਦਰ ਦੇ ਪੰਡਿਤ ਦਾ ਨਵਾਂ ਐਕਟਿਵਾ ਵੀ ਲੈ ਗਏ। ਚੋਰੀ ਦੀ ਇਹ ਪੂਰੀ ਵਾਰਦਾਤ ਮੰਦਰ ਵਿਚ ਲੱਗੇ ਸੀ.ਸੀ. ਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਮੰਦਰ ਦੇ ਪੰਡਿਤ ਜੈ ਭਗਵਾਨ ਸ਼ਰਮਾ ਨੇ ਦੱਸਿਆ ਕਿ ਚੋਰ ਨੇ ਮੰਦਰ ਵਿਚ ਰੱਖੇ ਚਾਂਦੀ ਦਾ ਸਾਮਾਨ ਚੋਰੀ ਕੀਤਾ ਹੈ। ਉਸ ਨੇ ਮਾਤਾ ਦਾ ਬਿਸਤਰਾ ਵੀ ਜ਼ਮੀਨ ’ਤੇ ਸੁੱਟ ਦਿੱਤਾ। ਇਸ ਤੋਂ ਇਲਾਵਾ ਭਗਵਾਨ ਦੇ ਕੁੱਝ ਚਾਂਦੀ ਦੇ ਗਹਿਣੇ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਚਾਂਦੀ ਦੀ ਬੰਸਰੀ ਵੀ ਚੋਰੀ ਕਰ ਲਈ। ਪੰਡਿਤ ਮੁਤਾਬਿਕ, ਚੋਰ ਜਾਂਦੇ ਸਮੇਂ ਉਨ੍ਹਾਂ ਦਾ ਐਕਟਿਵਾ ਸਕੂਟਰ ਵੀ ਨਾਲ ਲੈ ਗਿਆ।
Ad Position 22
No active advertisement
ਪਿਛਲੀ ਖ਼ਬਰ ਆਰੀਆ ਕਾਲਜ ਨੇ ਪੁਸਤਕ ਮੇਲਾ ਕਰਵਾਇਆ ਅਗਲੀ ਖ਼ਬਰ ਡੀ . ਏ . ਵੀ . ਪਬਲਿਕ ਸਕੂਲ ਵਿਖੇ ਸਵਾਮੀ ਵਿਰਜਾਨੰਦ ਦੀ ਬਰਸੀ ਸ਼ਰਧਾ ਸਹਿਤ ਮਨਾਈ
Ad Position 24